ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਲੋਚਿਸਤਾਨ ਤਟ ਤੋਂ ਮਿਲਿਆ ਪਾਕਿਸਤਾਨੀ ਕਾਰਗੋ ਜਹਾਜ਼ ਦਾ ਮਲਬਾ

Ad Position 21
No active advertisement
ਅਜੀਤ ਡੈਸਕ 10-07-2026

ਅੰਮ੍ਰਿਤਸਰ, 9 ਜੁਲਾਈ (ਸੁਰਿੰਦਰ ਕੋਛੜ)-ਸ਼ਾਰਜਾਹ (ਯੂ. ਏ. ਈ.) ਤੋਂ ਪਾਕਿਸਤਾਨ ਦੇ ਕਰਾਚੀ ‘ਚ ਵੱਲ ਜਾ ਰਹੇ ਬੋਇੰਗ 737-400 ਕਾਰਗੋ ਜਹਾਜ਼ ਦੇ ਲਾਪਤਾ ਹੋਣ ‘ਤੇ 12 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਖੋਜ ਕਾਰਜ ਤੋਂ ਬਾਅਦ ਪਾਕਿਸਤਾਨ ਜਲ ਸੈਨਾ ਅਤੇ ਪਾਕਿਸਤਾਨ ਮੈਰੀਟਾਈਮ ਸੁਰੱਖਿਆ ਏਜੰਸੀ (ਪੀ. ਐੱਮ. ਐੱਸ. ਏ.) ਨੇ ਕੇ-2 ਏਅਰਵੇਜ਼ ਕਾਰਗੋ ਜਹਾਜ਼ ਦਾ ਮਲਬਾ ਲੱਭ ਲਿਆ। ਜਹਾਜ਼ ਦਾ ਮਲਬਾ ਪਾਕਿਸਤਾਨੀ ਖੋਜ ਟੀਮਾਂ ਨੇ ਬਲੋਚਿਸਤਾਨ ਦੇ ਤਟ ਤੋਂ ਅਰਬ ਸਾਗਰ ‘ਚ ਓਰਮਾਰਾ ਤੋਂ 53 ਸਮੁੰਦਰੀ ਮੀਲ (ਲਗਭਗ 98 ਕਿੱਲੋਮੀਟਰ) ਦੂਰ ਬਰਾਮਦ ਕੀਤਾ ਹੈ। ਹਾਲਾਂਕਿ, ਜਹਾਜ਼ ‘ਚ ਸਵਾਰ 5 ਚਾਲਕ ਦਲ ਦੇ ਮੈਂਬਰਾਂ ਦਾ ਪਤਾ ਲਗਾਉਣ ਲਈ ਖੇਤਰ ‘ਚ ਖੋਜ ਕਾਰਜ ਜਾਰੀ ਹਨ। ਕੇ-2 ਕਾਰਗੋ ਉਡਾਣ ਦੇ ਚਾਲਕ ਦਲ ਦੀ ਪਛਾਣ ਕੈਪਟਨ ਮੁਹੰਮਦ ਰਿਜ਼ਵਾਨ, ਪਹਿਲੇ ਅਧਿਕਾਰੀ ਫ਼ੈਜ਼ਲ ਮਹਿਮੂਦ, ਲੋਡਮਾਸਟਰ ਮੁਹੰਮਦ ਤੌਫੀਕ ਖਾਨ, ਇੰਜੀਨੀਅਰ ਆਰਿਫ਼ ਸਿੱਦੀਕੀ ਅਤੇ ਮੁਹੰਮਦ ਹਾਮਿਦ ਵਜੋਂ ਹੋਈ ਹੈ।ਪਾਕਿਸਤਾਨ ਏਅਰਪੋਰਟ ਅਥਾਰਿਟੀ (ਪੀ. ਏ. ਏ.) ਦੇ ਅਨੁਸਾਰ ਪਾਇਲਟ ਨੇ ਹਵਾਈ ਆਵਾਜਾਈ ਨਿਯੰਤਰਨ ਨੂੰ ਨੇਵੀਗੇਸ਼ਨ ਸਿਸਟਮ ‘ਚ ਖ਼ਰਾਬੀ ਦੀ ਰਿਪੋਰਟ ਦਿੱਤੀ ਸੀ। ਕੰਟਰੋਲ ਰੂਮ ਨੇ ਜਹਾਜ਼ ਨੂੰ ਮਾਰਗ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਭਗ ਤਿੰਨ ਮਿੰਟ ਬਾਅਦ ਸੰਪਰਕ ਟੁੱਟ ਗਿਆ। ਜਹਾਜ਼ ਨੂੰ ਆਖ਼ਰੀ ਵਾਰ ਕਰਾਚੀ ਤੋਂ 155 ਸਮੁੰਦਰੀ ਮੀਲ (287 ਕਿੱਲੋਮੀਟਰ) ਪੱਛਮ ‘ਚ ਟਰੈਕ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਕੌਮੀ ਸ਼ਾਹ ਮਾਰਗਾਂ ’ਤੇ ਬਦਲਣਗੇ ਸਾਈਨ ਬੋਰਡ, ਲੰਬੇ ਵਾਕਾਂ ਦੀ ਥਾਂ ਹੋਣਗੇ ਅੰਤਰਰਾਸ਼ਟਰੀ ਸੰਕੇਤ ਅਗਲੀ ਖ਼ਬਰ ਪੰਜਾਬ ਦੇ 5500 ਦੇ ਕਰੀਬ ਸ਼ੈਲਰਾਂ ’ਚ ਝੋਨੇ ਦੀ ਮੀਲਿੰਗ ਮੁੜ ਹੋਈ ਸ਼ੁਰੂ
Ad Position 24
No active advertisement