ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ’ਚ ਵੱਖ ਵੱਖ ਜ਼ਿਲ੍ਹਿਆਂ ਤੇ ਹਲਕਿਆਂ ਦੇ ਅਹੁਦੇਦਾਰਾਂ ਦੀਆਂ 19 ਨਵੀਆਂ ਨਿਯੁਕਤੀਆਂ
ਚੰਡੀਗੜ੍ਹ, 15 ਸਤੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਸਤਾਖਰਾਂ ਹੇਠ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਿਚ ਵੱਖ ਵੱਖ ਜ਼ਿਲ੍ਹਿਆਂ ਤੇ ਹਲਕਿਆਂ ਦੇ ਅਹੁਦੇਦਾਰਾਂ ਦੀਆਂ 19 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਜੁਗਰਾਜ ਬਲ ਨੂੰ ਯੂਥ ਵਿੰਗ ਦਾ ਰਾਜ ਸੰਯੁਕਤ ਸਕੱਤਰ ਲਗਾਇਆ ਗਿਆ ਹੈ।
ਚੰਡੀਗੜ੍ਹ, 15 ਸਤੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਸਤਾਖਰਾਂ ਹੇਠ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਿਚ ਵੱਖ ਵੱਖ ਜ਼ਿਲ੍ਹਿਆਂ ਤੇ ਹਲਕਿਆਂ ਦੇ ਅਹੁਦੇਦਾਰਾਂ ਦੀਆਂ 19 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਜੁਗਰਾਜ ਬਲ ਨੂੰ ਯੂਥ ਵਿੰਗ ਦਾ ਰਾਜ ਸੰਯੁਕਤ ਸਕੱਤਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਗਗਨਦੀਪ ਸਿੰਘ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਯੂਥ ਵਿੰਗ ਦੇ ਇਨ੍ਹਾਂ ਹੋਰ ਅਹੁਦੇਦਾਰਾਂ ਵਿਚ ਫਿਰੋਜ਼ਪੁਰ ਤੋਂ ਮਨਦੀਪ ਸਿੰਘ ਨੂੰ ਜ਼ਿਲ੍ਹਾ ਉੱਪ ਪ੍ਰਧਾਨ, ਪਟਿਆਲਾ ਸ਼ਹਿਰੀ ਤੋਂ ਗੁਰਦੀਪ ਰਾਠੀ ਨੂੰ ਜ਼ਿਲ੍ਹਾ ਉੱਪ ਪ੍ਰਧਾਨ, ਕਪੂਰਥਲਾ ਤੋਂ ਐਸ.ਸੀ. ਵਿੰਗ ਯੂਥ ਲਈ ਪੰਕਜ ਘੀਰਾ ਨੂੰ ਜ਼ਿਲ੍ਹਾ ਉੱਪ ਕੁਆਰਡੀਨੇਟਰ ਅਤੇ ਮਾਨਸਾ ਤੋਂ ਸਮਿੰਦਰ ਸ਼ਿੰਦਾ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਯੂਥ ਵਿੰਗ ਵਿਚ ਹੀ ਪਠਾਨਕੋਟ ਤੋਂ ਮੁਕੇਸ਼ ਸ਼ਰਮਾ, ਬਰਨਾਲਾ ਤੋਂ ਸਾਹਿਲ ਬੰਸਲ ਅਤੇ ਦੀਪਕ ਸਿੰਘ, ਮਾਨਸਾ ਤੋਂ ਸੁਖਵਿੰੰਦਰ ਸਿੰਘ ਖੋਖਰ ਨੂੰ ਜ਼ਿਲ੍ਹਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਲਕਾ ਫਗਵਾੜਾ ਤੋਂ ਗੁਰਸ਼ਨ ਸਿੰਘ ਨੂੰ ਹਲਕਾ ਸੰਗਠਨ ਇੰਚਾਰਜ, ਸਨੌਰ ਤੋਂ ਗੁਰਵਿੰਦਰ ਸਿੰਘ ਨੂੰ ਵੀ ਹਲਕਾ ਇੰਚਾਰਜ ਲਗਾਇਆ ਗਿਆ ਹੈ। ਹਲਕਾ ਕਾਦੀਆਂ ਤੋਂ ਸਾਗਰ ਮਾਹਲ, ਪਠਾਨਕੋਟ ਤੋਂ ਰੋਹਿਤ ਕੁਮਾਰ, ਸੁਜਾਨਪੁਰ ਤੋਂ ਰੋਹਿਤ ਧਿਮਾਨ, ਬਰਨਾਲਾ ਤੋਂ ਰਾਜ ਗਰੇਵਾਲ, ਰਾਮਪੁਰਾ ਫੂਲ ਤੋਂ ਸਰਬਜੀਤ ਕਾਲੋਕੇ ਨੂੰ ਹਲਕਾ ਕੋਆਰਡੀਨੇਟਰ ਲਗਾਇਆ ਗਿਆ ਹੈ। ਇਸਤਰੀ ਵਿੰਗ ਵਿਚ ਫਗਵਾੜਾ ਤੋਂ ਬਲਜੀਤ ਕੌਰ ਨੂੰ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਫਗਵਾੜਾ ਤੋਂ ਹੀ ਸਮਰਜੀਤ ਕੁਮਾਰ ਸ਼ਾਹ ਨੂੰ ਵਿਰਾਸਤ ਸੇਵਾ ਸੰਗਠਨ ਵਿਚ ਹਲਕਾ ਕੁਆਰਡੀਨੇਟਰ ਲਗਾਇਆ ਗਿਆ ਹੈ ।