13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਚੰਡੀਗੜ੍ਹ ਦੇ ਫ਼ੇਜ਼-2 ’ਚ ਦਹਾਕਿਆਂ ਪੁਰਾਣੀ ਦੋ ਮੰਜ਼ਿਲਾ ਇਮਾਰਤ ਢਹੀ-ਮਲਬੇ ਹੇਠੋਂ 6 ਵਿਅਕਤੀ ਕੱਢੇ

Ad Position 21
No active advertisement
ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫ਼ੇਜ਼-2 ਸਥਿਤ ਪਲਾਟ ਨੰਬਰ 28/9 ਵਿਚ ਸਨਿਚਰਵਾਰ ਸ਼ਾਮ ਕਰੀਬ 4.20 ਵਜੇ 54 ਸਾਲ ਪੁਰਾਣੀ ਦੋ ਮੰਜ਼ਿਲਾਂ ਇਮਾਰਤ ਅਚਾਨਕ ਢਹਿ ਜਾਣ ਕਾਰਨ ਉਥੇ ਕੰਮ ਕਰ ਰਹੇ ਮਜ਼ਦੂਰ ਅਤੇ ਮਾਲਕ ਮਲਬੇ ਹੇਠਾਂ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਸਿਵਲ ਡਿਫੈਂਸ, ਐਨ.ਡੀ.ਆਰ.ਐਫ., ਫ਼ੌਜ ਅਤੇ ਹੋਰ ਬਚਾਅ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਰਾਹਤ ਟੀਮਾਂ ਨੇ ਮਲਬੇ ਹੇਠੋਂ 4 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਦਕਿ 2 ਹੋਰ ਵਿਅਕਤੀਆਂ ਦੇ ਅਜੇ ਵੀ ਮਲਬੇ ਹੇਠਾਂ ਫਸੇ ਹੋਣ ਦੀ ਦਬੇ ਗਏ। ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਜੇ.ਸੀ.ਬੀ. ਮਸ਼ੀਨਾਂ ਰਾਹੀਂ ਸਭ ਤੋਂ ਪਹਿਲਾਂ ਲੈਂਟਰ ਅਤੇ ਮਲਬਾ ਹਟਾਉਣ ਦਾ ਕੰਮ ਕੀਤਾ ਗਿਆ ਤਾਂ ਜੋ ਅੰਦਰ ਫਸੇ ਲੋਕਾਂ ਤੱਕ ਹਵਾ ਪਹੁੰਚ ਸਕੇ। ਮਲਬੇ ਵਿਚੋਂ ਜ਼ਿੰਦਾ ਬਾਹਰ ਕੱਢੇ ਗਏ ਰਮੇਸ਼ ਨੇ ਦੱਸਿਆ ਕਿ ਹਾਦਸੇ ਵੇਲੇ ਇਮਾਰਤ ਅੰਦਰ ਲਗਭਗ 20 ਤੋਂ 25 ਵਿਅਕਤੀ ਮੌਜੂਦ ਸਨ। ਉਸ ਨੇ ਦੱਸਿਆ ਕਿ ਅਚਾਨਕ ਭੁਚਾਲ ਵਰਗਾ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਅਤੇ ਕੁਝ ਹੀ ਪਲਾਂ ਵਿਚ ਪੂਰੀ ਇਮਾਰਤ ਢਹਿ ਗਈ, ਜਿਸ ਕਾਰਨ ਅੰਦਰ ਮੌਜੂਦ ਸਾਰੇ ਲੋਕ ਮਲਬੇ ਹੇਠਾਂ ਦੱਬ ਗਏ। ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਐਮ.ਪੀ.ਐਸ. ਚਾਵਲਾ ਨੇ ਦੱਸਿਆ ਕਿ ਇਹ ਇਮਾਰਤ ਕਾਫ਼ੀ ਪੁਰਾਣੀ ਸੀ ਅਤੇ ਇਥੇ ਸਕ੍ਰੈਪ ਦਾ ਕਾਰੋਬਾਰ ਚੱਲ ਰਿਹਾ ਸੀ। ਉਨ੍ਹਾਂ ਅਨੁਸਾਰ ਇਮਾਰਤ ਦੀ ਖ਼ਸਤਾ ਹਾਲਤ ਹੀ ਹਾਦਸੇ ਦਾ ਮੁੱਖ ਕਾਰਨ ਹੋ ਸਕਦੀ ਹੈ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਦੱਸਿਆ ਕਿ ਹਾਦਸੇ ਸਮੇਂ ਇਮਾਰਤ ਅੰਦਰ 6 ਤੋਂ 7 ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿਚੋਂ 4 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਲਬੇ ਹੇਠਾਂ ਫਸੇ ਦੋ ਵਿਅਕਤੀਆਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ ਅਤੇ ਮੈਡੀਕਲ ਟੀਮ ਵੀ ਮੌਕੇ ’ਤੇ ਤਾਇਨਾਤ ਹੈ। ਮੇਅਰ ਨੇ ਦੱਸਿਆ ਕਿ ਇਸ ਪੁਰਾਣੀ ਇਮਾਰਤ ਵਿਚ ਮੁਰੰਮਤ (ਰੇਨੋਵੇਸ਼ਨ) ਦਾ ਕੰਮ ਚੱਲ ਰਿਹਾ ਸੀ। ਹਾਲਾਂਕਿ, ਐਨ.ਡੀ.ਆਰ.ਐਫ. ਨੂੰ ਸੂਚਨਾ ਦੇਣ ਵਿਚ ਹੋਈ ਦੇਰੀ ਸਬੰਧੀ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ, ਪਰ ਐਨ.ਡੀ.ਆਰ.ਐਫ. ਨੂੰ ਲਗਭਗ ਢਾਈ ਘੰਟੇ ਬਾਅਦ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਦੀ ਕਮਾਨ ਸੰਭਾਲੀ। ਕਰੀਬ 6 ਘੰਟੇ ਤੱਕ ਚੱਲੇ ਬਚਾਅ ਕਾਰਜ ਦੌਰਾਨ ਕੁੱਲ 6 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ’ਚ 2 ਵਿਅਕਤੀ ਤਰੁਨ ਕੌਸ਼ਿਕ ਤੇ ਤਰੁਨ ਜੈਨ ਨੇ ਇਹ ਇਮਾਰਤ ਕੁਝ ਸਮਾਂ ਪਹਿਲਾਂ ਹੀ ਕਿਰਾਏ ’ਤੇ ਲਈ ਸੀ। ਬਚਾਅ ਕਾਰਜ ਸਮਾਪਤ ਹੋਣ ’ਤੇ ਐਨ.ਡੀ.ਆਰ.ਐਫ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਆਖਿਰ ਵਿਚ ਕੱਢੇ 2 ਵਿਅਕਤੀਆਂ ’ਚ ਇਕ ਵਿਅਕਤੀ ਬੇਹੋਸ਼ ਤੇ ਦੂਜਾ ਗੱਲਬਾਤ ਕਰ ਰਿਹਾ ਸੀ।
Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ ਅਗਲੀ ਖ਼ਬਰ ‘ਮੇਰੀ ਰਸੋਈ’ ਸਿਰਫ਼ ਚੋਣ ਸਟੰਟ-ਢਿੱਲੋਂ
Ad Position 24