ਟਾਂਡਾ ਉੜਮੁੜ, 1 ਜੁਲਾਈ (ਦੀਪਕ ਬਹਿਲ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ ਦੀ ਅਗਵਾਈ ਵਿਚ ਉੜਮੁੜ ਟਾਂਡਾ ਵਿਖੇ ਕੌਮੀ ਹਾਈਵੇਅ ਨੂੰ ਅਣਮਿਥੇ ਸਮੇਂ ਲਈ ਜਾਮ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਜੋ ਸਰਕਾਰ ਨੇ ਦੇਣੇ ਹਨ, ਨਹੀਂ ਦਿੱਤੇ ਪੰਜਾਬ ਸਰਕਾਰ ਉਨ੍ਹਾਂ ਦੇ ਅਧਿਕਾਰੀ ਕੇਨ ਡਿਪਾਰਟਮੈਂਟ ਦੇ ਪਿਛਲੇ ਦੋ ਮਹੀਨਿਆਂ ਤੋਂ ਲਾਰੇ ’ਤੇ ਲਾਰੇ ਲਾ ਰਹੇ ਹਨ। ਪਿਛਲੇ ਦਿਨੀਂ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਜਲੰਧਰ ਪ੍ਰੋਜੈਕਟਿੰਗ ਅਫ਼ਸਰ ਦੇ ਦਫ਼ਤਰ ਅੱਗੇ 18 ਮਈ ਨੂੰ ਧਰਨਾ ਲਗਾਇਆ ਸੀ ਤੇ ਉਸ ਦਿਨ ਕੇਨ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਨੇ ਇਹ ਮੰਨਿਆ ਸੀ ਕਿ ਪੰਜਾਬ ਸਰਕਾਰ ਵਲੋਂ 142 ਕਰੋੜ ਰੁਪਏ ਖਾਤਿਆਂ ਵਿਚ ਪਾਉਣ ਵਾਸਤੇ ਭੇਜ ਦਿੱਤਾ ਗਿਆ ਹੈ ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕਿਸੇ ਵੀ ਜ਼ਿਮੀਂਦਾਰ ਦੇ ਖਾਤੇ ਵਿਚ ਕੋਈ ਵੀ ਰੁਪਈਆ ਨਹੀਂ ਆਇਆ। ਕਿਸਾਨਾਂ ਨੂੰ ਆਪਣਾ ਹੀ ਪੈਸਾ ਲੈਣ ਲਈ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ ਅਤੇ ਧਰਨੇ ਲਾਉਣੇ ਪੈ ਰਹੇ ਹਨ। ਉਨ੍ਹਾ ਕਿਹਾ ਕਿ ਗੰਨੇ ਦੀ ਫ਼ਸਲ ਦਾ ਸੀਜ਼ਨ ਦੁਬਾਰਾ ਤਿੰਨ ਚਾਰ ਮਹੀਨੇ ਤੋਂ ਸ਼ੁਰੂ ਹੋਣੇ ਵਾਲਾ ਹੈ ਤੇ ਜ਼ਿਮੀਂਦਾਰਾਂ ਦਾ ਪਿਛਲਾ ਬਕਾਇਆ ਕਰੀਬ ਡੇਢ ਸੋ ਕਰੋੜ ਖੜ੍ਹਾ ਹੈ। ਦੂਜੇ ਪਾਸੇ, ਕਿਸਾਨ ਝੋਨੇ ਦੀ ਲਵਾਈ ਕਰ ਰਹੇ ਹਨ ਤੇ ਬਿਜਲੀ ਦੇ ਅਣ-ਐਲਾਨੇ ਕੱਟ ਲੱਗ ਰਹੇ ਹਨ, ਜ਼ਿਮੀਂਦਾਰਾਂ ਦੇ ਝੋਨੇ ਸੁੱਕ ਗਏ, ਗੰਨੇ ਦੀ ਫ਼ਸਲ ਤਹਿਸ ਨਹਿਸ ਹੋ ਗਈ, ਝੋਨੇ ਦੀ ਫ਼ਸਲ ਖ਼ਰਾਬ ਹੋ ਗਈ, ਜੋ ਝੋਨਾ ਲਗਾਉਣਾ ਸੀ, ਉਹ ਲੇਟ ਹੋ ਗਿਆ ਹੈ।ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਪ੍ਰਿਥਪਾਲ ਸਿੰਘ ਗੁਰਾਇਆ, ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਮਹਿਤਾਬ ਸਿੰਘ ਹੁੰਦਲ, ਬਲਵੀਰ ਸਿੰਘ ਸੋਹੀਆਂ, ਅਮਰਜੀਤ ਸਿੰਘ ਕੋਰਾਲਾ, ਗੁਰਪ੍ਰੀਤ ਸਿੰਘ ਸੰਧੂ, ਬਲਵਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ ਸਮਰਾ, ਅਵਤਾਰ ਸਿੰਘ ਪਲਾਕੀ, ਦਲਜੀਤ ਸਿੰਘ ਮੰਝਪੁਰ, ਮੇਹਰ ਸਿੰਘ ਪਠਾਨਕੋਟ, ਰਣਜੀਤ ਸਿੰਘ ਗਿੱਦੜਪਿੰਡੀ, ਬਲਦੇਵ ਸਿੰਘ ਚੰਨਨ ਵਿੰਡੀ, ਜੱਜ ਸਿੰਘ ਸੰਧੂ, ਬਲਜੀਤ ਸਿੰਘ ਛੰਨੀ, ਲਾਡਾ ਟੇਰਕਿਆਣਾ, ਰਤਨ ਸਿੰਘ, ਅਮਰੀਕ ਸਿੰਘ ਤੱਲਾ, ਉਂਕਾਰ ਸਿੰਘ ਦੇਵੀਦਾਸ, ਮਨਜੀਤ ਸਿੰਘ, ਜਗਮੋਹਨ ਸਿੰਘ ਮੀਰਪੁਰ ਕੰਧਾਲਾ ਜੱਟਾ, ਬਾਬਾ ਬਲਵਿੰਦਰ ਸਿੰਘ, ਪਰਗਣ ਸਿੰਘ ਮੂਨਕ, ਕਸ਼ਮੀਰ ਸਿੰਘ ਝਿੰਗੜ, ਬੰਨਟੀ ਬਾਗਾਂ, ਹਰਕਮਲ ਬਾਗਾਂ, ਪ੍ਰਸ਼ੋਤਮ ਸਿੰਘ ਦੇਵੀਦਾਸ, ਜਸਜੀਤ ਸਿੰਘ ਕਸਬਾ, ਮੋਹਲਾ ਸਿੰਘ, ਢਿੱਲੋਂ ਢਡਿਆਲਾ ਸੁਖਵਿੰਦਰ ਸਿੰਘ ਨੈਣੋਵਾਲ, ਬਲਵੀਰ ਸਿੰਘ ਬਾਬਕ, ਆਸਾ ਸਿੰਘ ਭੰਗਾਲਾ, ਉਂਕਾਰ ਸਿੰਘ ਕਾਠਗੜ੍ਹ, ਜਸਵੀਰ ਸਿੰਘ ਖੁੱਡਾ, ਨਿਰੰਕਾਰ ਸਿੰਘ, ਜੱਸੀ ਮਿਰਜ਼ਾਪੁਰ, ਬਲਦੀਪ ਸਿੰਘ ਧੁੱਗਾ, ਸੁਖਜਿੰਦਰ ਸਿੰਘ ਖੱਖ, ਬੋਬੀ ਦਸਮੇਸ਼ ਨਗਰ, ਬੂਟਾ ਸਿੰਘ ਖੱਖ, ਹਰਵਿੰਦਰ ਸਮਰਾ ਜ਼ੋਰਾਂ ਢੱਟ, ਤਜਿੰਦਰ ਸਿੰਘ, ਨਵਦੀਪ ਸਿੰਘ ਉਸਮਾਨ ਸ਼ਹੀਦ, ਸਾਬਾ ਢਡਿਆਲਾ, ਅਮ੍ਰਿਤਪਾਲ ਸਿੰਘ, ਸਾਬੀ ਟੇਰਕਿਆਣਾ, ਕੁਲਵੀਰ ਨਛਿਹਰਾ ਪੱਤਨ, ਜੱਜ ਗਾਲੋਵਾਲ ਸਾਬੀ ਸੋਹੀਆਂ, ਸੁਖਪਾਲ ਸਿੰਘ, ਮਲਕੀਤ ਹੁੰਦਲ, ਹਰਭਜਨ ਸਿੰਘ ਮੋਲਾ, ਬਲਵੀਰ ਸਿੰਘ ਬਾਜਵਾ, ਸਿਮਰਨਜੀਤ ਸਿੰਘ ਦੇਵੀਦਾਸ, ਅਕਾਸ਼ ਹੀਰਾਹਾਰ, ਭਾਗੂ ਕੰਧਾਲੀ, ਹਰਭਜਨ ਸਿੰਘ ਰਾਪੁਰ, ਬਿਕਰਮ ਸ਼ਾਹਪੁਰ, ਸੁਖਦੇਵ ਚਨੋਤਾ, ਸੋਢੀ ਨਰਿਆਲਾ, ਮੋਨੂ ਨਰਿਆਲਾ ਆਦਿ ਹਾਜ਼ਰ ਸਨ।