07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਭੋਗ ’ਤੇ ਵਿਸ਼ੇਸ਼ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ

Ad Position 21
No active advertisement
ਅਜੀਤ ਡੈਸਕ 31-07-2026
ਭਗਤਾ ਭਾਈਕਾ/ਸਮਾਧ ਭਾਈ-ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਦਾ ਜਨਮ ਪਿੰਡ ਸੰਗਤਪੁਰਾ ਵਿਖੇ ਪਿਤਾ ਨੰਬਰਦਾਰ ਬਲਵੰਤ ਸਿੰਘ ਮਾਨ ਅਤੇ ਮਾਤਾ ਰਣਜੀਤ ਕੌਰ ਦੇ ਘਰ 12 ਫਰਵਰੀ, 1944 ਨੂੰ ਹੋਇਆ। ਉਹ ਉੱਚ ਵਿੱਦਿਆ ਹਾਸਲ ਕਰਨ ਉਪਰੰਤ 1963 ਭਾਰਤੀ ਹਵਾਈ ਫ਼ੌਜ ਵਿਚ ਭਰਤੀ ਹੋ ਗਏ ਅਤੇ 23 ਸਾਲ ਦੀ ਸੇਵਾ ਨਿਭਾਉਣ ਉਪਰੰਤ 1986 ਵਿਚ ਸੇਵਾ ਮੁਕਤ ਹੋਏ। ਉਨ੍ਹਾਂ ਦਾ ਵਿਆਹ ਪਿੰਡ ਬੁੱਕਣਵਾਲਾ ਦੇ ਕਿਰਪਾਲ ਸਿੰਘ ਦੀ ਪੁੱਤਰੀ ਬਲਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਪੁੱਤਰ ਤੇ ਇਕ ਧੀ ਦੀ ਬਖਸ਼ਿਸ ਹੋਈ। ਉਨ੍ਹਾਂ ਦਾ ਵੱਡਾ ਪੁੱਤਰ ਭੁਪਿੰਦਰ ਸਿੰਘ ਬੱਬੂ ਵੀ ਉਨ੍ਹਾਂ ਵਾਂਗ ਭਾਰਤੀ ਹਵਾਈ ਫ਼ੌਜ ਵਿਚ ਭਰਤੀ ਹੋ ਗਿਆ ਪਰ ਉਹ 1989 ’ਚ ਇਕ ਸੜਕ ਹਾਦਸੇ ਦੌਰਾਨ ਪਰਿਵਾਰ ਨੂੰ ਦੁਖਦਾਈ ਵਿਛੋੜਾ ਦੇ ਗਿਆ। ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਜਸਵਿੰਦਰ ਸਿੰਘ ਜੱਸਾ ਮਾਨ ਅਤੇ ਪੁੱਤਰੀ ਸਰਬਜੀਤ ਕੌਰ ਦਾ ਚੰਗੇ ਖ਼ਾਨਦਾਨੀ ਪਰਿਵਾਰਾਂ ਵਿਚ ਵਿਆਹ ਕੀਤਾ। ਜਸਵਿੰਦਰ ਸਿੰਘ ਜੱਸਾ ਆਪਣੇ ਸਾਂਝੇ ਪਰਿਵਾਰ ਦੇ ਵੱਡੇ ਕਾਰੋਬਾਰਾਂ ਨੂੰ ਬਾਖ਼ੂਬੀ ਸੰਭਾਲ ਰਿਹਾ ਹੈ। ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਨੇ ਧਾਰਮਿਕ ਬਿਰਤੀ ਅਤੇ ਸਿਰੜੀ ਸੁਭਾਅ ਦੇ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਚਹੇਤੇ ਬਣ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਢਲੇ ਆਗੂਆਂ ਵਿਚ ਆਪਣਾ ਸਥਾਨ ਬਣਾਇਆ। ਉਨ੍ਹਾਂ ਪਹਿਲੀ ਵਾਰ 1996 ਵਿਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਅਤੇ ਲਗਾਤਾਰ ਹੁਣ ਤਕ ਤਿੰਨ ਵਾਰ ਮੈਂਬਰ ਰਹੇ। ਧਾਰਮਿਕ ਖੇਤਰ ਵਿਚ ਚੰਗੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਐਸ.ਜੀ.ਪੀ.