16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਸਫ਼ਾਈ ਸੇਵਕਾਂ ਦਾ ਸਾਰੀਆਂ ਮੰਗਾਂ ਮੰਨੇ-ਕਰੀਮਪੁਰੀ

Ad Position 21
repet_subhas-goyals [Copy P29]
ਅਜੀਤ ਡੈਸਕ 26-07-2026

ਬਰਨਾਲਾ, 25 ਜੁਲਾਈ (ਨਰਿੰਦਰ ਅਰੋੜਾ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਦਾ ਹਾਲ ਜਾਣਿਆ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿਚ ਸਭ ਤੋਂ ਔਖਾ ਕੰਮ ਕਰਨ ਵਾਲੇ ਲੋਕਾਂ ਉੱਪਰ ਜੋ ਸਰਕਾਰ ਅਤੇ ਪੁਲਿਸ ਵਲੋਂ ਅੱਤਿਆਚਾਰ ਕੀਤਾ ਗਿਆ ਹੈ, ਉਹ ਬਹੁਤ ਜ਼ਿਆਦਾ ਨਿੰਦਣਯੋਗ ਹੈ। ਸਫ਼ਾਈ ਸੇਵਕਾਂ ਉੱਪਰ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਿਰਫ਼ ਮੁਅੱਤਲ ਨਹੀਂ, ਬਲਕਿ ਉਨ੍ਹਾਂ ਖ਼ਿਲਾਫ਼ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ਼ ਕਰ ਕੇ ਜੇਲ੍ਹ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਇਹ ਕਹਿ ਕੇ ਆਈ ਸੀ ਕਿ ਉਹ ਹਮੇਸ਼ਾ ਆਮ ਆਦਮੀ ਦੇ ਨਾਲ ਖੜ੍ਹੇਗੀ ਪਰ ਅੱਜ ਜੋ ਸੂਬੇ ਵਿਚ ਆਮ ਆਦਮੀ ਦੇ ਹਾਲਾਤ ‘ਆਪ’ ਸਰਕਾਰ ਨੇ ਕਰ ਦਿੱਤੇ ਹਨ, ਉਹ ਸਭ ਦੇ ਸਾਹਮਣੇ ਹਨ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ।ਇਸ ਮੌਕੇ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ, ਲੈਕਚਰਾਰ ਅਮਰਜੀਤ ਸਿੰਘ ਝਲੂਰ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਜ਼ਿਲ੍ਹਾ ਪ੍ਰਧਾਨ ਡਾ. ਸਰਬਜੀਤ ਸਿੰਘ ਖੇੜੀ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਤਿਗੁਰ ਸਿੰਘ, ਸੂਬਾ ਸਕੱਤਰ ਸ਼ਮਸ਼ਾਦ ਅਨਸਾਰੀ, ਪ੍ਰੀਤਮ ਸਿੰਘ ਜੌਹਲ ਰਿਟਾ. ਏ.ਡੀ.ਸੀ., ਜਗਤਾਰ ਸਿੰਘ, ਬੂਟਾ ਖ਼ਾਨ ਆਦਿ ਆਗੂ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਿੱਖੀ ਵਿਚ ਯੋਗਾ ਨੂੰ ਕੋਈ ਥਾਂ ਨਹੀਂ-ਗੁਰਦੁਆਰਾ ਸਾਹਿਬ ਗੁਰ ਸ਼ਬਦ ਨਾਲ ਜੁੜਨ ਦੇ ਸਥਾਨ ਹਨ-ਜਥੇਦਾਰ ਗੜਗੱਜ ਅਗਲੀ ਖ਼ਬਰ ਸਫ਼ਾਈ ਸੇਵਕ ਬੀਬੀਆਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ਰਮਨਾਕ-ਚੰਨੀ
Ad Position 24