ਨਵੀਂ ਦਿੱਲੀ, 17 ਜੁਲਾਈ (ਪੀ.ਟੀ.ਆਈ.)-ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਨੂੰ ਇਕ ਹੋਰ ਐਮ.ਐਚ.-60 ਸੀਹਾਕ ਹੈਲੀਕਾਪਟਰ ਸੌਂਪਿਆ ਗਿਆ ਹੈ ਤੇ ਦੋ ਹੋਰ ਜਲਦੀ ਹੀ ਆ ਰਹੇ ਹਨ, ਜੋ ਇਸ ਗੱਲ ਨੂੰ ਰੇਖਾਂਕਿਤ ਕਰਦੇ ਹਨ ਕਿ ਦੇਸ਼ਾਂ ਵਿਚਕਾਰ ਦੁਵੱਲੀ ਰੱਖਿਆ ਭਾਈਵਾਲੀ “ਮਜ਼ਬੂਤ ਹੋ ਰਹੀ ਹੈ”।