ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਾਕਿ ਫ਼ੌਜ ਦੀ ਸਰਪ੍ਰਸਤੀ ’ਚ ਵਧਦਾ ਫੁੱਲਦਾ ਰਿਹਾ ਜਮਾਤ-ਉਲ-ਅਹਰਾਰ ਸੰਗਠਨ

Ad Position 21
No active advertisement
ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ‘ਚ ਭੀੜ-ਭਾੜ ਵਾਲੀ ਯੂਨੀਵਰਸਿਟੀ ਰੋਡ ’ਤੇ ਪਾਕਿਸਤਾਨ ਰੇਂਜਰਜ਼ ਦੇ ਹੈੱਡਕੁਆਟਰ ’ਤੇ ਬੀਤੇ ਦਿਨ ਹੋਏ ਸ਼ਕਤੀਸ਼ਾਲੀ ਧਮਾਕੇ ਲਈ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਜਮਾਤ-ਉਲ-ਅਹਰਾਰ ਅੱਤਵਾਦੀ ਸੰਗਠਨ ਨੂੰ ਜ਼ਿੰਮੇਵਾਰ ਦੱਸਦਿਆਂ ਇਸ ਦੇ ਭਾਰਤ ਨਾਲ ਸੰਬੰਧਿਤ ਹੋਣ ਦੇ ਦੋਸ਼ ਲਗਾਏ ਹਨ । ਫ਼ੌਜ ਦਾ ਦਾਅਵਾ ਹੈ ਕਿ ਇਹ ਹਮਲਾ ਜਮਾਤ-ਉਲ-ਅਹਰਾਰ ਦੇ ਖੁੱਲ੍ਹਾਫਾ-ਏ-ਰਸ਼ੀਦੀਨ ਇਸਤਿਸ਼ਾਦੀ ਬ੍ਰਿਗੇਡ ਨਾਮਕ ਆਤਮਘਾਤੀ ਦਸਤੇ ਦੁਆਰਾ ਕੀਤਾ ਗਿਆ । ਇਹ ਸਮੂਹ ਪਾਕਿਸਤਾਨੀ ਫ਼ੌਜ ਅਤੇ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੀ ਸਰਪ੍ਰਸਤੀ ’ਚ ਵਧਦਾ ਫੁੱਲਦਾ ਰਿਹਾ ਹੈ ਅਤੇ ਇਹ ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਸਰਗਰਮ ਹੈ । ਪਾਕਿ ਹੁਣ ਇਸ ਸੰਗਠਨ ਦੇ ਭਾਰਤ ਨਾਲ ਸੰਬੰਧਿਤ ਹੋਣ ਦੇ ਦੋਸ਼ ਲਗਾ ਰਿਹਾ ਹੈ। ਇਸ ਸੰਗਠਨ ਨਾਲ ਜੁੜੇ ਲੜਾਕੇ ਪਾਕਿ ਸਰਹੱਦੀ ਇਲਾਕਿਆਂ ‘ਚ ਸਰਗਰਮ ਹਨ ਅਤੇ ਸਮੇਂ-ਸਮੇਂ ‘ਤੇ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ’ਚ ਕੀਤਾ ਪੇਸ਼ ਅਗਲੀ ਖ਼ਬਰ ਸਿੱਖ ਸੰਗਤ ਦੀ ਆਸਥਾ ਨਾਲ ਇਸ ਤਰ੍ਹਾਂ ਖਿਲਵਾੜ ਕਰਨ ਸਹੀ ਨਹੀਂ-ਦੂਲੋਂ
Ad Position 24
No active advertisement