11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੰਜਾਬ ਵਿਚ ਕੁਆਰੇ ਗੱਭਰੂਆਂ ਦੀ ਗਿਣਤੀ ਵਧਣ ਲੱਗੀ ਲੜਕੀਆਂ ਦੇ ਮੁਕਾਬਲੇ ਲੜਕਿਆਂ ਦੀ ਵਧ ਰਹੀ ਗਿਣਤੀ ਨੇ ਵਿਆਹਾਂ ਦਾ ਗਣਿਤ ਵਿਗਾੜਿਆ ਵੀਰਪਾਲ ਸਿੰਘ

ਬਠਿੰਡਾ, 11 ਅਗਸਤ-ਦੇਸ਼ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਦਰ ਘੱਟ ਰਹਿਣ ਕਾਰਨ ਪੰਜਾਬੀ ਗੱਭਰੂਆਂ ਦੇ ਵਿਆਹਾਂ ਦਾ ਗਣਿਤ ਵਿਗੜ ਰਿਹਾ ਹੈ। ਵਿਆਹ ਕਰਵਾਉਣ ਲਈ ਲੜਕੀਆਂ ਨਾ ਮਿਲਣ ਕਾਰਨ ਪੰਜਾਬ ਵਿਚ ਕੁਆਰੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

Ad Position 21
No active advertisement
ਅਜੀਤ ਡੈਸਕ 12-08-2026
ਬਠਿੰਡਾ, 11 ਅਗਸਤ-ਦੇਸ਼ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਦਰ ਘੱਟ ਰਹਿਣ ਕਾਰਨ ਪੰਜਾਬੀ ਗੱਭਰੂਆਂ ਦੇ ਵਿਆਹਾਂ ਦਾ ਗਣਿਤ ਵਿਗੜ ਰਿਹਾ ਹੈ।ਵਿਆਹ ਕਰਵਾਉਣ ਲਈ ਲੜਕੀਆਂ ਨਾ ਮਿਲਣ ਕਾਰਨ ਪੰਜਾਬ ਵਿਚ ਕੁਆਰੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲੜਕੀਆਂ ਦੀ ਘਾਟ ਕਾਰਨ ਅੰਤਰਜਾਤੀ ਵਿਆਹ ਕਰਵਾਉਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਸੂਬੇ ਵਿਚ ਬਾਹਰੀ ਰਾਜਾਂ ਦੀਆਂ ਲੜਕੀਆਂ ਪੰਜਾਬੀ ਗੱਭਰੂਆਂ ਦੀਆਂ ਦੁਲਹਣਾਂ ਬਣ ਰਹੀਆਂ ਹਨ। ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨਾਂ ਦੇ ਰਿਸ਼ਤੇ ਨਹੀਂ ਹੋ ਰਹੇ।ਜਾਣਕਾਰੀ ਅਨੁਸਾਰ ਚੰਗੀਆਂ ਜ਼ਮੀਨਾਂ ਦੇ ਮਾਲਕ, ਖ਼ਾਨਦਾਨੀ, ਸਰਮਾਏਦਾਰਾਂ, ਪੇਂਡੂ ਪਰਿਵਾਰ ਆਪਣੇ ਲੜਕਿਆਂ ਦੇ ਵਿਆਹ ਕਰਨ ਲਈ ਚਿੰਤਾਵਾਂ ਵਿਚ ਡੁੱਬ ਹੋਏ ਹਨ। ਰਿਸ਼ਤੇ ਨਾ ਮਿਲਣ ਕਾਰਨ ਪੰਜਾਬ ’ਚ 35 ਸਾਲਾਂ ਤੋਂ ਵੱਧ ਉਮਰ ਦੇ ਕੁਆਰੇ ਲੜਕਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਅਖ਼ਬਾਰਾਂ ਵਿਚ ਵਿਆਹ ਸ਼ਾਦੀਆਂ ਲਈ ਛਪਣ ਵਾਲੇ ਇਸ਼ਤਿਹਾਰ ਵਿਚ ਹੁਣ 90 ਫ਼ੀਸਦੀ ਤੋਂ ਵੱਧ ਇਸ਼ਤਿਹਾਰ ਲੜਕੇ ਪਰਿਵਾਰ ਵਲੋਂ ਲਗਵਾਏ ਜਾ ਰਹੇ ਹਨ, ਜਦੋਂਕਿ ਲੜਕੀਆਂ ਦੇ ਵਰ ਲਈ ਇਸ਼ਤਿਹਾਰਾਂ ਦੀ ਗਿਣਤੀ 10 ਫ਼ੀਸਦੀ ਤੋਂ ਘੱਟ ਰਹਿ ਚੁੱਕੀ ਹੈ। ਲੜਕੇ ਦੇ ਵਿਆਹ ਵਿਚ ਦਾਜ ਮੰਗਣ ਦੀ ਗੱਲ ਬੀਤੇ ਸਮੇਂ ਦੀ ਗੱਲ ਬਣਦੀ ਦਿਖਾਈ ਦੇ ਰਹੀ ਹੈ।ਪੰਜਾਬ ’ਚ ਮਾਪਿਆਂ ਨੂੰ ਪਰਿਵਾਰ ਦਾ ਖ਼ਾਨਦਾਨ ਅੱਗੇ ਤੋਰਨ ਲਈ ਲੜਕਿਆਂ ਦੇ ਵਿਆਹ ਨਾ ਹੋਣ ਦਾ ਡਰ ਸਤਾਉਣ ਲੱਗਾ ਹੈ। 