07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਟਿਆਲਾ ਦੇ ਨੌਜਵਾਨ ਦੀ ਅਮਰੀਕਾ ’ਚ ਗੋਲੀਆਂ ਮਾਰ ਕੇ ਹੱਤਿਆ

ਪਾਤੜਾਂ, 7 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਤੋਂ ਪਰਿਵਾਰ ਦੇ ਉੱਜਵਲ ਭਵਿੱਖ ਲਈ ਅਮਰੀਕਾ ਗਏ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਖੁਸ਼ਕਰਨਦੀਪ ਸਿੰਘ (24) ਦੀ ਮਾਤਾ ਨੇ ਦੱਸਿਆ ਕਿ ਉਸ ਨੂੰ ਖੁਸ਼ਕਰਨਦੀਪ ਦਾ ਫ਼ੋਨ ਆਇਆ ਸੀ ਕਿ ਭੈਣਾਂ ਵਲੋਂ ਭੇਜੀ ਗਈ ਰੱਖੜੀ ਮਿਲ ਗਈ ਹੈ ਅਤੇ ਮੈਂ ਭੈਣਾਂ ਨੂੰ ਸ਼ਗਨ ਵੀ ਭੇਜ ਦਿੱਤਾ ਹੈ ਪਰ ਮਗਰੋਂ ਇਸ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਆਈ ਹੈ।

Ad Position 21
No active advertisement
ਅਜੀਤ ਡੈਸਕ 08-08-2026
ਪਾਤੜਾਂ, 7 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਤੋਂ ਪਰਿਵਾਰ ਦੇ ਉੱਜਵਲ ਭਵਿੱਖ ਲਈ ਅਮਰੀਕਾ ਗਏ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਖੁਸ਼ਕਰਨਦੀਪ ਸਿੰਘ (24) ਦੀ ਮਾਤਾ ਨੇ ਦੱਸਿਆ ਕਿ ਉਸ ਨੂੰ ਖੁਸ਼ਕਰਨਦੀਪ ਦਾ ਫ਼ੋਨ ਆਇਆ ਸੀ ਕਿ ਭੈਣਾਂ ਵਲੋਂ ਭੇਜੀ ਗਈ ਰੱਖੜੀ ਮਿਲ ਗਈ ਹੈ ਅਤੇ ਮੈਂ ਭੈਣਾਂ ਨੂੰ ਸ਼ਗਨ ਵੀ ਭੇਜ ਦਿੱਤਾ ਹੈ ਪਰ ਮਗਰੋਂ ਇਸ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਆਈ ਹੈ। ਖੁਸ਼ਕਰਨਦੀਪ ਸਿੰਘ ਦੇ ਪਿਤਾ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ 55 ਲੱਖ ਲਾ ਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਅਤੇ ਉਸ ਨੇ ਆਪਣੀ ਮਿਹਨਤ ਨਾਲ ਪੈਸਾ ਕਮਾ ਕੇ ਪੈਸਾ ਭੇਜਿਆ, ਜਿਸ ਨਾਲ ਇਸ ਦੀਆਂ ਭੈਣਾਂ ਦਾ ਵਿਆਹ ਕੀਤਾ ਸੀ। ਜਦੋਂ 2 ਦਿਨ ਉਸ ਵਲੋਂ ਫ਼ੋਨ ਨਾ ਕੀਤਾ ਗਿਆ ਤਾਂ ਸਾਡੇ ਵਲੋਂ ਲਾਇਆ ਗਿਆ ਫ਼ੋਨ ਬੰਦ ਪਾਇਆ ਗਿਆ ਅਤੇ ਫਿਰ ਭਾਲ ਲਈ ਜਿਸ ਕੰਪਨੀ ਵਿਚ ਇਹ ਕੰਮ ਕਰਦਾ ਸੀ, ਉਥੇ ਪਤਾ ਕਰਨ ’ਤੇ ਉਨ੍ਹਾਂ ਕਿਹਾ ਕਿ ਖੁਸ਼ਕਰਨਦੀਪ ਸਿੰਘ 2 ਦਿਨਾਂ ਤੋਂ ਕੰਮ ’ਤੇ ਨਹੀਂ ਆਇਆ ਤਾਂ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਦੀ ਲਾਸ਼ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ ਅਤੇ ਉਸ ਦੇ ਗੋਲੀਆਂ ਲੱਗੀਆਂ ਹੋਈਆਂ ਸਨ। ਪਿੰਡ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਕਿਹਾ ਕਿ ਇਸ ਨੌਜਵਾਨ ਦੀ ਲਾਸ਼ ਪਰਿਵਾਰ ਕੋਲ ਪੁੱਜਦੀ ਕਰਨ ਲਈ ਭਾਰਤ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਪ੍ਰਸਾਰਨ ਮਾਮਲੇ ’ਚ ਸ਼੍ਰੋਮਣੀ ਕਮੇਟੀ ਪੰਥ ਨੂੰ ਗੁੰਮਰਾਹ ਕਰ ਰਹੀ-ਢੀਂਡਸਾ ਅਗਲੀ ਖ਼ਬਰ ਗੁਰਬਾਣੀ ਪ੍ਰਸਾਰਨ ਮਾਮਲਾ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਬਿਆਨਾਂ ਨੇ ਸ਼੍ਰੋਮਣੀ ਕਮੇਟੀ...
Ad Position 24