ਸੰਗਤ ਦੀ ਗੁਰਬਾਣੀ ਦੀ ਭੁੱਖ ਅੱਗੇ ਅਸੀਂ ਹਾਰ ਗਏ, ਪ੍ਰਸਾਰਨ ਮੁੜ ਸ਼ੁਰੂ ਕਰਨਾ ਪਿਆ-ਰਬਿੰਦਰਾ ਨਰਾਇਣ
ਅੰਮ੍ਰਿਤਸਰ, 7 ਅਗਸਤ (ਜਸਵੰਤ ਸਿੰਘ ਜੱਸ)-ਇਕ ਨਿੱਜੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਸ਼ੋਮ੍ਰਣੀ ਕਮੇਟੀ ਦੇ ਯੂਟਿਊਬ ਚੈਨਲ ਤੋਂ ਪ੍ਰਾਪਤ ਲਿੰਕ ਦੁਆਰਾ ਗੁਰਬਾਣੀ ਪ੍ਰਸਾਰਨ ਕਰਨ ਦਾ ਅਮਲ ਸ਼੍ਰੋਮਣੀ ਕਮੇਟੀ ਵਲੋਂ ਵਿਰੋਧ ਜਤਾਉਣ ਦੇ ਬਾਵਜੂਦ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜੀ.
ਅੰਮ੍ਰਿਤਸਰ, 7 ਅਗਸਤ (ਜਸਵੰਤ ਸਿੰਘ ਜੱਸ)-ਇਕ ਨਿੱਜੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਸ਼ੋਮ੍ਰਣੀ ਕਮੇਟੀ ਦੇ ਯੂਟਿਊਬ ਚੈਨਲ ਤੋਂ ਪ੍ਰਾਪਤ ਲਿੰਕ ਦੁਆਰਾ ਗੁਰਬਾਣੀ ਪ੍ਰਸਾਰਨ ਕਰਨ ਦਾ ਅਮਲ ਸ਼੍ਰੋਮਣੀ ਕਮੇਟੀ ਵਲੋਂ ਵਿਰੋਧ ਜਤਾਉਣ ਦੇ ਬਾਵਜੂਦ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜੀ.ਟੀ.ਸੀ. ਚੈਨਲ ਦੇ ਐੱਮ. ਡੀ. ਰਬਿੰਦਰਾ ਨਰਾਇਣ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਮੁੜ ਲਿਖੇ ਪੱਤਰ ਵਿਚ ਕਿਹਾ ਹੈ ਕਿ ਤੁਹਾਡੇ ਸਤਿਕਾਰ ਵਿਚ ਅਸੀਂ ਬੀਤੀ ਸ਼ਾਮ ਗੁਰਬਾਣੀ ਦਾ ਪ੍ਰਸਾਰਨ ਕੁਝ ਸਮੇਂ ਲਈ ਰੋਕ ਦਿੱਤਾ ਸੀ ਪਰ ਫਿਰ ਸਾਨੂੰ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਆਦਿ ਦੁਨੀਆ ਭਰ ਦੀ ਸੰਗਤ ਨੇ ਇਕੋ ਸਵਾਲ ਪੁੱਛਿਆ ਕਿ ‘ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਿੱਥੇ ਗਏ?’ ਉਨ੍ਹਾਂ ਕਿਹਾ ਕਿ ਸੰਗਤ ਦੀ ਗੁਰਬਾਣੀ ਦੀ ਭੁੱਖ ਅੱਗੇ ਅਸੀਂ ਹਾਰ ਗਏ, ਪ੍ਰਸਾਰਣ ਮੁੜ ਸ਼ੁਰੂ ਕਰਨਾ ਪਿਆ। ਉਨ੍ਹਾਂ ਮੰਨਿਆ ਕਿ ਤੁਹਾਡਾ ਕਾਨੂੰਨੀ ਨੋਟਿਸ ਸਾਨੂੰ ਮਿਲ ਗਿਆ ਹੈ। ਤੁਸੀਂ ਅਦਾਲਤ ਜਾਓ, ਪੁਲਿਸ ਕੋਲ ਜਾਓ, ਮੈਨੂੰ ਜੇਲ੍ਹ ਭੇਜ ਦਿਓ ਮੈਂ ਹੱਥ ਜੋੜ ਕੇ ਸਿਰ ਝੁਕਾਵਾਂਗਾ ਪਰ ਸੰਗਤ ਦੀ ਗੁਰਬਾਣੀ ਦੀ ਮੰਗ ਨੂੰ ਰੋਕਣਾ ਮੇਰੇ ਵੱਸ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅੱਜ ਹਰ ਸੈਮਸੰਗ ਟੀ. ਵੀ., ਹਰ ਐਂਡਰਾਇਡ ਮੋਬਾਈਲ ਤੇ ਹਰ ਓ. ਟੀ. ਟੀ. ਪਲੇਟਫਾਰਮ ‘ਤੇ ਜੀ. ਟੀ. ਸੀ. ਰਾਹੀਂ ਗੁਰਬਾਣੀ ਗੂੰਜ ਰਹੀ ਹੈ, ਇਸ ਨੂੰ ਕਿਵੇਂ ਰੋਕੀਏ? ਉਨ੍ਹਾਂ ਧਾਮੀ ਨੂੰ ਅਪੀਲ ਕੀਤੀ ਕਿ ਵੱਡਾ ਦਿਲ ਰੱਖੋ, ਸਾਨੂੰ ਪੂਰੀ ਮਰਯਾਦਾ ਨਾਲ ਇਹ ਸੇਵਾ ਕਰਨ ਦਿਓ, ਅਸੀਂ ਤੁਹਾਡੇ ਪ੍ਰਚਾਰ ਦੇ ਮਿਸ਼ਨ ਵਿਚ ਵਾਧਾ ਕਰ ਰਹੇ ਹਾਂ।