4 ਕਰੋੜ ਰੁਪਏ ਦੀ ਦੇਣਦਾਰੀ ਤੋਂ ਬਚਣ ਤੇ ਨਾਜਾਇਜ਼ ਸੰਬੰਧਾਂ ਕਾਰਨ ਯੂ.ਪੀ. ’ਚ ਕਤਲ
ਅਮਰੀਕ ਸਿੰਘ ਸਮੇਤ 4 ਪੁਲਿਸ ਮੁਲਾਜ਼ਮਾਂ ਦੀ ਸੜਕ ਹਾਦਸੇ ’ਚ ਹੋਈ ਸੀ ਮੌਤ
ਮੂਣਕ, 1 ਅਗਸਤ (ਵਰਿੰਦਰ ਭਾਰਦਵਾਜ)-ਆਰਥਿਕ ਤੰਗੀ ਦੇ ਚਲਦਿਆਂ ਉੱਤਰ ਪ੍ਰਦੇਸ਼ ਵਿਚ ਖੇਤੀ ਕਰਨ ਗਏ ਪਿੰਡ ਬੁਸ਼ਹਿਰਾ ਦੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਨਾਲ ਪੀੜਿਤ ਪਰਿਵਾਰ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੀੜਤ ਪਰਿਵਾਰ ‘ਤੇ ਆਰਥਿਕ ਤੰਗੀ ਦਾ ਪਹਾੜ ਵੀ ਟੁੱਟ ਪਿਆ ਹੈ। ਮ੍ਰਿਤਕ ਅਮਰੀਕ ਸਿੰਘ (44) ਦੀ ਬਿਰਧ ਮਾਤਾ ਨੰਨੀ ਦੇਵੀ ਵਾਸੀ ਪਿੰਡ ਬੁਸਹਿਰਾ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਦੋ ਲੜਕੇ ਅਮਰੀਕ ਸਿੰਘ ਅਤੇ ਬਲਜੀਤ ਸਿੰਘ ਹਨ, ਉਨ੍ਹਾਂ ਕੋਲ ਕੁੱਲ ਡੇਢ ਕੁ ਕਿੱਲਾ ਜ਼ਮੀਨ ਦਾ ਹੈ।
ਮੂਣਕ, 1 ਅਗਸਤ (ਵਰਿੰਦਰ ਭਾਰਦਵਾਜ)-ਆਰਥਿਕ ਤੰਗੀ ਦੇ ਚਲਦਿਆਂ ਉੱਤਰ ਪ੍ਰਦੇਸ਼ ਵਿਚ ਖੇਤੀ ਕਰਨ ਗਏ ਪਿੰਡ ਬੁਸ਼ਹਿਰਾ ਦੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਨਾਲ ਪੀੜਿਤ ਪਰਿਵਾਰ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੀੜਤ ਪਰਿਵਾਰ ‘ਤੇ ਆਰਥਿਕ ਤੰਗੀ ਦਾ ਪਹਾੜ ਵੀ ਟੁੱਟ ਪਿਆ ਹੈ। ਮ੍ਰਿਤਕ ਅਮਰੀਕ ਸਿੰਘ (44) ਦੀ ਬਿਰਧ ਮਾਤਾ ਨੰਨੀ ਦੇਵੀ ਵਾਸੀ ਪਿੰਡ ਬੁਸਹਿਰਾ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਦੋ ਲੜਕੇ ਅਮਰੀਕ ਸਿੰਘ ਅਤੇ ਬਲਜੀਤ ਸਿੰਘ ਹਨ, ਉਨ੍ਹਾਂ ਕੋਲ ਕੁੱਲ ਡੇਢ ਕੁ ਕਿੱਲਾ ਜ਼ਮੀਨ ਦਾ ਹੈ। ਇਸ ਕਰਕੇ ਅਮਰੀਕ ਸਿੰਘ ਆਪਣੀ ਮਸੇਰੇ ਭਰਾ ਵਿਜੇਂਦਰ ਵਾਸੀ ਜੀਂਦ ਹਰਿਆਣਾ ਨਾਲ ਕਰੀਬ 1 0 ਮਹੀਨੇ ਪਹਿਲਾ ਯੂ.