10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੀ.ਐੱਲ.ਏ. ਵਲੋਂ ਧਮਾਕੇ ’ਚ 45 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ‘ਚ ਕੋਇਟਾ-ਕਰਾਚੀ ਹਾਈਵੇਅ ‘ਤੇ ਖਡਕੁਚਾ ਨੇੜੇ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ‘ਤੇ ਭਿਆਨਕ ਹਮਲਾ ਕੀਤਾ। ਇਸ ਹਮਲੇ ‘ਚ 45 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਅਤੇ ਦਰਜਨਾਂ ਹੋਰ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਫ਼ੌਜ ਨੇ ਬੱਸ ਕਾਫ਼ਲੇ ‘ਤੇ ਹਮਲੇ ਦੀ ਪੁਸ਼ਟੀ ਕੀਤੀ ਪਰ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ, ਜਦਕਿ ਬੀ. ਐੱਲ. ਏ. ਦੇ ਬੁਲਾਰੇ ਜੀਯੰਦ ਬਲੋਚ ਨੇ ਵੀਡੀਓਜ਼ ਅਤੇ ਬਿਆਨ ਜਾਰੀ ਕਰਕੇ ਕਿਹਾ ਕਿ ਸੈਨਿਕਾਂ ਦੀ ਸਹਾਇਤਾ ਲਈ ਪਹੁੰਚੇ ਕਾਫ਼ਲੇ, ਸੁਰੱਖਿਆ ਟੀਮ ਅਤੇ ਫ਼ੌਜੀ ਯੂਨਿਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਬੀ. ਐੱਲ. ਏ. ਦੀ ਫ਼ਤਿਹ ਸਕੂਐਡ ਦੁਆਰਾ ਕੀਤਾ ਗਿਆ ਇਹ ਯੋਜਨਾਬੱਧ ਅਤੇ ਵਿਸ਼ਾਲ ਹਮਲਾ ਸੀ।
Ad Position 22
No active advertisement
ਪਿਛਲੀ ਖ਼ਬਰ 22 ਸਾਲ ਪੁਰਾਣੇ ਆਮਦਨ ਕਰ ਭਰਤੀ ਘੁਟਾਲੇ ਦੇ ਮਾਮਲੇ ’ਚ ਦੋ ਬਰੀ ਅਗਲੀ ਖ਼ਬਰ ਸਿੰਧੂ ਜਲ ਵਿਵਾਦ ’ਚ ਪਾਕਿ ਨੂੰ ਲੱਗ ਰਿਹਾ ਦੋਹਰਾ ਝਟਕਾ ਸਥਾਈ ਸਾਲਸੀ ਅਦਾਲਤ ’ਚ ਕੇਸ ਲੜਨ ਦੌਰਾਨ ਕਰਨੀ ਪੈ ਰਹੀ ਭਾਰਤੀ...
Ad Position 24