ਸੀ. ਦੀ ਅੰਤਰਿਮ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਹੁਣ ਉਹ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਦੀ ਕਮੇਟੀ ਦੇ ਮੈਂਬਰ ਵੀ ਸਨ। ਉਨ੍ਹਾਂ ਦੀ ਦੇਖਰੇਖ ਹੇਠ ਧਾਰਮਿਕ ਪ੍ਰਚਾਰ ਅਤੇ ਗੁਰੂ ਘਰਾਂ ਦੀ ਸਾਂਭ-ਸੰਭਾਲ ਦੇ ਕਾਰਜ ਵਿਸ਼ੇਸ਼ ਉਪਰਾਲੇ ਰਾਹੀਂ ਨੇਪਰੇ ਚਾੜੇ ਗਏ। ਆਪ ਦੇ ਛੋਟੇ ਭਰਾ ਨੰਬਰਦਾਰ ਬਲਦੇਵ ਸਿੰਘ ਨੇ ਪਿੰਡ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਆੜ੍ਹਤੀਆਂ ਐਸੋਸੀਏਸ਼ਨ ਬਾਘਾਪੁਰਾਣਾ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਵੇਲੇ ਉਨ੍ਹਾਂ ਦਾ ਭਤੀਜਾ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਸੰਗਤਪੁਰਾ ਦੇ ਪਰਿਵਾਰ ਨੂੰ ਪਹਿਲਾਂ ਨੌਜਵਾਨ ਪੁੱਤਰ ਭੁਪਿੰਦਰ ਸਿੰਘ ਅਤੇ ਬਾਅਦ ‘ਚ ਛੋਟੇ ਭਰਾ ਗੁਰਤੇਜ ਸਿੰਘ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ। ਉਥੇ ਜਥੇਦਾਰ ਸੰਗਤਪੁਰਾ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਭਿਆਨਕ ਬਿਮਾਰੀ ਨੂੰ ਵੀ ਉਨ੍ਹਾਂ ਨੇ ਆਪਣੇ ‘ਤੇ ਹਾਵੀ ਨਹੀਂ ਹੋਣ ਦਿੱਤਾ ਪਰ ਚੰਗੇ ਭਲੇ 23 ਜੁਲਾਈ ਨੂੰ ਸਵੇਰੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਨਮਿਤ ਸਹਿਜ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 31 ਜੁਲਾਈ 2026 ਦਿਨ ਸ਼ੁੱਕਰਵਾਰ ਨੂੰ ਡੇਰਾ ਬਾਬਾ ਹਰਦਿੱਤ ਸਿੰਘ ਪਿੰਡ ਸੰਗਤਪੁਰਾ (ਮੋਗਾ) ਵਿਖੇ 12:30 ਤੋਂ 1:30 ਵਜੇ ਹੋ ਰਿਹਾ ਹੈ। ਇਸ ਸਮੇਂ ਵੱਖ-ਵੱਖ ਰਾਜਸੀ ਪਾਰਟੀਆਂ, ਧਾਰਮਿਕ ਅਤੇ ਸਮਾਜ ਸੇਵੀਂ ਸੰਸਥਾਵਾਂ ਦੇ ਆਗੂਆਂ ਸਮੇਤ ਸੰਗਤਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
–ਸੁਖਪਾਲ ਸਿੰਘ ਸੋਨੀ/ਜਗਰੂਪ ਸਿੰਘ ਸਰੋਆ
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੀ ਸਿਆਸੀ ਬਿਸਾਤ ’ਤੇ ‘ਆਪ’ ਦੇ ਨਵੇਂ ਮੋਹਰੇ, ਚੁਣੌਤੀਆਂ ਤੇ ਸਮੀਕਰਨ ਨਵੇਂ ਚਿਹਰ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਹੜ੍ਹਾਂ ’ਚ ਸਹਾਇਤਾ ਦੀ ਕੀਤੀ ਪੇਸ਼ਕਸ਼
Ad Position 24
No active advertisement