15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਵਿਚ ਸਹਾਈ ਹੋਵੇਗਾ ਨਵਾਂ ਐਂਟੀ ਡਰੋਨ ਸਿਸਟਮ-ਆਈ. ਜੀ. ਭੁੱਲਰ

ਅਟਾਰੀ ਸਰਹੱਦ, (ਅੰਮ੍ਰਿਤਸਰ) 15 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਤੋਂ ਲਗਾਤਾਰ ਭਾਰਤੀ ਪੰਜਾਬ ਦੇ ਖੇਤਰ ਅੰਦਰ ਦਿਨ ਰਾਤ ਆਉਣ ਤੇ ਵਧੇ ਨਸ਼ੀਲੇ ਪਦਾਰਥ, ਅਸਲਾ ਤਸਕਰੀ ਤੇ ਹੋਰ ਗੈਰ ਕਾਨੂੰਨੀ ਵਸਤੂਆਂ ਨੂੰ ਰੋਕਣ ਵਿਚ ਸਥਾਈ ਹੋਵੇਗਾ ਨਵਾਂ ਐਂਟੀ ਡਰੋਨ ਸਿਸਟਮ ਇਹ ਸ਼ਬਦ ਬਾਰਡਰ ਰੇਂਜ ਦੇ ਆਈ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਅਟਾਰੀ ਸਰਹੱਦ, (ਅੰਮ੍ਰਿਤਸਰ) 15 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਤੋਂ ਲਗਾਤਾਰ ਭਾਰਤੀ ਪੰਜਾਬ ਦੇ ਖੇਤਰ ਅੰਦਰ ਦਿਨ ਰਾਤ ਆਉਣ ਤੇ ਵਧੇ ਨਸ਼ੀਲੇ ਪਦਾਰਥ, ਅਸਲਾ ਤਸਕਰੀ ਤੇ ਹੋਰ ਗੈਰ ਕਾਨੂੰਨੀ ਵਸਤੂਆਂ ਨੂੰ ਰੋਕਣ ਵਿਚ ਸਥਾਈ ਹੋਵੇਗਾ ਨਵਾਂ ਐਂਟੀ ਡਰੋਨ ਸਿਸਟਮ ਇਹ ਸ਼ਬਦ ਬਾਰਡਰ ਰੇਂਜ ਦੇ ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਵਲੋਂ ਭਾਰਤੀ ਸਰਹੱਦੀ ਪਿੰਡ ਮੁੱਦੇ ਵਿਖੇ ਨਵੇਂ ਡਰੋਨ ਸਿਸਟਮ ਦੀ ਸ਼ੁਰੂਆਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ । ਉਨ੍ਹਾਂ ਕਿਹਾ ਕਿ ਨਵੇਂ ਐਂਟੀ ਡਰੋਨ ਸਿਸਟਮ ਨੂੰ ਹੋਰ ਮਜਬੂਤ ਕਰਨ ਲਈ ਉਨ੍ਹਾਂ ਵਲੋਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨਾਲ ਸਰਹੱਦ ’ਤੇ ਉਚੇਚੇ ਤੌਰ ’ਤੇ ਮੀਟਿੰਗਾਂ ਕਰਕੇ ਇਸ ਸਿਸਟਮ ਨੂੰ ਸਫਲਤਾਪੂਰਵਕ ਬਣਾਇਆ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਅਤੇ ਬੀ. ਐੱਸ. ਐੱਫ. ਵਲੋਂ ਆਉਣ ਵਾਲੇ ਦਿਨਾਂ ਵਿਚ ਬਾਰਡਰ ਏਰੀਏ ਦੇ ਲੋਕਾਂ, ਬਾਰਡਰ ਵਿਲੇਜ ਡਿਫੈਂਸ ਕਮੇਟੀਆਂ ਤੇ ਪੰਚਾਇਤਾਂ ਦੇ ਮੁਹਤਬਰਾਂ ਨਾਲ ਤਾਲਮੇਲ ਕਰਕੇ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥ ਤੇ ਅਸਲੇ ਦੀ ਰੋਕਥਾਮ ਲਈ ਸਹਿਯੋਗ ਲਿਆ ਜਾਵੇਗਾ । ਇਸ ਮੌਕੇ ਆਈ. ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਕਵਲਪ੍ਰੀਤ ਸਿੰਘ ਚਾਹਲ, ਡੀ. ਐੱਸ. ਪੀ. ਗੁਰਿੰਦਰ ਸਿੰਘ ਨਾਗਰਾ, ਡੀ. ਐੱਸ. ਪੀ. ਯਾਦਵਿੰਦਰ ਸਿੰਘ ਅਟਾਰੀ, ਐੱਸ. ਐੱਚ. ਓ. ਅਮਨਦੀਪ ਸਿੰਘ ਘਰਿੰਡਾ ਵਲੋਂ ਸਾਂਝੇ ਤੌਰ ’ਤੇ ਨਵੇਂ ਐਂਟੀ ਡਰੋਨ ਸਿਸਟਮ ਨੂੰ ਹਵਾ ਵਿਚ ਉਡਾ ਕੇ ਪਾਕਿਸਤਾਨ ਤੋਂ ਆਉਣ ਵਾਲੀ ਤਸਕਰੀ ਨੂੰ ਨਾਕਾਮ ਬਲਾਉਣ ਲਈ ਵੀਡੀਓ ਤੇ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਨਵਾਂ ਪਿੰਡ ’ਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਅਗਲੀ ਖ਼ਬਰ ਪੰਜਾਬ ਪੁਲਿਸ ਨੇ ਮੋਲਡੋਵਾ ਸਰਕਾਰ ਵਲੋਂ ਮਿਲਿਆ ‘ਟੋਕਨ ਆਫ਼ ਐਪਰੀਸੀਏਸ਼ਨ’ ਐਵਾਰਡ ਮੁੱਖ ਮੰਤਰੀ ਨੂੰ ਕੀਤਾ ਭੇਟ
Ad Position 24