09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਮਰੀਕਾ ਵਲੋਂ ਈਰਾਨ ’ਤੇ ਹਮਲੇ ਜਾਰੀ, ਚਾਬਹਾਰ ਬੰਦਰਗਾਹ ਤੇ ਪੁਲਾਂ ਨੂੰ ਬਣਾਇਆ ਨਿਸ਼ਾਨਾ ਈਰਾਨ ਨੇ ਕਤਰ ਸਮੇਤ ਅਮਰੀਕੀ ਸਹਿਯੋਗੀ ਦੇਸ਼ਾਂ ’ਤੇ ਦਾਗੀਆਂ ਮਿਜ਼ਾਈਲਾਂ

Ad Position 21
No active advertisement
ਅਜੀਤ ਡੈਸਕ 18-07-2026
ਦੁਬਈ, 17 ਜੁਲਾਈ (ਏਜੰਸੀ)-ਅਮਰੀਕਾ ਨੇ ਸ਼ੁੱਕਰਵਾਰ ਨੂੰ ਵੀ ਈਰਾਨ ’ਤੇ ਹਮਲੇ ਜਾਰੀ ਰੱਖੇ ਅਤੇ ਓਮਾਨ ਦੀ ਖਾੜੀ ’ਚ ਸਥਿਤ ਰਣਨੀਤਕ ਤੌਰ ’ਤੇ ਮਹੱਤਵਪੂਰਨ ਭਾਰਤ ਦੇ ਨਿਵੇਸ਼ ਵਾਲੀ ਚਾਬਹਾਰ ਬੰਦਰਗਾਹ ਅਤੇ ਕਈ ਪੁਲਾਂ ਤੇ ਬਿਜਲੀ ਉਪਕਰਨਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਹਵਾਈ ਹਮਲੇ ’ਚ ਬੰਦਰਗਾਹ ਦੇ ਇਕ ਨਿਗਰਾਨੀ (ਕੰਟਰੋਲ) ਟਾਵਰ ਨੂੰ ਨੁਕਸਾਨ ਪੁੱਜਾ ਹੈ। ਚਾਬਹਾਰ ਬੰਦਰਗਾਹ ਅਫ਼ਗਾਨਿਸਤਾਨ ਲਈ ਇਕ ਮਹੱਤਵਪੂਰਨ ਵਪਾਰਕ ਮਾਰਗ ਮੰਨਿਆ ਜਾਂਦਾ ਹੈ ਅਤੇ ਖੇਤਰੀ ਰਣਨੀਤੀ ਦੇ ਲਿਹਾਜ ਨਾਲ ਇਸ ਦੀ ਅਹਿਮ ਭੂਮਿਕਾ ਹੈ। ਜਿਸ ਦੇ ਜਵਾਬ ’ਚ ਈਰਾਨ ਨੇ ਕਤਰ ਸਮੇਤ ਮੱਧ ਪੂਰਬ ’ਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ’ਤੇ ਮਿਜ਼ਾਈਲ ਹਮਲੇ ਕਰਕੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਕੁਵੈਤ ’ਚ ਬਿਜਲੀ ਅਤੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟ ਨੂੰ ਵੀ ਨੁਕਸਾਨ ਪਹੁੰਚਾਇਆ, ਜੋ ਇਸ ਰੇਗਿਸਤਾਨ ਦੇਸ਼ ਲਈ ਬਹੁਤ ਅਹਿਮ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਚਾਬਹਾਰ ਬੰਦਰਗਾਹ ਦੇ ਕੰਟਰੋਲ ਟਾਵਰ ਦੇ ਨਸ਼ਟ ਹੋਣ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਈਰਾਨੀ ਖਬਰ ਏਜੰਸੀ ਮੇਹਰ ਨੇ ਵੀ ਚਾਬਹਾਰ ਬੰਦਰਗਾਹ ਅਤੇ ਕੰਟਰੋਲ ਟਾਵਰ ’ਤੇ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਪਿਛਲੇ ਇਕ ਹਫ਼ਤੇ ’ਚ ਇਸ ਟਾਵਰ ’ਤੇ ਇਹ ਤੀਸਰਾ ਹਮਲਾ ਕੀਤਾ ਗਿਆ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨਾਲ ਈਰਾਨ ਦੇ ਕਈ ਸੈਨਿਕ ਟਿਕਾਣਿਆਂ ’ਤੇ ਹਮਲੇ ਕਰਕੇ ਤੱਟੀ ਨਿਗਰਾਨੀ ਕੇਂਦਰ, ਹਵਾਈ ਰੱਖਿਆ ਪ੍ਰਣਾਲੀ, ਫ਼ੌਜ ਅਤੇ ਜਲ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਚਾਬਹਾਰ ਬੰਦਰਗਾਹ ਭਾਰਤ ਲਈ ਰਣਨੀਤਕ ਰੂਪ ਨਾਲ ਅਹਿਮ ਹੈ। ਭਾਰਤ ਨੇ ਇਸ ਦੇ ਵਿਕਾਸ ’ਚ ਨਿਵੇਸ਼ ਕੀਤਾ ਹੈ ਅਤੇ ਇਸ ਦਾ ਸੰਚਾਲਨ ਭਾਰਤੀ ਕੰਪਨੀ ਇੰਡੀਆ ਪੋਰਟਸ ਗਲੋਬਲ ਲਿਮਟਿਡ (ਆਈ.ਪੀ.ਜੀ.ਐਲ) ਕਰ ਰਹੀ ਹੈ। ਇਹ ਬੰਦਰਗਾਹ ਭਾਰਤ ਨੂੰ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਵਪਾਰਕ ਪਹੁੰਚ ਮੁਹੱਈਆ ਕਰਵਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਇਜਲਾਸ ਤੋਂ ਪਹਿਲਾਂ 19 ਨੂੰ ਸੱਦੀ ਸਰਬ ਪਾਰਟੀ ਮੀਟਿੰਗ ਮੌਨਸੂਨ ਇਜਲਾਸ ’ਚ ਸਰਕਾਰ ਲਿਆਏਗੀ 7 ਬਿੱਲ ਅਗਲੀ ਖ਼ਬਰ ਸੋਮਨਾਥ ਭਾਰਤੀ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ ਹਾਈ ਕੋਰਟ ਦੇ ਫ਼ੈਸਲੇ ਨੂੰ ਦਿੱਤੀ ਹੈ ਚੁਣੌਤੀ, ਮਾਲਵੀਆ ਨ...
Ad Position 24