ਪੀ. ਦੇ ਪਿੰਡ ਰਿਨੀਯਾ ਵਿਖੇ ਖੇਤੀ ਕਰਨ ਲਈ ਚਲਾ ਗਿਆ ਅਤੇ ਦੋਵਾਂ ਨੇ ਯੂ.ਪੀ. ਦੇ ਕੁਠੌਂਦ ਦੇ ਪਿੰਡ ਰਿਨੀਆ ਵਿਚ ਅਭਿਸ਼ਿਤ ਤਿਵਾੜੀ ਦਾ ਫਾਰਮ ਕਿਰਾਏ ‘ਤੇ ਲਿਆ ਹੋਇਆ ਸੀ। ਬੀਤੀ 4 ਮਈ ਨੂੰ ਕੁਝ ਕਾਰ ਸਵਾਰਾਂ ਨੇ ਵਿਜੇਂਦਰ ਨੂੰ ਅਗਵਾ ਕਰ ਲਿਆ। ਮ੍ਰਿਤਕ ਅਮਰੀਕ ਸਿੰਘ ਨੇ ਵਿਜੇਂਦਰ ਦੇ ਅਗਵਾ ਹੋਣ ਸੰਬੰਧੀ ਪੁਲਿਸ ਥਾਣਾ ਕੁਠੌਂਦ ਵਿਖੇ ਮੁੱਕਦਮਾ ਦਰਜ ਕਰਵਾਇਆ ਸੀ। ਪੰਜ ਮਈ ਨੂੰ ਸਵੇਰੇ ਕੁਠੌਂਦ ਪੁਲਿਸ ਥਾਣੇ ਤੋਂ ਇਕ ਟੀਮ ਅਗਵਾਰਾ ਨੂੰ ਲੱਭਣ ਲਈ ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਕੁੰਡਲੀ, ਮਾਨੇਸਰ ਪਲਵਲ ਐਕਸਪ੍ਰੈਸਵੇਅ ‘ਤੇ ਜਾ ਰਹੀ ਸੀ ਤਾਂ ਉਨ੍ਹਾਂ ਦੀ ਗੱਡੀ ਪੁਲਿਸ ਪਾਰਟੀ ਸਮੇਤ ਹਾਦਸਾ ਗ੍ਰਸਤ ਹੋ ਗਈ, ਜਿਸ ਵਿਚ ਚੌਕੀ ਇੰਚਾਰਜ ਮੋਹਿਤ ਯਾਦਵ, ਦਰੋਗਾ ਸੱਤਿਆਭਾਨ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ ਅਤੇ ਅਮਰੀਕ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਅਗਵਾ ਹੋਏ ਨੌਜਵਾਨ ਵਿਜੇਂਦਰ ਮੋਰ ਦਾ ਕੋਈ ਪਤਾ ਨਹੀਂ ਲੱਗਿਆ। ਯੂ.ਪੀ. ਪੁਲਿਸ ਅਨੁਸਾਰ 4 ਮਈ ਨੂੰ ਹਰਿਆਣਾ ਦੇ ਵਿਜੇਂਦਰ ਨੂੰ ਕੁਠੌਂਦ ਦੇ ਰਿਨੀਆ ਪਿੰਡ ਤੋਂ ਮੁਲਜ਼ਮਾਂ ਨੇ ਅਗਵਾ ਕਰ ਲਿਆ ਅਤੇ ਉਸੇ ਦਿਨ ਉਸ ਦਾ ਕਤਲ ਕਰਕੇ ਹਮੀਰਪੁਰ ਦੇ ਇਕ ਜੰਗਲ ਵਿਚ ਡੀਜ਼ਲ ਪਾ ਕੇ ਉਸ ਦੀ ਲਾਸ਼ ਸਾੜ ਦਿੱਤੀ ਸੀ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਮ੍ਰਿਤਕ ਦੀਆਂ ਹੱਡੀਆਂ ਬਰਾਮਦ ਕਰਕੇ ਡੀ.