21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਉਮੀਦ ਹੈ ਕਿ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਲਿਬਨਾਨ ’ਚ ਜੰਗਬੰਦੀ ’ਤੇ ਅੱਗੇ ਵਧਣਗੇ-ਵੈਂਸ

Ad Position 21
No active advertisement
ਅਜੀਤ ਡੈਸਕ 22-06-2026

ਵਾਸ਼ਿੰਗਟਨ, 21 ਜੂਨ (ਏਜੰਸੀ)-ਅੱਜ ਸਵਿਟਜ਼ਰਲੈਂਡ ‘ਚ ਅਮਰੀਕਾ ਅਤੇ ਈਰਾਨ ਦਰਮਿਆਨ ਯੁੱਧ ਖਤਮ ਕਰਨ ਦੇ ਦੁਵੱਲੇ ਸਮਝੌਤੇ ਨੂੰ ਲਾਗੂ ਕਰਨ ਲਈ ਗੱਲਬਾਤ ਸ਼ਰੂ ਹੋਣ ਵਾਲੀ ਹੈ। ਇਸੇ ਦਰਮਿਆਨ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਲਿਬਨਾਨ ‘ਚ ਇਜ਼ਰਾਈਲ ਅਤੇ ਹਿਜ਼ਬੁੱਲਾਹ ਦਰਮਿਆਨ ਖ਼ਤਰਨਾਕ ਸਥਿਤੀ ‘ਚ ਕੁਝ ਸੁਧਾਰ ਹੋਇਆ ਹੈ। ਯੂਰਪ ਲਈ ਉਡਾਣ ਭਰਨ ਤੋਂ ਪਹਿਲਾਂ ਬੈਠਕ ਲਈ ਵਾਸ਼ਿੰਗਟਨ ਦਾ ਏਜੰਡਾ ਦੱਸਦੇ ਹੋਏ ਵੈਂਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਾਲਾਂਕਿ ਉਹ ਉਥੇ ਸਿਰਫ ਇਕ ਜਾਂ ਦੋ ਦਿਨ ਲਈ ਹੀ ਰਹਿ ਸਕਣਗੇ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਮਾਣੂ ਮੁੱਦੇ ਅਤੇ ਲਿਬਨਾਨ ‘ਚ ਜੰਗਬੰਦੀ ਮੁੱਦੇ ‘ਤੇ ਪ੍ਰਗਤੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਇਨ੍ਹਾਂ ਹੀ ਦੋ ਚੀਜ਼ਾਂ ‘ਤੇ ਧਿਆਨ ਕੇਂਦਿ੍ਤ ਕਰਾਂਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਲਿਬਨਾਨ ‘ਚ ਚੱਲ ਰਹੀ ਲੜਾਈ ਗੱਲਬਾਤ ਨੂੰ ਪਟੜੀ ਤੋਂ ਉਤਾਰ ਸਕਦੀ ਹੈ ਤਾਂ ਵੈਂਸ ਨੇ ਕਿਹਾ ਕਿ ਉਥੇ ਹਾਲਾਤ ਅਸਲ ‘ਚ ਬਿਹਤਰ ਹੋ ਰਹੇ ਹਨ ਅਤੇ ਚੀਜ਼ਾਂ ਥੋੜ੍ਹੀ ਹੌਲੀ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀ� ਅਤੇ ਪੂਰੀ ਟੀਮ ਲਿਬਨਾਨ ‘ਚ ਹੋ ਰਹੀਆਂ ਘਟਨਾਵਾਂ ਨੂੰ ਸਰਗਰਮੀ ਨਾਲ ਸੰਭਾਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ 1992 ਦੇ ਰਾਧਿਕਾ ਜਿੰਮਖਾਨਾ ਹੱਤਿਆਕਾਂਡ ਦਾ ਦੋਸ਼ੀ 7 ਸਾਲ ਤੱਕ ਭਗੌੜਾ ਰਹਿਣ ਉਪਰੰਤ ਕਾਬੂ ਅਗਲੀ ਖ਼ਬਰ ਦਿਪਕੇ ਤੇ ਸੀ.ਜੇ.ਪੀ. ਸਮਰਥਕਾਂ ਵਲੋਂ ਜੰਤਰ ਮੰਤਰ ’ਤੇ ਧਰਨਾ ਜਾਰੀ, ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦੀ ਕੀ...
Ad Position 24