21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਰੇਲ ਹਾਦਸੇ ਦੇ ਪੀੜਤਾਂ ਲਈ ਹਾਈ ਕੋਰਟ ਦਾ ਅਹਿਮ ਫ਼ੈਸਲਾ ਮੁਆਵਜ਼ੇ ਤੋਂ ਇਲਾਵਾ ਮਿਲੇਗਾ ਇਲਾਜ ਦਾ ਪੂਰਾ ਖ਼ਰਚ

Ad Position 21
No active advertisement
ਅਜੀਤ ਡੈਸਕ 25-06-2026
ਚੰਡੀਗੜ੍ਹ, 24 ਜੂਨ (ਸੰਦੀਪ ਕੁਮਾਰ ਮਾਹਨਾ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫ਼ੈਸਲੇ 'ਚ ਸਪੱਸ਼ਟ ਕੀਤਾ ਹੈ ਕਿ ਰੇਲ ਹਾਦਸਿਆਂ ਦੇ ਪੀੜਤਾਂ ਨੂੰ ਮਿਲਣ ਵਾਲੇ ਨਿਰਧਾਰਿਤ ਮੁਆਵਜ਼ੇ ਵਿਚ ਇਲਾਜ 'ਤੇ ਹੋਇਆ ਅਸਲ ਖ਼ਰਚ ਅਤੇ ਭਵਿੱਖ ਦੇ ਇਲਾਜ ਦਾ ਖ਼ਰਚ ਸ਼ਾਮਿਲ ਨਹੀਂ ਮੰਨਿਆ ਜਾ ਸਕਦਾ । ਅਦਾਲਤ ਨੇ ਕਿਹਾ ਕਿ ਰੇਲਵੇ ਹਾਦਸਾ ਮੁਆਵਜ਼ਾ ਨਿਯਮਾਂ ਤਹਿਤ ਤੈਅ ਕੀਤੀ ਗਈ ਵੱਧ ਤੋਂ ਵੱਧ ਰਕਮ ਦਾ ਇਹ ਅਰਥ ਨਹੀਂ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਮੁਸਾਫ਼ਰ ਨੂੰ ਉਸ ਦੇ ਮੈਡੀਕਲ ਖ਼ਰਚਿਆਂ ਦੀ ਭਰਪਾਈ ਤੋਂ ਵੀ ਵਾਂਝਾ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਹਾਈ ਕੋਰਟ ਨੇ ਦੋਵੇਂ ਲੱਤਾਂ ਗੁਆ ਚੁੱਕੇ ਇੱਕ ਨੌਜਵਾਨ ਨੂੰ ਪਹਿਲਾਂ ਮਿਲੇ 4 ਲੱਖ ਰੁਪਏ ਦੇ ਮੁਆਵਜ਼ੇ ਤੋਂ ਇਲਾਵਾ 1.20 ਲੱਖ ਰੁਪਏ ਮੈਡੀਕਲ ਖ਼ਰਚ ਅਤੇ 2 ਲੱਖ ਰੁਪਏ ਨਕਲੀ ਲੱਤਾਂ ਲਗਵਾਉਣ ਲਈ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਸਟਿਸ ਪੰਕਜ ਜੈਨ ਦੀ ਬੈਂਚ ਨੇ ਇਹ ਫ਼ੈਸਲਾ ਚੰਡੀਗੜ੍ਹ ਨਿਵਾਸੀ ਸਤਨਾਮ ਸਿੰਘ ਦੀ ਅਪੀਲ ਮਨਜ਼ੂਰ ਕਰਦਿਆਂ ਸੁਣਾਇਆ।
Ad Position 22
No active advertisement
ਪਿਛਲੀ ਖ਼ਬਰ ਭਾਖੜਾ ਨਹਿਰ ’ਚ ਕਾਰ ਡਿਗਣ ਨਾਲ ਔਰਤ ਦੀ ਮੌਤ ਅਗਲੀ ਖ਼ਬਰ ਨਸ਼ੇ ਨਾਲ ਦੋ ਵਿਅਕਤੀਆਂ ਦੀ ਮੌਤ
Ad Position 24