ਐਨ.ਏ. ਟੈਸਟ ਦੀ ਜਾਂਚ ਲਈ ਲੈਬੋਰਟਰੀ ਵਿਚ ਭੇਜ ਦਿੱਤੀਆਂ ਹਨ।ਯੂ.ਪੀ. ਪੁਲਿਸ ਦੇ ਸੁਪਰਡੈਂਟ ਵਿਨੈ ਕੁਮਾਰ ਸਿੰਘ ਅਨੁਸਾਰ ਘਟਨਾ ਦੀ ਵਜ੍ਹਾ ਵਿਜੇਂਦਰ ਦੇ ਦੋਸ਼ੀ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਅਤੇ ਨੌਜਵਾਨ ਦੇ ਪਿੰਡ ਸਰਪੰਚ ਨਾਲ ਚਾਰ ਕਰੋੜ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਹੈ। ਪੁਲਿਸ ਵਲੋਂ ਕੀਤੀ ਗਈ ਜਾਂਚ ਦੌਰਾਨ ਭਗਵਾਨ ਪਾਲ, ਸੰਜੀਵ ਉਰਫ਼ ਕੋਕਲਾ, ਮੋਹਿਤ ਮਲਿਕ, ਉਸ ਦੀ ਪਤਨੀ ਸਪਨਾ ਰਾਣੀ, ਅਮਰਜੀਤ, ਬਿਸਾਨ, ਬੇਰੀ ਥਾਣਾ, ਝੱਜਰ ਦੇ ਰਹਿਣ ਵਾਲੇ ਨਾਵਾਂ ਅਤੇ ਗ੍ਰਿਫ਼ਤਾਰ ਕੀਤੀ ਮੁਲਜ਼ਮ ਸਪਨਾ ਦੇ ਵਿਜੇਂਦਰ ਨਾਲ ਨਾਜਾਇਜ਼ ਸੰਬੰਧਾਂ ਦਾ ਖੁਲਾਸਾ ਹੋਇਆ ਹੈ। ਇਸ ਦੌਰਾਨ ਸਪਨਾ ਦੇ ਪਤੀ ਮੋਹਿਤ ਨੇ ਵਿਜੇਂਦਰ ਦੇ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ, ਜਿਸ ਨੇ ਵਿਜੇਂਦਰ ਤੋਂ ਪੰਜ ਕਰੋੜ ਰੁਪਏ ਵਿਚ ਜ਼ਮੀਨ ਖਰੀਦੀ ਸੀ ਅਤੇ ਬਾਕੀ ਦੀ ਚਾਰ ਕਰੋੜ ਰੁਪਏ ਦੀ ਮੋਟੀ ਰਕਮ ਦੇਣੀ ਬਾਕੀ ਸੀ, ਰਕਮ ਦੇਣ ਤੋਂ ਬਚਣ ਲਈ ਸਰਪੰਚ, ਮੋਹਿਤ ਤੇ ਸਪਨਾ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਮ੍ਰਿਤਕ ਅਮਰੀਕ ਸਿੰਘ ਆਪਣੇ ਪਿੱਛੇ ਬਿਰਧ ਮਾਤਾ, ਘਰਵਾਲੀ ਅਮਨਦੀਪ ਕੌਰ, ਲੜਕਾ ਗੁਰੂਅੰਸ ਸਿੰਘ ਜੋ ਕਿ ਕਾਲਜ ਵਿਖੇ ਪੜਦਾ ਹੈ ਛੱਡ ਗਿਆ।