ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕੰਗਣਾ ਰਣੌਤ ਖ਼ਿਲਾਫ਼ ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ ਦੀ ਗਵਾਹੀ ਦਰਜ

Ad Position 21
No active advertisement
ਅਜੀਤ ਡੈਸਕ 03-07-2026

ਬਠਿੰਡਾ, 2 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਕਿਸਾਨ ਔਰਤਾਂ ਖ਼ਿਲਾਫ਼ ਵਿਵਾਦਿਤ ਟਿੱਪਣੀ ਦੇ ਮਾਮਲੇ ‘ਚ ਮਾਣਹਾਨੀ ਮੁਕੱਦਮੇ ਦਾ ਸਾਹਮਣਾ ਕਰ ਰਹੀ ਭਾਜਪਾ ਸੰਸਦ ਮੈਂਬਰ ਤੇ ਫ਼ਿਲਮੀ ਅਦਾਕਾਰਾ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਾਮਲੇ ਦੀ ਅੱਜ ਬਠਿੰਡਾ ਅਦਾਲਤ ‘ਚ ਸੁਣਵਾਈ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵਲੋਂ ਕੰਗਣਾ ਖ਼ਿਲਾਫ਼ ਅਦਾਲਤ ‘ਚ ਆਪਣੀ ਗਵਾਹੀ ਦਰਜ ਕਰਵਾਈ ਗਈ ਹੈ, ਜਦਕਿ ਕੰਗਣਾ ਨੇ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੈ। ਕੰਗਣਾ ਖ਼ਿਲਾਫ਼ ਮਾਣਹਾਨੀ ਦਾ ਅਦਾਲਤੀ ਮੁਕੱਦਮਾ ਦਰਜ ਕਰਵਾਉਣ ਵਾਲੀ ਮਾਤਾ ਮਹਿੰਦਰ ਕੌਰ ਵਾਸੀ ਬਹਾਦਰਗੜ੍ਹ ਜੰਡੀਆਂ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਅੱਜ ਦੀ ਸੁਣਵਾਈ ਬੜੀ ਅਹਿਮ ਸੀ, ਜਿਸ ਦੌਰਾਨ ਕੰਗਣਾ ਦੇ ਵਿਰੁੱਧ ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵਲੋਂ ਵਿਸਥਾਰਤ ਬਿਆਨ ਅਦਾਲਤ ‘ਚ ਦਰਜ ਕਰਵਾਏ ਗਏ, ਜਿਨ੍ਹਾਂ ਨੂੰ ਕੰਗਣਾ ਦੇ ਵਕੀਲਾਂ ਵਲੋਂ ਮਾਤਾ ਦੀ ਮਾਣਹਾਨੀ ਨਾ ਹੋਣ ਦੀ ਬਜਾਏ, ਇਸ ਮਾਮਲੇ ‘ਚ ਉਨ੍ਹਾਂ ਦੀ ਬੁਕਤ ਵਧਣ ਦੇ ਤਰਕ ਦਿੰਦੇ ਹੋਏ ਗਲਤ ਠਹਿਰਾਉਣ ਲਈ ਕਰੀਬ ਢਾਈ ਘੰਟਿਆਂ ਤੱਕ ਦੀ ਲੰਬੀ ਕਰਾਸ ਬਹਿਸ ਕੀਤੀ ਗਈ ਪਰ ਸੁਰਜੀਤ ਫੂਲ ਆਪਣੇ ਬਿਆਨਾਂ ਤੋਂ ਨਹੀਂ ਡੋਲੇ। ਇਸ ਮੌਕੇ ਮਾਤਾ ਮਹਿੰਦਰ ਦਾ ਪੋਤਾ ਲਾਭ ਸਿੰਘ ਵੀ ਅਦਾਲਤ ‘ਚ ਪੇਸ਼ ਹੋਇਆ।

Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਗੇੜਿਆਂ ਤੋਂ ਬਚਾਉਣ ਵਾਲਾ ‘ਕੁਨੈਕਟ ਪੰਜਾਬ ਪੋਰਟਲ’ ਨਾ ਚੱਲਣ ਕਾਰਨ ਲੋਕਾਂ ’ਚ ਹਾਹਾਕਾਰ ਅਗਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਔਰਤ ਸਮੇਤ 3 ਯਾਤਰੀਆਂ ਕੋਲੋਂ 1 ਕਰੋੜ ਤੋਂ ਵੱਧ ਦਾ ਸੋਨਾ ਬਰਾਮਦ
Ad Position 24
No active advertisement