80 ਫ਼ੀਸਦੀ ਲੜਕਾ ਪਰਿਵਾਰ ਦੀ ਮੰਗ ਇਥੇ ਤੱਕ ਸੀਮਤ ਰਹਿ ਗਈ ਹੈ ਕਿ ਸਾਨੂੰ ਆਪਣੇ ਪਰਿਵਾਰ ਅੱਗੇ ਵਧਾਉਣ ਲਈ ਸਿਰਫ਼ ਲੜਕੀ ਚਾਹੀਦੀ ਹੈ। ਇਸ ਮਾਮਲੇ ਵਿਚ ਜਾਤੀ ਧਰਮ ਦੀ ਗੱਲ ਖ਼ਤਮ ਹੋ ਚੁੱਕੀ ਹੈ। ਵੱਡੀ ਉਮਰ ਦੇ ਕੁਆਰੇ ਰਹਿਣ ਵਾਲੇ ਲੜਕਿਆਂ ਵਿਚ ਸ਼ਹਿਰੀ ਖੇਤਰ ਦੇ ਹਿੰਦੂ ਪਰਿਵਾਰਾਂ ਦੇ ਲੜਕਿਆਂ ਦੀ ਗਿਣਤੀ ਪਿੰਡਾਂ ਦੇ ਮੁਕਾਬਲੇ 50 ਫ਼ੀਸਦੀ ਵੱਧ ਹੈ। ਅੰਕੜਿਆਂ ਅਨੁਸਾਰ ਸੈਸਿਸ ਕਮਿਸ਼ਨਰ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਜੁਲਾਈ ਮਹੀਨੇ ਦੀ ਰਿਪੋਰਟ ਮੁਤਾਬਿਕ ਪੰਜਾਬ ਵਿਚ 1000 ਲੜਕਿਆਂ ਦੀ ਗਿਣਤੀ ਪਿੱਛੇ ਲੜਕੀਆਂ ਦੀ ਗਿਣਤੀ 921 ਹੈ। ਦੱਸਣਯੋਗ ਹੈ ਕਿ 27 ਸੂਬਿਆਂ ਦੇ ਸਰਵੇ ਵਿਚ ਪੰਜਾਬ 18ਵੇਂ ਨੰਬਰ ਦਾ ਸੂਬਾ ਬਣ ਚੁੱਕਾ ਹੈ।ਸਾਲ 2020 ਵਿਚ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 925 ਸੀ ਸਾਲ 2022 ਤੱਕ ਇਸ ਗਿਣਤੀ ਦਾ ਅਨੁਪਾਤ 1000 ਪਿੱਛੇ 923 ਰਹਿ ਗਿਆ । ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਸੂਬੇ ਵਿਚ ਲੜਕੇ ਅਤੇ ਲੜਕੀਆਂ ਦੇ ਅਨੁਪਾਤ ਵਿਚ ਵੱਡਾ ਅੰਤਰ ਹੈ। ਇਸ ਜ਼ਿਲ੍ਹੇ ਵਿਚ 1000 ਪਿੱਛੇ 895 ਲੜਕੀਆਂ ਹਨ। ਗੁਰਦਾਸਪੁਰ ‘ਚ 1000 ਪਿੱਛੇ 899, ਬਠਿੰਡਾ ਵਿਚ 1000 ਪਿੱਛੇ 901 ਲੜਕੀਆਂ ਹਨ। ਸ਼ਹੀਦ ਭਗਤ ਸਿੰਘ ਨਗਰ ਅਤੇ ਮੁਹਾਲੀ ਵਿਚ ਲੜਕੀਆਂ ਦੀ ਗਿਣਤੀ 1000 ਪਿੱਛੇ 904 ਹੈ। ਪੜ੍ਹੀ-ਲਿਖੀ ਪੀੜ੍ਹੀ ਵਿਚ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਕੁੱਖ ਵਿਚ ਮਾਰਨ ਦਾ ਰੁਝਾਨ ਲਗਾਤਾਰ ਜਾ ਰੀ ਹੈ। ਇਸ ਅਪਰਾਧ ਲਈ ਮਾਪੇ ਅਤੇ ਡਾਇਗਨੌਸਟਿਕ ਸੈਂਟਰਾਂ ਦੇ ਮਾਲਕ, ਡਾਕਟਰ ਬਰਾਬਰ ਦੇ ਭਾਗੀਦਾਰ ਹਨ। ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦਾ ਅਨੁਪਾਤ 1000 ਪਿੱਛੇ 910, ਹਿਮਾਚਲ ਪ੍ਰਦੇਸ਼ ਵਿਚ 1000 ਪਿੱਛੇ 934, ਮੇਘਾਲਿਆ ਵਿਚ 1000 ਪਿੱਛੇ 974 ਅਤੇ ਅੰਡੇਮਾਨ ‘ਚ 1000 ਪਿੱਛੇ 984, ਅਰੁਣਾਚਲ ਪ੍ਰਦੇਸ਼ ਵਿਚ ਲੜਕੀਆਂ ਅਤੇ ਲੜਕਿਆਂ ਦਾ ਅਨੁਪਾਤ ਬਰਾਬਰ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ਾਂ ’ਚ ਪਾਵਨ ਬੀੜਾਂ ਦੀ ਅਣ-ਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਜਥੇਦਾਰ ਗੜਗੱਜ ਕਿਹਾ, ਕੇਂਦਰ... ਅਗਲੀ ਖ਼ਬਰ ਦੇਸ਼ ਦੇ ਬੱਚਿਆਂ ਦੀ ਸਿਹਤ ਨਾਲ ਵੱਡਾ ਖਿਲਵਾੜ ਪੈਕਟ ਬੰਦ (ਅਲਟਰਾ ਪ੍ਰੋਸੈੱਸਡ) ਖਾਣਾ ਗੰਭੀਰ ਬਿਮਾਰੀਆਂ ਦੀ ਜੜ੍ਹ ਨਰਪਿੰ...
Ad Position 24