02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਘੱਟ ਮੀਂਹਾਂ ਤੋਂ ਬਾਅਦ ਅੱਲ ਨੀਨੋ ਦਾ ਬਿਜਲੀ ਉਤਪਾਦਨ ’ਤੇ ਪਵੇਗਾ ਅਸਰ ਮੀਂਹ ਪੈਣ ਦੇ ਬਾਵਜੂਦ ਸੂਬੇ ਵਿਚ 1000 ਮੈਗਾਵਾਟ ਹੀ ਘਟੀ ਬਿਜਲੀ ਦੀ ਮੰਗ

ਜਲੰਧਰ, 1 ਅਗਸਤ (ਸ਼ਿਵ ਸ਼ਰਮਾ)-ਸੂਬੇ ਵਿਚ ਘੱਟ ਮੀਂਹ ਪੈਣ ਕਰਕੇ ਪਹਿਲਾਂ ਹੀ ਪਾਵਰਕਾਮ ਦਾ ਬਿਜਲੀ ਖ਼ਰੀਦ ਦਾ ਬਿੱਲ ਪਹਿਲਾਂ ਨਾਲੋਂ ਵਧ ਗਿਆ ਹੈ। ਦੂਜੇ ਪਾਸੇ, ਬਿਜਲੀ ਮਾਹਿਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਅੱਲ ਨੀਨੋ ਦਾ ਖ਼ਤਰਾ ਸਤਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 02-08-2026
ਜਲੰਧਰ, 1 ਅਗਸਤ (ਸ਼ਿਵ ਸ਼ਰਮਾ)-ਸੂਬੇ ਵਿਚ ਘੱਟ ਮੀਂਹ ਪੈਣ ਕਰਕੇ ਪਹਿਲਾਂ ਹੀ ਪਾਵਰਕਾਮ ਦਾ ਬਿਜਲੀ ਖ਼ਰੀਦ ਦਾ ਬਿੱਲ ਪਹਿਲਾਂ ਨਾਲੋਂ ਵਧ ਗਿਆ ਹੈ। ਦੂਜੇ ਪਾਸੇ, ਬਿਜਲੀ ਮਾਹਿਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਅੱਲ ਨੀਨੋ ਦਾ ਖ਼ਤਰਾ ਸਤਾ ਰਿਹਾ ਹੈ। ਇਕ ਤਾਂ ਪਹਿਲਾਂ ਹੀ ਘੱਟ ਮੀਂਹਾਂ ਕਾਰਨ ਬਿਜਲੀ ਕੰਪਨੀਆਂ ਦੀ ਵਿੱਤੀ ਹਾਲਤ ’ਤੇ ਕਾਫ਼ੀ ਅਸਰ ਪਿਆ ਹੈ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਜ਼ਿਆਦਾਤਰ ਰਾਜਾਂ ਨੂੰ ਬਿਜਲੀ ਦੀ ਜ਼ਿਆਦਾ ਖ਼ਰੀਦ ਕਰਨੀ ਪਈ ਹੈ, ਜਿਸ ਕਰਕੇ ਇਸ ਵਾਰ ਬਿਜਲੀ ਐਕਸਚੇਂਜ ਵਿਚ ਨਾ ਸਿਰਫ਼ ਬਿਜਲੀ ਦੀ ਘਾਟ ਹੈ, ਸਗੋਂ ਬਿਜਲੀ ਵੀ ਮਹਿੰਗੀ ਹੋ ਗਈ ਸੀ। ਬਿਜਲੀ ਮਾਹਿਰਾਂ ਨੂੰ ਅਲਨੀਨੋ ਦਾ ਖ਼ਤਰਾ ਸਤਾ ਰਿਹਾ ਹੈ, ਕਿਉਂਕਿ ਅੱਲ ਨੀਨੋ ਨਾਲ ਪਹਿਲਾਂ ਹੀ ਹਵਾਵਾਂ ਦੇ ਕਮਜ਼ੋਰ ਪੈਣ ਨਾਲ ਤਾਪਮਾਨ ਵਧ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਅਕਤੂਬਰ ਵਿਚ ਵੀ ਬਿਜਲੀ ਦੀ ਜ਼ਿਆਦਾ ਮੰਗ ਬਣੀ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਅਲਨੀਨੋ ਨਾਲ ਤਾਪਮਾਨ ਵਿਚ ਵਾਧਾ ਹੋਵੇਗਾ ਤਾਂ ਇਸ ਨਾਲ ਸਿੱਧਾ ਮੌਸਮ ’ਤੇ ਇਸ ਦਾ ਅਸਰ ਪਵੇਗਾ ਤਾਂ ਬਿਜਲੀ ਕੰਪਨੀਆਂ ਤੋਂ ਬਿਜਲੀ ਦੀ ਜ਼ਿਆਦਾ ਮੰਗ ਆਵੇਗੀ। ਜਿਨ੍ਹਾਂ ਰਾਜਾਂ ਵਲੋਂ ਪਹਿਲਾਂ ਹੀ ਦੂਜੇ ਸਰੋਤਾਂ ਤੋਂ ਬਿਜਲੀ ਦੀ ਖ਼ਰੀਦ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਲਈ ਹੋਰ ਬਿਜਲੀ ਦੀ ਮਹਿੰਗੀ ਖ਼ਰੀਦ ਕਰਨੀ ਪੈ ਸਕਦੀ ਹੈ। ਦੂਜੇ ਪਾਸੇ, ਸੂਬੇ ਵਿਚ ਘੱਟ ਮੀਂਹ ਪਏ ਹਨ ਤੇ ਬਿਜਲੀ ਦੀ ਮੰਗ ਵਿਚ ਸਿਰਫ਼ 1000 ਮੈਗਾਵਾਟ ਦਾ ਫ਼ਰਕ ਪਿਆ ਹੈ। ਪਹਿਲਾਂ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਚੱਲਦੀ ਰਹੀ ਹੈ। ਸੂਬੇ ਵਿਚ ਇਸ ਵਾਰ ਕੁਝ ਥਾਵਾਂ ਨੂੰ ਛੱਡ ਕੇ ਬਾਕੀ ਇਲਾਕੇ ਚੰਗੇ ਮੀਂਹਾਂ ਤੋਂ ਵਾਂਝੇ ਹੀ ਰਹੇ ਹਨ। ਝੋਨੇ ਦਾ ਸੀਜ਼ਨ 30 ਸਤੰਬਰ ਤੱਕ ਚੱਲਦਾ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਪਾਵਰਕਾਮ ਲਈ ਚਾਹੇ ਖੇਤੀ ਖੇਤਰ ਤੋਂ ਬਿਜਲੀ ਦੀ ਜ਼ਿਆਦਾ ਮੰਗ ਨਹੀਂ ਰਹਿੰਦੀ ਪਰ ਬਿਜਲੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅੱਲ ਨੀਨੋ ਦਾ ਅਸਰ ਦੇਖਣ ਨੂੰ ਮਿਲਿਆ ਹੁੰਮ੍ਹਸ ਭਰੀ ਗਰਮੀ ਦਾ ਅਸਰ ਆਉਣ ਵਾਲੇ ਜ਼ਿਆਦਾ ਸਮੇਂ ਤੱਕ ਦੇਖਣ ਨੂੰ ਮਿਲ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਏ.ਬੀ.ਵੀ.ਪੀ. ਵਲੋਂ ਸਿੱਖਿਆ ਮੰਤਰੀ ਬੈਂਸ ਦੇ ਘਰ ਸਾਹਮਣੇ ਪ੍ਰਦਰਸ਼ਨ ਅਗਲੀ ਖ਼ਬਰ 4 ਕਰੋੜ ਰੁਪਏ ਦੀ ਦੇਣਦਾਰੀ ਤੋਂ ਬਚਣ ਤੇ ਨਾਜਾਇਜ਼ ਸੰਬੰਧਾਂ ਕਾਰਨ ਯੂ.ਪੀ. ’ਚ ਕਤਲ ਅਮਰੀਕ ਸਿੰਘ ਸਮੇਤ 4 ਪੁਲਿਸ ਮੁਲਾਜ਼...
Ad Position 24
No active advertisement