11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 512.80 ਮੀਟਰ ਪਹੁੰਚਿਆ 9200 ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ

ਸ਼ਾਹਪੁਰ ਕੰਢੀ, 11 ਅਗਸਤ (ਰਣਜੀਤ ਸਿੰਘ)-ਪਿਛਲੇ ਦਿਨਾਂ ਤੋਂ ਪਹਾੜਾਂ ’ਚ ਪੈ ਰਹੇ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਇਹ ਪੱਧਰ 512.

Ad Position 21
No active advertisement
ਅਜੀਤ ਡੈਸਕ 12-08-2026
ਸ਼ਾਹਪੁਰ ਕੰਢੀ, 11 ਅਗਸਤ (ਰਣਜੀਤ ਸਿੰਘ)-ਪਿਛਲੇ ਦਿਨਾਂ ਤੋਂ ਪਹਾੜਾਂ ’ਚ ਪੈ ਰਹੇ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਇਹ ਪੱਧਰ 512.80 ਮੀਟਰ ਤੱਕ ਪਹੁੰਚ ਗਿਆ । ਰਣਜੀਤ ਸਾਗਰ ਡੈਮ ਦੇ ਉਪਰ ਬਣੇ ਚੰਮੇਰਾ ਡੈਮ ਤੋਂ 28504 ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਹੈ ਅਤੇ ਰਣਜੀਤ ਸਾਗਰ ਡੈਮ ਦੇ ਦੋ ਯੂਨਿਟ ਚਲਾ ਕੇ 240 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 10102 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ, ਜਿਸ ਨਾਲ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.50 ਮੀਟਰ ਤੱਕ ਪਹੁੰਚ ਗਿਆ ਹੈ । ਰਣਜੀਤ ਸਾਗਰ ਡੈਮ ਦੀ ਝੀਲ ਦੀ ਸਮਰੱਥਾ 527.91 ਮੀਟਰ ਹੈ । ਅੱਜ ਦਾ ਪੱਧਰ ਸਮਰੱਥਾ ਤੋਂ ਲਗਪਗ 15 ਮੀਟਰ ਘੱਟ ਹੈ। ਸ਼ਾਹਪੁਰ ਕੰਢੀ ਡੈਮ ਤੋਂ 11300 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਵੱਲ ਛੱਡਿਆ ਜਾ ਰਿਹਾ ਹੈ । ਪੰਜਾਬ ਅੰਦਰ ਪਾਣੀ ਦੀ ਮੰਗ ਘੱਟ ਹੋਣ ਕਾਰਨ 9200 ਕਿਊਸਿਕ ਪਾਣੀ ਡਾਊਨ ਸਟੀਮ (ਪਾਕਿਸਤਾਨ) ਨੂੰ ਛੱਡਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਕੀਤੀ ਅਰਦਾਸ ਪਾਰਟੀ ‘ਨ... ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
Ad Position 24