07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਾਂਡਵਾਨੀ ਲੋਕ ਗਾਇਕਾ ਅਤੇ ਪਦਮ ਵਿਭੂਸ਼ਣ ਜੇਤੂ ਤੀਜਨ ਬਾਈ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-07-2026

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਹੋਰਾਂ ਵਲੋਂ ਦੁੱਖ ਪ੍ਰਗਟ
ਰਾਏਪੁਰ, 5 ਜੁਲਾਈ (ਏਜੰਸੀ)-ਛੱਤੀਸਗੜ੍ਹ ਦੀ ਰਵਾਇਤੀ ਲੋਕ ਕਲਾ ‘ਪਾਂਡਵਾਨੀ’ ਨੂੰ ਦੇਸ਼-ਵਿਦੇਸ਼ਾਂ ’ਚ ਬੁਲੰਦੀਆਂ ’ਤੇ ਪਹੁੰਚਾਉਣ ਵਾਲੀ ਪ੍ਰਸਿੱਧ ਲੋਕ ਗਾਇਕਾ ਤੀਜਨ ਬਾਈ ਦਾ ਐਤਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ। ਡਾਕਟਰਾਂ ਮੁਤਾਬਕ ਉਨ੍ਹਾਂ ਨੇ ਰਾਏਪੁਰ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ’ਚ ਆਖਰੀ ਸਾਹ ਲਏ। ਏਮਜ਼ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ 27 ਮਈ ਤੋਂ ਹਸਪਤਾਲ ’ਚ ਜ਼ੇਰੇ-ਇਲਾਜ ਸਨ ਅਤੇ ਐਤਵਾਰ ਤੜਕੇ 3:15 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਤੁਰ ਜਾਣ ਨਾਲ ਦੇਸ਼ ਦੇ ਸੱਭਿਆਚਾਰਕ ਅਤੇ ਲੋਕ ਕਲਾ ਦੇ ਖੇਤਰ ’ਚ ਅਜਿਹਾ ਘਾਟਾ ਪਿਆ ਹੈ, ਜਿਸ ਨੂੰ ਕਦੇ ਪੂਰਿਆ ਨਹੀਂ ਜਾ ਸਕਦਾ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜਨ ਬਾਈ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਤੀਜਨ ਬਾਈ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਛੱਤੀਸਗੜ੍ਹ ਦੀ ਲੋਕ ਕਲਾ ਨੂੰ ਵਿਸ਼ਵ ਪੱਧਰ ’ਤੇ ਇਕ ਵਿਲੱਖਣ ਪਛਾਣ ਦਿਵਾਈ। ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਨਾਲ ਸਬੰਧਿਤ ਤੀਜਨ ਬਾਈ ਨੂੰ ‘ਪਾਂਡਵਾਨੀ’ ਕਲਾ ਦੀ ਸਭ ਤੋਂ ਮੋਹਰੀ ਹਸਤੀ ਮੰਨਿਆ ਜਾਂਦਾ ਸੀ। ਪਾਂਡਵਾਨੀ ਛੱਤੀਸਗੜ੍ਹ ਦੀ ਇਕ ਅਜਿਹੀ ਰਵਾਇਤੀ ਨਾਟਕੀ ਲੋਕ ਕਲਾ ਹੈ, ਜਿਸ ’ਚ ਸੰਗੀਤ ਅਤੇ ਸ਼ਾਨਦਾਰ ਗਾਇਕੀ ਦੇ ਸੁਮੇਲ ਰਾਹੀਂ ਮਹਾਭਾਰਤ ਦੇ ਪ੍ਰਸੰਗਾਂ ਅਤੇ ਪਾਂਡਵਾਂ ਦੀ ਕਥਾ ਨੂੰ ਸੁਣਾਇਆ ਜਾਂਦਾ ਹੈ। ਲੋਕ ਕਲਾ ਦੇ ਖੇਤਰ ’ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਦੇਸ਼ ਦੇ ਵੱਕਾਰੀ ਨਾਗਰਿਕ ਸਨਮਾਨਾਂ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਕਿਤਾਬ ਵਿਵਾਦ-ਯੂ.ਏ.ਪੀ.ਏ. ਤੇ ਬੀ.ਐੱਨ.ਐੱਸ. ਦੇ ਤਹਿਤ ਐੱਫ.ਆਈ.ਆਰ.ਦਰਜ ਅਗਲੀ ਖ਼ਬਰ ਘਰ ’ਚ ਦਾਖ਼ਲ ਹੋ ਕੇ ਵਿਅਕਤੀ ਦੀ ਕੁੱਟਮਾਰ
Ad Position 24