02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

200 ਲੀਟਰ ਡੀਜ਼ਲ ਮਾਮਲੇ ਵਿਚ ਕਈ ਪੈਟਰੋਲ ਪੰਪਾਂ ਖ਼ਿਲਾਫ਼ ਕਾਰਵਾਈ

Ad Position 21
No active advertisement
ਅਜੀਤ ਡੈਸਕ 16-06-2026
• ਕਾਰਵਾਈ ਵਾਲੇ ਪੈਟਰੋਲ ਪੰਪ 2 ਦਿਨ ਲਈ ਰਹਿਣਗੇ ਬੰਦ
• ਮੱਕੀ ਦੀ ਕਟਾਈ ਵੀ ਹੋਵੇਗੀ ਪ੍ਰਭਾਵਿਤ
ਜਲੰਧਰ, 15 ਜੂਨ (ਸ਼ਿਵ)- ਕਿਸੇ ਵੀ ਪੈਟਰੋਲ ਪੰਪ 'ਤੇ ਇੱਕ ਵਿਅਕਤੀ ਨੂੰ 200 ਲੀਟਰ ਤੋਂ ਜ਼ਿਆਦਾ ਡੀਜ਼ਲ ਦੇਣ ਦੇ ਮਾਮਲੇ ਵਿਚ ਤੇਲ ਕੰਪਨੀਆਂ ਨੇ ਵੀ ਪੈਟਰੋਲ ਪੰਪਾਂ ਖ਼ਿਲਾਫ਼ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ¢ ਇਕ ਜਾਣਕਾਰੀ ਮੁਤਾਬਿਕ ਤਿੰਨ ਕੰਪਨੀਆਂ ਨਾਲ ਸਬੰਧਿਤ ਕਈ ਪੈਟਰੋਲ ਪੰਪਾਂ 'ਤੇ ਇਕ ਵਿਅਕਤੀ ਨੂੰ 200 ਲੀਟਰ ਤੋਂ ਜ਼ਿਆਦਾ ਡੀਜ਼ਲ ਪਾਉਣ 'ਤੇ ਇਹ ਕਾਰਵਾਈ ਕੀਤੀ ਗਈ ਹੈ ¢ ਬੀਤੇ ਕੁੱਝ ਦਿਨਾਂ ਤੋਂ ਸੂਬੇ ਵਿਚ ਕੰਬਾਈਨਾਂ ਰਾਹੀਂ ਵੀ ਮੱਕੀ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਕਰਕੇ ਸੂਬੇ ਵਿਚ ਕਈ ਕੰਬਾਈਨਾਂ ਵਾਲਿਆਂ ਵਲੋਂ ਵੀ ਕੰਬਾਈਨ ਵਿਚ ਡੀਜ਼ਲ ਪੁਆਇਆ ਜਾਂਦਾ ਹੈ ਪਰ ਕਈ ਵਾਰ ਸੇਲਜ਼ਮੈਨ ਇਸ ਬਾਰੇ ਭੁੱਲ ਜਾਂਦੇ ਹਨ ਕਿਉਂਕਿ ਤੇਲ ਪੁਆਉਣ ਆਉਂਦੇ ਲੋਕ ਸੇਲਜ਼ ਮੈਨਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੀ ਟੈਂਕੀ ਫ਼ੁਲ ਕੀਤੀ ਜਾਵੇ ਤੇ ਕਈ ਬਾਰ ਇਹੋ ਬਹਿਸ ਵਿਚ 200 ਲੀਟਰ ਤੋਂ ਜ਼ਿਆਦਾ ਡੀਜ਼ਲ ਪੈ ਜਾਂਦਾ ਹੈ ਤਾਂ ਇਸ ਬਾਰੇ ਆਨਲਾਈਨ ਜਾਣਕਾਰੀ ਮਿਲਣ 'ਤੇ ਕੰਪਨੀਆਂ ਵਲੋਂ ਪੈਟਰੋਲ ਪੰਪਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ¢
ਚੇਤੇ ਰਹੇ ਕਿ ਇਸ ਬਾਰੇ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਾਰਿਆਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਪੈਟਰੋਲ ਪੰਪ 'ਤੇ ਇਕ ਵਿਅਕਤੀ ਨੂੰ 200 ਲੀਟਰ ਤੋਂ ਜ਼ਿਆਦਾ ਡੀਜ਼ਲ ਨਹੀਂ ਦਿੱਤਾ ਜਾਵੇਗਾ¢ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਝੋਨੇ ਦੀ ਬਿਜਾਈ ਕਰਨ ਵਾਲੇ ਤੇ ਕੰਬਾਈਨਾਂ ਨਾਲ ਮੱਕੀ ਦੀ ਕਟਾਈ ਕਰਨ ਵਾਲੇ ਕਿਸਾਨ ਵਰਗ ਤੋਂ ਇਲਾਵਾ ਵੱਡੇ ਟਰੱਕਾਂ ਅਤੇ ਹੋਰ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਿਚ ਰਿਆਇਤ ਦੇਣੀ ਚਾਹੀਦੀ ਹੈ ¢ ਉੱਧਰ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੂਬੇ ਵਿਚ ਇਸ ਤਰ੍ਹਾਂ ਦੀ ਕਰੀਬ 200 ਪੈਟਰੋਲ ਪੰਪਾਂ 'ਤੇ ਕਾਰਵਾਈ ਹੋਈ ਹੈ¢ ਉਨ੍ਹਾਂ ਦੇ ਦੋ ਦਿਨ ਤੱਕ ਪੈਟਰੋਲ ਪੰਪ ਬੰਦ ਰਹਿਣਗੇ ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਤਿੰਨੇ ਸਰਕਾਰੀ ਤਾਪ ਘਰਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅੱਜ ਤੋਂ ਮੁਕੰਮਲ ਹੜਤਾਲ ਅਗਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1574.81 ਫੁੱਟ
Ad Position 24
No active advertisement