12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਚੋਰੀ ਦੇ ਦੋਸ਼ ਲਾ ਕੇ ਮਾਸੜ ਵਲੋਂ ਕੀਤੀ ਕੁੱਟਮਾਰ ਕਾਰਨ ਨਾਬਾਲਗ ਲੜਕੀ ਦੀ ਮੌਤ

Ad Position 21
No active advertisement
ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਰੇਸ਼ਮ ਸਿੰਘ)-ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਲਗਾ ਕੇ ਮਾਸੜ ਵਲੋਂ ਕੀਤੀ ਕੁੱਟਮਾਰ ਕਾਰਨ 15 ਸਾਲਾਂ ਦੀ ਨਾਬਾਲਗ ਲੜਕੀ ਦੀ ਮੌਤ ਹੋਣ ‘ਤੇ ਪੁਲਿਸ ਵਲੋਂ ਮ੍ਰਿਤਕ ਲੜਕੀ ਦੇ ਮਾਸੜ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਸ਼ਿਕਾਇਤ ਵਿਚ ਸੂਜਲ ਸਹੋਤਾ ਵਾਸੀ ਪਿੰਡ ਜੰਡਿਆਲਾ (ਫਿਲੌਰ) ਜ਼ਿਲ੍ਹਾ ਜਲੰਧਰ ਨੇ ਦਸਿਆ ਕਿ ਉਸ ਦੀ ਛੋਟੀ ਭੈਣ ਲਵਨਿਆ ਜਿਸ ਦੀ ਉਮਰ 15 ਸਾਲ ਹੈ ਅਤੇ ਉਸ ਦੇ ਮਾਸੜ ਨੇ ਫੋਨ ਕੀਤਾ ਕਿ ਲੜਕੀ ਨੂੰ ਲੈ ਕੇ ਘਰ ਆਓ, ਜਦੋਂ ਉਹ ਇਥੇ ਪੁੱਜੇ ਤਾਂ ਉਸ ਦੇ ਮਾਸੜ ਨੇ ਕਿਹਾ ਕਿ ਉਸ ਦੇ ਘਰੋਂ ਲੜਕੀ ਸੋਨੇ ਦੀਆਂ ਮੁੰਦਰੀਆਂ ਚੋਰੀ ਕਰਕੇ ਲੈ ਗਈ ਹੈ। ਇਸ ਕਾਰਨ ਕਮਰੇ ਦੀ ਅੰਦਰੋਂ ਕੁੰਡੀ ਲਾ ਕੇ ਕੁੱਟਮਾਰ ਕੀਤੀ। ਜਦੋਂ ਉਸ ਦੀ ਭੈਣ ਦੀ ਮੌਤ ਹੋ ਗਈ ਤਾਂ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ ਵੀ ਕੀਤੀ। ਪੁਲਿਸ ਵਲੋਂ ਵਨੀਤ ਕੁਮਾਰ ਉਰਫ਼ ਹਨੀ ਵਾਸੀ ਰੂਪ ਨਗਰ, ਨਨੂੰ, ਮਲਕੀਤ ਸਿੰਘ ਉਰਫ਼ ਕਿੱਤੀ ਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲਾਂ ਦੇ ਸਫ਼ਾਈ ਸੇਵਕਾਂ ਨੇ ਮੰਗਾਂ ਦੇ ਹੱਲ ਲਈ ਸ਼ਹਿਰ ਵਿਚ ਕੱਢਿਆ ਝੰਡਾ ਮਾਰਚ ਅਗਲੀ ਖ਼ਬਰ ਫਤਿਆਬਾਦ ਵਿਖੇ ਰੈਡੀਮੇਡ ਦੀ ਦੁਕਾਨ ’ਤੇ ਮੋਟਰਸਾਈਕਲ ਸਵਾਰਾਂ ਚਲਾਈਆਂ ਗੋਲੀਆਂ
Ad Position 24