11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵੰਡ ਦੇ 79 ਵਰ੍ਹੇ ਬਾਅਦ ਵੀ ਭਾਰਤ ਨੂੰ ਨਹੀਂ ਮਿਲ ਸਕਿਆ ਲਾਹੌਰੀ ਲੂਣ ਦਾ ਬਦਲ ਸਰਹੱਦੀ ਵਪਾਰ ’ਤੇ ਰੋਕ ਕਾਰਨ ਨਹੀਂ ਪਹੁੰਚ ਰਿਹਾ ਲਾਹੌਰੀ ਲੂਣ, ਵਿਗੜ ਰਿਹਾ ਹਾਜ਼ਮਾ ਤੇ ਮੂੰਹ ਦਾ ਸਵਾਦ

ਅੰਮ੍ਰਿਤਸਰ, 11 ਅਗਸਤ (ਸੁਰਿੰਦਰ ਕੋਛੜ)-ਸਮੁੰਦਰ ਦੇ ਖਾਰੇ ਪਾਣੀ ਤੋਂ ਤਿਆਰ ਹੋਣ ਵਾਲਾ ਸਾਧਾਰਨ ਲੂਣ ਗੁਜਰਾਤ, ਮਦਰਾਸ (ਚੇਨਈ) ਆਦਿ ਦੇ ਸਮੁੰਦਰਾਂ ਤੋਂ ਵੱਡੀ ਮਾਤਰਾ ’ਚ ਦੇਸ਼ ਭਰ ਵਿਚ ਉਪਲਬਧ ਕਰਵਾਇਆ ਜਾਂਦਾ ਹੈ, ਜਦੋਂਕਿ ਲਾਹੌਰੀ (ਸੇਂਧਾ) ਲੂਣ ਨੂੰ ਪਾਕਿਸਤਾਨ ਤੋਂ ਮੰਗਵਾਉਣ ਤੋਂ ਇਲਾਵਾ ਭਾਰਤ ਕੋਲ ਕੋਈ ਬਦਲ ਨਹੀਂ ਹੈ। ਜੂਨ 2019 ਤੱਕ ਪਾਕਿ ਵਲੋਂ ਜ਼ਿਲ੍ਹਾ ਜਿਹਲਮ ਦੇ ਪਿੰਡ ਦਾਦਨ ਖ਼ਾਨ ਦੀ ਖੇਵੜਾ ਖਾਣ ਤੋਂ ਕੱਢਿਆ ਲਾਹੌਰੀ ਲੂਣ ਭਾਰਤ ਭੇਜਿਆ ਜਾਂਦਾ ਰਿਹਾ।

Ad Position 21
No active advertisement
ਗੁਲਾਬੀ ਲੂਣ ਨੂੰ ਟਰੱਕਾਂ ’ਚ ਲੋਡ ਕਰਦੇ ਹੋਏ ਪਾਕਿਸਤਾਨੀ ਮਜ਼ਦੂਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 12-08-2026
ਅੰਮ੍ਰਿਤਸਰ, 11 ਅਗਸਤ (ਸੁਰਿੰਦਰ ਕੋਛੜ)-ਸਮੁੰਦਰ ਦੇ ਖਾਰੇ ਪਾਣੀ ਤੋਂ ਤਿਆਰ ਹੋਣ ਵਾਲਾ ਸਾਧਾਰਨ ਲੂਣ ਗੁਜਰਾਤ, ਮਦਰਾਸ (ਚੇਨਈ) ਆਦਿ ਦੇ ਸਮੁੰਦਰਾਂ ਤੋਂ ਵੱਡੀ ਮਾਤਰਾ ’ਚ ਦੇਸ਼ ਭਰ ਵਿਚ ਉਪਲਬਧ ਕਰਵਾਇਆ ਜਾਂਦਾ ਹੈ, ਜਦੋਂਕਿ ਲਾਹੌਰੀ (ਸੇਂਧਾ) ਲੂਣ ਨੂੰ ਪਾਕਿਸਤਾਨ ਤੋਂ ਮੰਗਵਾਉਣ ਤੋਂ ਇਲਾਵਾ ਭਾਰਤ ਕੋਲ ਕੋਈ ਬਦਲ ਨਹੀਂ ਹੈ। ਜੂਨ 2019 ਤੱਕ ਪਾਕਿ ਵਲੋਂ ਜ਼ਿਲ੍ਹਾ ਜਿਹਲਮ ਦੇ ਪਿੰਡ ਦਾਦਨ ਖ਼ਾਨ ਦੀ ਖੇਵੜਾ ਖਾਣ ਤੋਂ ਕੱਢਿਆ ਲਾਹੌਰੀ ਲੂਣ ਭਾਰਤ ਭੇਜਿਆ ਜਾਂਦਾ ਰਿਹਾ। ਉਥੇ ਸੁਰੰਗਾਂ ‘ਚ 100 ਫੁੱਟ ਤੋਂ ਵਧੇਰੇ ਮੋਟਾਈ ਵਾਲੀ ਲੂਣ ਦੀ ਪਰਤ ਵਾਲੀ ਖਾਣ ’ਚੋਂ ਖ਼ੁਦਾਈ ਕਰਕੇ ਇਹ ਲੂਣ ਕੱਢਿਆ ਜਾਂਦਾ ਹੈ। ਉਕਤ ਦੇ ਨਾਲ-ਨਾਲ ਲਹਿੰਦੇ ਪੰਜਾਬ ਦੀਆਂ ਵਰਚਾ ਤੇ ਕਾਲਾ ਬਾਗ ਖ਼ਾਨਾਂ ਤੋਂ ਵੀ ਸੇਂਧਾ ਲੂਣ ਪ੍ਰਾਪਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਵਪਾਰ ’ਤੇ ਰੋਕ ਤੋਂ ਪਹਿਲਾਂ ਲੂਣ ਦੇ ਭਾਰਤੀ ਵਪਾਰੀਆਂ ਵਲੋਂ ਪਾਕਿ ਤੋਂ ਰੋਜ਼ਾਨਾ ਲਗਭਗ 400 ਟਨ ਲਾਹੌਰੀ ਲੂਣ ਦੇ 8 ਤੋਂ 10 ਟਰੱਕ ਆਈ. ਸੀ. ਪੀ. ਅਟਾਰੀ ਦੀ ਮਾਰਫ਼ਤ ਅੰਮ੍ਰਿਤਸਰ, ਲੁਧਿਆਣਾ ਅਤੇ ਦਿੱਲੀ ਮੰਗਵਾਏ ਜਾਂਦੇ ਸਨ। ਆਪਣੀ ਸ਼ੁੱਧਤਾ ਅਤੇ ਆਯੁਰਵੈਦਿਕ ਗੁਣਾਂ ਦੇ ਚਲਦਿਆਂ ਇਹ ਲੂਣ ਸਿਰਫ਼ ਘਰਾਂ ’ਚ ਹੀ ਵਰਤੋਂ ਵਿਚ ਨਹੀਂ ਲਿਆਂਦਾ ਜਾ ਰਿਹਾ ਸੀ, ਸਗੋਂ ਹਕੀਮਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਤਿਆਰ ਕੀਤੇ ਚੂਰਨਾਂ ਤੇ ਦਵਾਈਆਂ ’ਚ ਵੀ ਇਹ ਵਰਤੋਂ ’ਚ ਲਿਆਇਆ ਜਾਂਦਾ ਸੀ। ਸਰਹੱਦੀ ਵਪਾਰ ‘ਤੇ ਰੋਕ ਕਾਰਨ ਲਾਹੌਰੀ ਲੂਣ ਦੇ ਭਾਰਤ ਨਾ ਪਹੁੰਚਣ ਕਰਕੇ ਲੋਕਾਂ ਦੇ ਮੂੰਹ ਦੇ ਸੁਆਦ ਦੇ ਨਾਲ-ਨਾਲ ਹਾਜ਼ਮਾ ਵੀ ਵਿਗੜ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿ ਵਲੋਂ ਭਾਰਤ ’ਚ ਜ਼ਿਆਦਾਤਰ ਲਾਲ, ਚਿੱਟੇ, ਗੁਲਾਬੀ, ਕਾਲੇ ਤੇ ਭੂਰੇ ਰੰਗ ਵਾਲਾ ਲਾਹੌਰੀ ਲੂਣ ਹੀ ਭੇਜਿਆ ਜਾਂਦਾ ਸੀ, ਜਦੋਂਕਿ ਪਾਕਿ ਸਥਿਤ ਲੂਣ ਦੀਆਂ ਖ਼ਾਨਾਂ ’ਚ ਹਲਕੇ ਜਾਂ ਗੂੜ੍ਹੇ ਨੀਲੇ ਰੰਗ, ਬੈਂਗਣੀ, ਨਾਰੰਗੀ ਤੇ ਪੀਲੇ ਰੰਗਾਂ ’ਚ ਵੀ ਇਹ ਲੂਣ ਪੱਥਰਾਂ ਦੇ ਰੂਪ ਵਿਚ ਮੌਜੂਦ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿ ਹਿਮਾਲੀਅਨ ਗੁਲਾਬੀ ਲੂਣ ਨਾਲ ਪ੍ਰਸਿੱਧ ਲਾਹੌਰੀ ਲੂਣ (ਸੇਂਧਾ ਜਾਂ ਚਟਾਨੀ ਨਮਕ ਜਾਂ ਗੁਲਾਬੀ ਲੂਣ) ਦੇ ਦੁਨੀਆ ਦੇ ਸਭ ਤੋਂ ਵੱਡੇ ਉਤਪਾਦਕਾਂ ਅਤੇ ਬਰਾਮਦਕਾਰ ਦੇਸ਼ਾਂ ‘ਚੋਂ ਇਕ ਹੈ। ਬੀਤੇ ਸਾਲ ਪਾਕਿ ਨੇ ਲਗਭਗ 23 ਕਰੋੜ ਅਮਰੀਕੀ ਡਾਲਰ ਦਾ ਗੁਲਾਬੀ ਲੂਣ ਵੱਖ-ਵੱਖ ਦੇਸ਼ਾਂ ਨੂੰ ਬਰਾਮਦ ਕੀਤਾ ਸੀ। ਖੇਵੜਾ ਖਾਣ ਦੇ ਪ੍ਰੋਜੈਕਟ ਡਾਇਰੈਕਟਰ ਦਾ ਕਹਿਣਾ ਹੈ ਕਿ ਪਾਕਿ ਭਾਰਤ ਨੂੰ ਇਹ ਲੂਣ 4 ਰੁਪਏ 80 ਪੈਸੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦਾ ਸੀ, ਜਦਕਿ ਭਾਰਤ ਲੂਣ ਨੂੰ ਯੂਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ ’ਚ 3-4 ਗੁਣਾ ਮਹਿੰਗਾ ਕਰਕੇ ਵੇਚ ਰਿਹਾ ਸੀ। ਉਨ੍ਹਾਂ ਇਹ ਵੀ ਮੰਨਿਆ ਕਿ ਭਾਰਤ ਕੋਲ ਲੂਣ ਦੀ ਪ੍ਰੋਸੈਸਿੰਗ ਲਈ ਫ਼ੈਕਟਰੀਆਂ ਅਤੇ ਕਾਰੀਗਰ ਹਨ, ਜਦਕਿ ਪਾਕਿ ’ਚ ਨਾ ਤਾਂ ਉਦਯੋਗ ਹੈ ਅਤੇ ਨਾ ਹੀ ਕੁਸ਼ਲ ਕਾਰੀਗਰ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸਕ ਸਮਰ ਪੈਲੇਸ। ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਕ ਸਮਰ ਪੈਲੇਸ ’ਤੇ ਹਾਈ ਕੋਰਟ ਸਖ਼ਤ...
Ad Position 24