21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭਾਖੜਾ ਨਹਿਰ ’ਚ ਕਾਰ ਡਿਗਣ ਨਾਲ ਔਰਤ ਦੀ ਮੌਤ

Ad Position 21
No active advertisement
ਅਜੀਤ ਡੈਸਕ 25-06-2026
ਪਟਿਆਲਾ, 24 ਜੂਨ (ਮਨਦੀਪ ਸਿੰਘ ਖਰੌੜ)-ਭਾਖੜਾ ਨਹਿਰ ’ਚ ਪਸਿਆਣਾ ਪੁਲ ਲਾਗੇ ਕਾਰ ਡਿੱਗਣ ਕਾਰਨ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਦੀ ਜਾਨ ਬਚ ਗਈ ਹੈ। ਮਿ੍ਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਪਰੰਤੂ ਲੜਕੀ ਦੇ ਘਰਵਾਲਿਆਂ ਨੇ ਦੋਸ਼ ਲਗਾਇਆ ਕਿ ਪਤੀ ਨੇ ਜਾਣਬੁੱਝ ਕੇ ਕਾਰ ਨਹਿਰ ’ਚ ਡੇਗੀ ਹੈ ਤਾਂ ਜੋ ਉਹ ਆਪਣੀ ਪਤਨੀ ਤੋਂ ਛੁਟਕਾਰਾ ਪਾ ਸਕੇ। ਇਸ ਮਾਮਲੇ ’ਚ ਥਾਣਾ ਪਸਿਆਣਾ ਦੀ ਪੁਲਿਸ ਨੇ ਪਤੀ ਹੈਪੀ ਵਾਸੀ ਜ਼ਿਲ੍ਹਾ ਮਾਨਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਥਾਣਾ ਪਸਿਆਣਾ ਦੇ ਪੁਲਿਸ ਇੰਸ. ਗੁਰਪ੍ਰੀਤ ਸਿੰਘ ਸਮਰਾਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹੈਪੀ ਆਰਮਡ ਪੁਲਿਸ ਆਸਾਮ ’ਚ ਤੈਨਾਤ ਸੀ ਤੇ ਉਹ 2 ਸਾਲ ਪਹਿਲਾਂ ਉਸ ਦਾ ਅੰਤਰਜਾਤੀ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ। ਇਹ ਵਿਆਹ ਪਰਿਵਾਰ ਨੂੰ ਸਵੀਕਾਰ ਨਾ ਹੋਣ ਕਾਰਨ ਰਮਨਦੀਪ ਕੌਰ ਪਰਿਵਾਰ ਨਾਲੋਂ ਅਲੱਗ ਰਹਿੰਦੀ ਸੀ। ਜਿਸ ਕਾਰਨ ਘਰੇਲੂ ਕਲੇਸ਼ ਹੁੰਦਾ ਰਹਿੰਦਾ ਸੀ। ਅਜਿਹੇ ਰੋਜ਼ ਦੇ ਝੰਜਟ ਨੂੰ ਖ਼ਤਮ ਕਰਨ ਲਈ ਹੈਪੀ ਨੇ ਸਾਜ਼ਿਸ਼ ਤਹਿਤ ਆਪਣੀ ਘਰਵਾਲੀ ਨੂੰ ਗੱਡੀ ’ਚ ਬਿਠਾਇਆ ਤੇ ਜਾਣ-ਬੁਝ ਕੇ ਕਾਰ ਭਾਖੜਾ ਨਹਿਰ ’ਚ ਡੇਗ ਦਿੱਤੀ ਤੇ ਬਾਅਦ ’ਚ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਦੋਵੇਂ ਮਾਨਸਾ ਤੋਂ ਆ ਰਹੇ ਸਨ ਤੇ ਉਸ ਦੀ ਗੱਡੀ ਨਹਿਰ ’ਚ ਡਿਗ ਗਈ ਤੇ ਉਸ ਦੀ ਪਤਨੀ ਪਾਣੀ ਦੇ ਵਹਾਅ ’ਚ ਵਹਿ ਗਈ। ਫ਼ਿਲਹਾਲ ਪੁਲਿਸ ਨੇ ਮਿ੍ਤਕਾ ਦੇ ਭਰਾ ਗੁਰਜੀਤ ਸਿੰਘ ਵਲੋਂ ਉਕਤ ਦਰਜ ਕਰਵਾਈ ਸ਼ਿਕਾਇਤ ’ਤੇ ਹੈਪੀ ਵਾਸੀ ਜ਼ਿਲ੍ਹਾ ਮਾਨਸਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਰੇਲ ਹਾਦਸੇ ਦੇ ਪੀੜਤਾਂ ਲਈ ਹਾਈ ਕੋਰਟ ਦਾ ਅਹਿਮ ਫ਼ੈਸਲਾ ਮੁਆਵਜ਼ੇ ਤੋਂ ਇਲਾਵਾ ਮਿਲੇਗਾ ਇਲਾਜ ਦਾ ਪੂਰਾ ਖ਼ਰਚ
Ad Position 24