ਮਾਨਸਾ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਦੀ ਭਾਵਿਕਾ ਗੁਪਤਾ ਪੁੱਤਰੀ ਐਡਵੋਕੇਟ ਰਾਧੇ ਸ਼ਿਆਮ ਨੇ ਨੀਟ ਪ੍ਰੀਖਿਆ ‘ਚ ਦੇਸ਼ ਭਰ ‘ਚੋਂ 56ਵਾਂ ਸਥਾਨ ਹਾਸਲ ਕਰ ਕੇ ਪਰਿਵਾਰ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਸ ਨੇ ਪ੍ਰੀਖਿਆ ਦੀ ਤਿਆਰੀ ਬਠਿੰਡਾ ਦੇ ਕੋਚਿੰਗ ਸੈਂਟਰ ਤੋਂ ਲਈ ਸੀ। ਉਹ ਆਪਣੀ ਪ੍ਰਾਪਤੀ ਲਈ ਸਖ਼ਤ ਮਿਹਨਤ ਅਤੇ ਪਰਿਵਾਰ ਦਾ ਸਹਿਯੋਗ ਦੱਸਦੀ ਹੈ। ਦੱਸਣਯੋਗ ਹੈ ਕਿ ਭਾਵਿਕਾ ਦੀ ਵੱਡੀ ਭੈਣ ਏਮਜ਼ ਬਠਿੰਡਾ ਵਿਖੇ ਐਮ.ਬੀ.ਬੀ.ਐਸ. ਦੇ ਆਖ਼ਰੀ ਸਾਲ ਦੀ ਵਿਦਿਆਰਥਣ ਹੈ। ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ, ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਭਾਵਿਕਾ ਦੀ ਪ੍ਰਾਪਤੀ ‘ਤੇ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬੱਚੇ ਅਜਿਹੇ ਉੱਚੇ ਮੁਕਾਮ ਹਾਸਲ ਕਰ ਕੇ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ।