ਗੁਰਬਾਣੀ ਪ੍ਰਸਾਰਨ ਮਾਮਲਾ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਬਿਆਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਸੂਤਾ ਫਸਾਇਆ
ਅੰਮ੍ਰਿਤਸਰ, 7 ਅਗਸਤ-ਸ੍ਰੀ ਦਰਬਾਰ ਸਾਹਿਬ ਤੋਂ ਸਵੇਰ-ਸ਼ਾਮ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਹੋਰਨਾਂ ਚੈਨਲਾਂ ਦੁਆਰਾ ਲਿੰਕ ਦੀ ਵਰਤੋਂ ਕਰ ਲੈਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਇਕ ਬੁਲਾਰੇ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਵਲੋਂ ਮੀਡੀਆ ਵਿਚ ਦਿੱਤੇ ਬਿਆਨਾਂ ਤੋਂ ਬਾਅਦ ਇਕ ਨਿੱਜੀ ਚੈਨਲ ਵਲੋਂ ਇਸ ਲਿੰਕ ਨੂੰ ਆਪਣੇ ਚੈਨਲ ‘ਤੇ ਪ੍ਰਸਾਰਤ ਕਰਨ ’ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਸੂਤੇ ਫਸੇ ਨਜ਼ਰ ਆ ਰਹੇ ਹਨ। ਪੀ.
ਅੰਮ੍ਰਿਤਸਰ, 7 ਅਗਸਤ-ਸ੍ਰੀ ਦਰਬਾਰ ਸਾਹਿਬ ਤੋਂ ਸਵੇਰ-ਸ਼ਾਮ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਹੋਰਨਾਂ ਚੈਨਲਾਂ ਦੁਆਰਾ ਲਿੰਕ ਦੀ ਵਰਤੋਂ ਕਰ ਲੈਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਇਕ ਬੁਲਾਰੇ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਵਲੋਂ ਮੀਡੀਆ ਵਿਚ ਦਿੱਤੇ ਬਿਆਨਾਂ ਤੋਂ ਬਾਅਦ ਇਕ ਨਿੱਜੀ ਚੈਨਲ ਵਲੋਂ ਇਸ ਲਿੰਕ ਨੂੰ ਆਪਣੇ ਚੈਨਲ ‘ਤੇ ਪ੍ਰਸਾਰਤ ਕਰਨ ’ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਸੂਤੇ ਫਸੇ ਨਜ਼ਰ ਆ ਰਹੇ ਹਨ। ਪੀ.ਟੀ.ਸੀ. ਤੋਂ ਬਾਅਦ ਜੀ.ਟੀ.ਸੀ. ਚੈਨਲ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵਲੋਂ ਮੀਡੀਆ ਪਲੇਟਫਾਰਮਾਂ ’ਤੇ ਗੱਲਬਾਤ ਦੌਰਾਨ ਇਸ ਗੱਲ ਦੇ ਕੀਤੇ ਇੰਕਸ਼ਾਫ, ਜਿਸ ਵਿਚ ਕਥਿਤ ਤੌਰ ‘ਤੇ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਵਲੋਂ ਜਦੋਂ ਦਾ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਨ ਦਾ ਲਿੰਕ ਮੁਫ਼ਤ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪੇਜ ਤੋਂ ਲੈ ਕੇ ਕੋਈ ਵੀ ਇਸ ਨੂੰ ਪ੍ਰਸਾਰਤ ਕਰ ਸਕਦਾ ਹੈ, ਨੂੰ ਆਧਾਰ ਬਣਾ ਕੇ ਬੀਤੇ ਦਿਨ ਤੋਂ ਇਸ ਲਿੰਕ ਦੀ ਵਰਤੋਂ ਕਰਦਿਆਂ ਆਪਣੇ ਚੈਨਲ ਤੋਂ ਸਿੱਧਾ ਪ੍ਰਸਾਰਨ ਸ਼ੁਰੂ ਕਰਨ ਦੇਣ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਕਾਰਵਾਈ ਕਰਦਿਆਂ ਉਕਤ ਚੈਨਲ ਦੇ ਪ੍ਰਬੰਧਕਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਦੋਂਕਿ ਉਕਤ ਚੈਨਲ ਦੇ ਪ੍ਰਬੰਧਕ ਸੰਗਤਾਂ ਦੀ ਮੰਗ ਅਨੁਸਾਰ ਇਸ ਪ੍ਰਸਾਰਨ ਨੂੰ ਜਾਰੀ ਰੱਖਣ ਦਾ ਕਹਿ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਆਪਣੇ ਯੂਟਿਊਬ ਚੈਨਲ ਤੋਂ ਗੁਰਬਾਣੀ ਪ੍ਰਸਾਰਨ ਸੰਬੰਧੀ ਆਪਣੇ ਕੋਲ ਕਾਪੀ ਰਾਈਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਕਾਲੀ ਦਲ ਦੇ ਬੁਲਾਰੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਇਸ ਸੰਬੰਧੀ ਦਿੱਤੇ ਬਿਆਨਾਂ ਤੋਂ ਬਾਅਦ ਜੀ. ਟੀ. ਸੀ. ਵਲੋਂ ਪ੍ਰਸਾਰਨ ਸ਼ੁਰੂ ਕਰ ਦੇਣ ਅਤੇ ਕਈ ਹੋਰਨਾਂ ਵਲੋਂ ਪ੍ਰਸਾਰਨ ਦੀ ਇਜਾਜ਼ਤ ਮੰਗਣ ਸੰਬੰਧੀ ਭੇਜੇ ਜਾ ਰਹੇ ਪੱਤਰਾਂ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ, ਹੋਰ ਅਹੁਦੇਦਾਰ ਤੇ ਅਧਿਕਾਰੀ ਕਾਫ਼ੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਧਾਮੀ ਵਲੋਂ ਅਕਾਲੀ ਆਗੂ ਦਾ ਨਾਂਅ ਲਏ ਬਿਨਾਂ ਬੀਤੇ ਦਿਨ ਸਪੱਸ਼ਟ ਕੀਤਾ ਸੀ ਕਿ ਸ਼ੋਮ੍ਰਣੀ ਅਕਾਲੀ ਦਲ ਦੇ ਬੁਲਾਰੇ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਸਰੋਕਾਰ ਨਹੀਂ ਪਰ ਸ਼੍ਰੋਮਣੀ ਕਮੇਟੀ ਮੈਂਬਰ ਸ. ਸਿਆਲਕਾ ਵਲੋਂ ਇਸ ਸੰਬੰਧੀ ਇਕ ਚੈਨਲ ‘ਤੇ ਕੀਤੀ ਵਿਚਾਰ-ਚਰਚਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਚੈਨਲ ਦੇ ਪੇਜ ‘ਤੋਂ ਪ੍ਰਸਾਰਨ ਲਈ ਮੁਫ਼ਤ ਵਿਚ ਲਿੰਕ ਪ੍ਰਾਪਤ ਕਰਨ ਸੰਬੰਧੀ ਦਿੱਤੇ ਬਿਆਨ ਬਾਰੇ ਪ੍ਰਧਾਨ ਅਜੇ ਚੁੱਪ ਹਨ ਪਰ ਪਤਾ ਲੱਗਾ ਹੈ ਕਿ ਬੇਅਦਬੀ ਐਕਟ ਬਾਰੇ ਪਹਿਲਾਂ ਤੋਂ ਚੱਲ ਰਹੇ ਵਿਵਾਦ ਦੌਰਾਨ ਹੀ ਇਸ ਪੈਦਾ ਹੋਏ ਨਵੇਂ ਵਿਵਾਦ ਨੂੰ ਲੈ ਕੇ ਪ੍ਰਧਾਨ, ਹੋਰ ਅਹੁਦੇਦਾਰ ਤੇ ਅਧਿਕਾਰੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ, ਮਸਲਿਆਂ ਤੇ ਨੀਤੀਆਂ ਬਾਰੇ ਮੀਡੀਆ ਵਿਚ ਪੱਖ ਰੱਖਣ ਦਾ ਅਧਿਕਾਰ ਕਿਸ ਅਧਿਕਾਰੀ, ਮੈਂਬਰ ਜਾਂ ਬੁਲਾਰੇ ਨੂੰ ਹੋਵੇਗਾ, ਆਉਂਦੇ ਦਿਨਾਂ ਵਿਚ ਇਸ ਸੰਬੰਧੀ ਵੀ ਨੀਤੀ ਬਣਾਏ ਜਾਣ ਦੀ ਸੰਭਾਵਨਾ ਹੈ ਤਾਂ ਕਿਸੇ ਗਲਤ ਬਿਆਨੀ ਕਾਰਨ ਸ਼੍ਰੋਮਣੀ ਕਮੇਟੀ ਦੀ ਕਿਰਕਿਰੀ ਨਾ ਹੋਵੇ। ਇਸੇ ਦੌਰਾਨ ਸ. ਸਿਆਲਕਾ ਨੇ ਸੰਪਰਕ ਕੀਤੇ ਜਾਣ ‘ਤੇ ਕਿਹਾ ਕਿ ਉਨ੍ਹਾਂ ਤਾਂ ਇਹ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪੇਜ ਤੋਂ ਪ੍ਰਸਾਰਨ ਦਾ ਲਿੰਕ ਸ਼ੇਅਰ ਕਰਨ ‘ਤੇ ਸ਼ਰਧਾਲੂਆਂ ਲਈ ਕੋਈ ਰੋਕ ਨਹੀਂ ਹੈ ਪਰ ਮੇਰੇ ਬਿਆਨ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ 2023 ਵਿਚ ਜੀ ਨੈਕਸਟ ਮੀਡੀਆ, ਪੀ.ਟੀ.ਸੀ. ਨਾਲ ਪ੍ਰਸਾਰਨ ਸੰਬੰਧੀ ਇਕਰਾਰਨਾਮਾ ਖ਼ਤਮ ਹੋਣ ਬਾਅਦ ਅਗਲੇ ਆਦੇਸ਼ਾਂ ਤੱਕ ਸੈਟੇਲਾਈਟ ਤੋਂ ਤਾਂ ਪ੍ਰਸਾਰਨ ਦੀ ਪ੍ਰਵਾਨਗੀ ਪਹਿਲਾਂ ਦੀ ਤਰ੍ਹਾਂ ਹੀ ਪੀ.ਟੀ.ਸੀ. ਨੂੰ ਦੇ ਦਿੱਤੀ ਗਈ ਸੀ ਪਰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਦਿਆਂ ਸੋਸ਼ਲ ਮੀਡੀਆ ‘ਤੇ ਗੁਰਬਾਣੀ ਦਾ ਪ੍ਰਸਾਰਨ ਦੇ ਅਧਿਕਾਰ ਆਪਣੇ ਕੋਲ ਰਾਖਵੇਂ ਰੱਖ ਲਏ ਸਨ।