13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੀ.ਜੇ.ਪੀ. ਜੰਤਰ-ਮੰਤਰ ਦਾ ਸੀਜ਼ਨ 2 ਬਹੁਤ ਜਲਦੀ ਸ਼ੁਰੂ ਹੋਵੇਗਾ-ਦਿਪਕੇ

ਨਵੀਂ ਦਿੱਲੀ, 12 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 13-08-2026
ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵਿਦਿਆਰਥੀ ਪ੍ਰਦਰਸ਼ਨਾਂ ਦੀ ਤਰਜ਼ ’ਤੇ ਇਕ ਅਜਿਹਾ ਹੀ ਪ੍ਰਦਰਸ਼ਨ ਜਲਦੀ ਹੀ ਸ਼ੁਰੂ ਹੋਵੇਗਾ, ਜਿਸ ਨੂੰ ਉਨ੍ਹਾਂ ਨੇ ‘ਜੰਤਰ-ਮੰਤਰ ਦਾ ਸੀਜ਼ਨ 2’ ਕਿਹਾ। ਇਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਦਿਪਕੇ ਨੇ ਕਿਹਾ ਕਿ ਬਹੁਤ ਸਾਰੇ ਲੋਕ ਇੰਸਟਾਗ੍ਰਾਮ ’ਤੇ ਟਿੱਪਣੀ ਕਰ ਰਹੇ ਸਨ ਕਿ ‘ਜੰਤਰ-ਮੰਤਰ’ ਦਾ ਸੀਜ਼ਨ 2 ਕਦੋਂ ਸ਼ੁਰੂ ਹੋਵੇਗਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ‘ਜੰਤਰ-ਮੰਤਰ’ ਦਾ ਸੀਜ਼ਨ 2 ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਦਿਪਕੇ ਨੇ ਇਹ ਵੀ ਦੋਸ਼ ਲਾਇਆ ਕਿ ਸੀ.ਜੇ.ਪੀ. ਦਿੱਲੀ ਵਿਚ ਆਪਣੇ ਵਲੰਟੀਅਰਾਂ ਦੀ ਮੀਟਿੰਗ ਲਈ ਕੋਈ ਸਥਾਨ ਲੱਭਣ ਵਿਚ ਅਸਮਰੱਥ ਰਹੀ ਕਿਉਂਕਿ ਕਈ ਹਾਲ ਮਾਲਕਾਂ ਨੇ ਉੱਪਰੋਂ ਦਬਾਅ ਦਾ ਹਵਾਲਾ ਦਿੱਤਾ। ਦਿਪਕੇ ਨੇ ਕਿਹਾ ਕਿ ਸਾਡਾ ਅੱਜ ਦਿੱਲੀ ਵਿਚ ਆਪਣੇ ਵਲੰਟੀਅਰਾਂ ਦੀ ਮੀਟਿੰਗ ਕਰਨ ਦਾ ਪ੍ਰੋਗਰਾਮ ਸੀ। ਅਸੀਂ ਇਕ ਹਾਲ ਲੱਭ ਰਹੇ ਸੀ ਪਰ ਕੋਈ ਵੀ ਸਾਨੂੰ ਕਿਰਾਏ ’ਤੇ ਦੇਣ ਲਈ ਤਿਆਰ ਨਹੀਂ ਸੀ। ਹਰ ਕੋਈ ਇਹੀ ਕਹਿੰਦਾ ਰਿਹਾ ਕਿ ਉੱਪਰੋਂ ਦਬਾਅ ਹੈ।
Ad Position 22
No active advertisement
ਪਿਛਲੀ ਖ਼ਬਰ 13 ਤੇ 14 ਨੂੰ ਸਰਹੱਦ ਦੇ ਆਰ-ਪਾਰ ਜਗਾਈਆਂ ਜਾਣਗੀਆਂ ਮੁਹੱਬਤ ਦੀਆਂ ਮੋਮਬੱਤੀਆਂ ਅਗਲੀ ਖ਼ਬਰ ਕੀਨੀਆ ਦੇ ਖ਼ਾਨ ਬਾਬਾ ਗਰੋਹ ਨੇ ਫਿਲੌਰ ਦੇ ਨੌਜਵਾਨ ਨੂੰ ਸਾਥੀਆਂ ਸਮੇਤ ਕੀਤਾ ਅਗਵਾ ਕੁੱਟ-ਮਾਰ ਦੀ ਵੀਡੀਓ ਕਾਲ ਕਰਕੇ 70...
Ad Position 24