ਕੋਟਾ, 24 ਜੂਨ (ਅ.ਬ.)- ਸਰਕਾਰੀ ਸਕੂਲਾਂ ਦੇ ਹਿੰਦੀ ਮਾਧਿਅਮ ਦੇ ਹੋਣਹਾਰ ਵਿਦਿਆਰਥੀਆਂ ਦੇ ਡਾਕਟਰ ਬਣਨ ਦੇ ਸੁਪਨੇ ਸਾਕਾਰ ਕਰਨ ਦੀ ਦਿਸ਼ਾ ’ਚ ਐਲਨ ਸਿੱਖਿਆ ਸੰਬਲ ਯੋਜਨਾ 2026-27 ਦੀ ਸ਼ੁਰੂਆਤ ਬੁੱਧਵਾਰ ਨੂੰ ਹੋਈ। ਐਲਨ ਮਾਹੇਸ਼ਵਰੀ ਪ੍ਰਮਾਰਥ ਨਿਆਸ ਤੇ ਐਲਨ ਕੈਰੀਅਰ ਇੰਸਟੀਿਚਊਟ ਪ੍ਰਾਈਵੇਟ ਲਿਮ. ਦੇ ਸਾਂਝੇ ਪ੍ਰੋਗਰਾਮ ’ਚ 12 ਰੋਡ ਸਥਿਤ ਐਲਨ ਸੁਪਥ ਕੈਂਪਸ ਦੇ ਸੁਹਾਸ ਸਭਾਗਾਰ ’ਚ ਕਰਵਾਏ ਪ੍ਰੋਗਰਾਮ ’ਚ 126 ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨਾਲ ਹਿੱਸਾ ਲਿਆ। ਇਸ ਮੌਕੇ ਐਲਨ ਦੇ ਨਿਰਦੇਸ਼ਕ ਤੇ ਐਲਨ ਮਾਹੇਸ਼ਵਰੀ ਪ੍ਰਮਾਰਥ ਨਿਆਸ ਦੇ ਟਰੱਸਟੀ ਰਾਜੇਸ਼ ਮਾਹੇਸ਼ਵਰੀ ਤੇ ਨਵੀਨ ਮਾਹੇਸ਼ਵਰੀ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਕਿਟ ਬੈਗ, ਸਿੱਖਣ ਸਮੱਗਰੀ ਤੇ ਹੋਰ ਜ਼ਰੂਰੀ ਸਾਮਾਨ ਪ੍ਰਦਾਨ ਕੀਤਾ ਗਿਆ। ਚੁਣੇ ਗਏ ਵਿਦਿਆਰਥੀਆਂ ਲਈ ਨਿਯਮਿਤ ਕਲਾਸਾਂ ਐਲਨ ਸੁਪਥ ਕੈਂਪਸ ’ਚ ਸੰਚਾਲਿਤ ਹੋਣਗੀਆਂ। ਜਿਥੇ ਉਨ੍ਹਾਂ ਨੂੰ ਨੀਟ-2027 ਦੀ ਤਿਆਰੀ ਲਈ ਮੁਫ਼ਤ ਸਿੱਖਣ ਮਾਰਦਰਸ਼ਨ ਮਿਲੇਗਾ। ਪ੍ਰੋਗਰਾਮ ’ਚ ਐਚ.ਓ.ਡੀ. ਕੇਜੀ ਵੈਸ਼ਨਵ ਤੇ ਪੀ.ਬੀ. ਸਕਸੈਨਾ ਵੀ ਮੌਜੂਦ ਸਨ। ਇਸ ਪ੍ਰੋਗਰਾਮ ਤਹਿਤ ਇਹ ਤੀਸਰੇ ਸਾਲ ਦੇ ਬੈਚ ਦੀ ਸ਼ੁਰੂਆਤ ਹੈ। ਇਸ ਨੂੰ 2024 ’ਚ ਐਲਨ ਪਰਿਵਾਰ ਦੇ ਲਕਸ਼ਮੀ ਨਾਰਾਇਣ ਮਾਹੇਸ਼ਵਰੀ ਦੀ ਯਾਦ ’ਚ ਐਲਨ ਮਾਹੇਸ਼ਵਰੀ ਪ੍ਰਮਾਰਥ ਨਿਆਸ ਦੇ ਸਾਂਝੇ ਉਦਮ ਨਾਲ ਸ਼ੁਰੂ ਕੀਤਾ ਗਿਆ ਸੀ। ਐਲਨ ਸਿੱਖਿਆ ਸੰਬਲ ਪ੍ਰੋਗਰਾਮ ’ਚ ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਬਿਹਾਰ, ਉਤਰਾਖੰਡ, ਝਾਰਖੰਡ ਤੇ ਛੱਤੀਸਗੜ੍ਹ ਦੇ ਸਰਕਾਰੀ ਸਕੂਲਾਂ ’ਚ ਹਿੰਦੀ ਮਾਧਿਅਮ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਰਾਹੀਂ ਚੋਣ ਕੀਤੀ ਜਾਂਦੀ ਹੈ।