12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਾਕਿਸਤਾਨ ਦੀ ਆਬਾਦੀ ’ਚ ਲਹਿੰਦਾ ਪੰਜਾਬ ਤੇ ਖੇਤਰਫਲ ’ਚ ਬਲੋਚਿਸਤਾਨ ਸਭ ਤੋਂ ਅੱਗੇ

ਅੰਮ੍ਰਿਤਸਰ, 12 ਅਗਸਤ-ਪਾਕਿਸਤਾਨੀ ਬਿਊਰੋ ਆਫ਼ ਸਟੈਟਿਸਟਿਕਸ (ਪੀ. ਬੀ.

Ad Position 21
No active advertisement
ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ-ਪਾਕਿਸਤਾਨੀ ਬਿਊਰੋ ਆਫ਼ ਸਟੈਟਿਸਟਿਕਸ (ਪੀ. ਬੀ. ਐੱਸ.) ਵਲੋਂ ਸਾਲ 2023 ਦੀ ਰਾਸ਼ਟਰੀ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਾਕਿ ਦੀ ਕੁੱਲ ਆਬਾਦੀ ਲਗਭਗ 24.15 ਕਰੋੜ ਹੈ। ਇਸ ਦੇ ਨਾਲ ਪਾਕਿ ਦੁਨੀਆ ਦਾ 5ਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਉਕਤ ਅੰਕੜਿਆਂ ਮੁਤਾਬਿਕ ਪਾਕਿ ਦਾ ਕੁੱਲ ਭੂਗੋਲਿਕ ਖੇਤਰਫਲ ਲਗਭਗ 7,96,096 ਵਰਗ ਕਿਲੋਮੀਟਰ ਹੈ। ਦੱਸਣਯੋਗ ਹੈ ਕਿ ਖੇਤਰਫਲ ਦੇ ਹਿਸਾਬ ਨਾਲ ਬਲੋਚਿਸਤਾਨ ਪਾਕਿ ਦਾ ਸਭ ਤੋਂ ਵੱਡਾ ਸੂਬਾ ਅਤੇ ਇਸ ਦਾ ਕੁੱਲ ਖੇਤਰਫਲ ਲਗਭਗ 3,47,190 ਵਰਗ ਕਿਲੋਮੀਟਰ ਹੈ, ਜੋ ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਲਗਭਗ 44 ਫ਼ੀਸਦੀ ਹੈ। ਹਾਲਾਂਕਿ, ਵੱਡੇ ਆਕਾਰ ਦੇ ਬਾਵਜੂਦ ਪਹਾੜੀ ਅਤੇ ਖ਼ੁਸ਼ਕ ਇਲਾਕਾ ਹੋਣ ਕਰਕੇ ਇਹ ਸਭ ਤੋਂ ਘੱਟ ਆਬਾਦੀ (ਲਗਭਗ 1.48 ਕਰੋੜ) ਵਾਲਾ ਸੂਬਾ ਹੈ। ਜਾਰੀ ਅੰਕੜਿਆਂ ਮੁਤਾਬਿਕ ਆਬਾਦੀ ਦੇ ਹਿਸਾਬ ਨਾਲ ਪਾਕਿ ਦਾ ਸਭ ਤੋਂ ਵੱਡਾ ਸੂਬਾ ਲਹਿੰਦਾ ਪੰਜਾਬ ਹੈ, ਜਿਸ ਦੀ ਆਬਾਦੀ ਲਗਭਗ 12.77 ਕਰੋੜ ਹੈ। ਪੰਜਾਬ ਦਾ ਖੇਤਰਫਲ ਲਗਭਗ 2,05,344 ਵਰਗ ਕਿਲੋਮੀਟਰ ਹੈ ਅਤੇ ਪਾਕਿ ਦੀ ਕੁੱਲ ਆਬਾਦੀ ਦਾ 52 ਫ਼ੀਸਦੀ ਤੋਂ ਵੱਧ ਹਿੱਸਾ ਇਕੱਲੇ ਪੰਜਾਬ ਸੂਬੇ ’ਚ ਹੀ ਨਿਵਾਸ ਕਰਦਾ ਹੈ, ਜਦਕਿ ਸੂਬਾ ਸਿੰਧ ਦੀ ਆਬਾਦੀ ਲਗਭਗ 5.57 ਕਰੋੜ ਅਤੇ ਖੇਤਰਫਲ ਲਗਭਗ 1,40,914 ਵਰਗ ਕਿੱਲੋਮੀਟਰ, ਸੂਬਾ ਖ਼ੈਬਰ ਪਖਤੂਨਖਵਾ ਦੀ ਆਬਾਦੀ ਲਗਭਗ 4.08 ਕਰੋੜ ਅਤੇ ਖੇਤਰਫਲ ਲਗਭਗ 1,01,741 ਵਰਗ ਕਿਲੋਮੀਟਰ, ਬਲੋਚਿਸਤਾਨ ਦੀ ਆਬਾਦੀ ਲਗਭਗ 1.49 ਕਰੋੜ ਅਤੇ ਰਾਜਧਾਨੀ ਇਸਲਾਮਾਬਾਦ ਦੀ ਆਬਾਦੀ ਲਗਭਗ 23.64 ਲੱਖ ਅਤੇ ਖੇਤਰਫਲ ਲਗਭਗ 906 ਵਰਗ ਕਿੱਲੋਮੀਟਰ ਹੈ। ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਖੇਤਰਫਲ 13,297 ਵਰਗ ਕਿੱਲੋਮੀਟਰ ਅਤੇ ਆਬਾਦੀ ਲਗਭਗ 43.3 ਲੱਖ ਹੈ। ਇਸੇ ਤਰ੍ਹਾਂ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ਼ ਦੇ ਪਾਕਿਸਤਾਨ ਵਲੋਂ ਕਬਜ਼ਾ ਕੀਤੇ ਹਿੱਸੇ ਗਿਲਗਿਤ-ਬਾਲਟਿਸਤਾਨ ਦਾ ਖੇਤਰਫਲ 72,496 ਵਰਗ ਕਿੱਲੋਮੀਟਰ ਅਤੇ ਆਬਾਦੀ ਲਗਭਗ 17 ਲੱਖ ਹੈ।ਪੀ. ਬੀ. ਐੱਸ. ਦੇ ਅੰਕੜਿਆਂ ਅਨੁਸਾਰ ਕਰਾਚੀ ਪਾਕਿ ਦਾ ਸਭ ਤੋਂ ਆਬਾਦੀ ਵਾਲਾ ਸ਼ਹਿਰ ਅਤੇ ਦੂਜੇ ਨੰਬਰ ’ਤੇ ਲਾਹੌਰ ਹੈ। ਦੱਸਿਆ ਜਾ ਰਿਹਾ ਹੈ ਕਿ ਕਰਾਚੀ ਡਿਵੀਜ਼ਨ ਦੀ ਕੁੱਲ ਆਬਾਦੀ ਲਗਭਗ 2.04 ਕਰੋੜ ਹੈ। ਇਹ ਸ਼ਹਿਰ ਪਾਕਿ ਦਾ ਪ੍ਰਮੁੱਖ ਆਰਥਿਕ ਕੇਂਦਰ ਵੀ ਹੈ। ਲਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲਾਹੌਰ ਹੈ ਅਤੇ ਇਸ ਦੀ ਕੁੱਲ ਆਬਾਦੀ ਲਗਭਗ 1.30 ਕਰੋੜ ਹੈ। ਇਹ ਲਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਅਤੇ ਪੂਰੇ ਪਾਕਿ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਖ਼ੈਬਰ ਪਖਤੂਨਖਵਾ ਦਾ ਸਭ ਤੋਂ ਵੱਡਾ ਸ਼ਹਿਰ ਪਿਸ਼ਾਵਰ ਹੈ, ਜੋ ਸੂਬੇ ਦੀ ਰਾਜਧਾਨੀ ਵੀ ਹੈ। ਪਿਸ਼ਾਵਰ ਡਿਵੀਜ਼ਨ ਦੀ ਆਬਾਦੀ ਲਗਭਗ 47.6 ਲੱਖ ਹੈ। ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕੋਇਟਾ (ਸੂਬਾਈ ਰਾਜਧਾਨੀ) ਹੈ ਅਤੇ ਇਸ ਦੀ ਕੁੱਲ ਆਬਾਦੀ ਲਗਭਗ 25.9 ਲੱਖ ਹੈ। ਇਸੇ ਤਰ੍ਹਾਂ ਸੰਘੀ ਰਾਜਧਾਨੀ ਇਸਲਾਮਾਬਾਦ ਦੀ ਆਬਾਦੀ ਲਗਭਗ 23.64 ਲੱਖ ਹੈ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ ਮਾਤਾ ਚਰਨਜੀਤ ਕੌਰ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਜ ਵਿਧਾਨ ਸਭਾ ਹਲਕਿਆਂ ਅਜਨਾਲਾ, ਮੋਗਾ, ਗਿੱਲ, ਕਪੂਰਥਲਾ ਤੇ ਕੋਟਕਪੂਰਾ ਦੇ ਨਵੇਂ...
Ad Position 24