ਭੋਗ ’ਤੇ ਵਿਸ਼ੇਸ਼
ਮਾਤਾ ਚਰਨਜੀਤ ਕੌਰ
ਧੂਰੀ-ਮਾਤਾ ਚਰਨਜੀਤ ਕੌਰ ਦਾ ਜਨਮ 1946 ਵਿਚ ਪਿੰਡ ਕੁੱਪਕਲਾਂ (ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ-ਲਿਖਾਈ ਗੁਰਦੁਆਰਾ ਸਾਹਿਬ ਵਿਖੇ ਕੀਤੀ।
ਧੂਰੀ-ਮਾਤਾ ਚਰਨਜੀਤ ਕੌਰ ਦਾ ਜਨਮ 1946 ਵਿਚ ਪਿੰਡ ਕੁੱਪਕਲਾਂ (ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ-ਲਿਖਾਈ ਗੁਰਦੁਆਰਾ ਸਾਹਿਬ ਵਿਖੇ ਕੀਤੀ। ਆਪ ਦਾ ਵਿਆਹ ਪਿੰਡ ਧੂਰੀ ਦੇ ਇੰਦਰ ਸਿੰਘ ਨਾਲ 1965 ਵਿਚ ਹੋਇਆ।ਮਾਤਾ ਚਰਨਜੀਤ ਕੌਰ ਦੇ ਘਰ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਨੇ ਜਨਮ ਲਿਆ। ਆਪ ਜੀ ਦੀ ਸੂਝ-ਬੂਝ ਅਤੇ ਬੱਚਿਆਂ ਦੀ ਚੰਗੀ ਪ੍ਰਵਰਿਸ਼ ਨੇ ਪਰਿਵਾਰ ਨੂੰ ਉੱਚੇ ਮੁਕਾਮ ਤੇ ਪਹੁੰਚਾ ਦਿੱਤਾ। ਮਾਤਾ ਚਰਨਜੀਤ ਕੌਰ ਦੇ ਤਿੰਨ ਬੇਟੇ, ਜਿਨ੍ਹਾਂ ’ਚ ਲਖਵਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਮਿਹਨਤ ਕਰਦਿਆਂ ਪ੍ਰਾਈਵੇਟ ਨੌਕਰੀਆਂ ਕੀਤੀਆਂ ਅਤੇ ਮਿਹਨਤ ਕਰਦਿਆਂ ਕਰਦਿਆਂ ਉਨ੍ਹਾਂ ਨੇ ਆਪਣੀ ਇੰਡਸਟਰੀ ਲਗਾ ਕੇ ਹਲਕੇ ਅਤੇ ਪੰਜਾਬ ਵਿਚ ਪਰਮ ਐਗਰੋ ਦੇ ਨਾਂਅ ’ਤੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਸਾਲ 2001 ’ਚ ਉਨ੍ਹਾਂ ਦੇ ਪਤੀ ਇੰਦਰ ਸਿੰਘ ਗੁਰੂ ਮਹਾਰਾਜ ਜੀ ਦੇ ’ਚਰਨਾਂ ’ਚ ਜਾ ਬਿਰਾਜੇ। ਉਪਰੰਤ ਆਪ ਦੇ ਦੋ ਬੇਟੇ ਲਖਵਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਅਤੇ ਇਕ ਧੀ ਵੀ ਸਵਰਗਵਾਸ ਹੋ ਗਈ। ਮਾਤਾ ਚਰਨਜੀਤ ਕੌਰ ਦਾ ਸਪੁੱਤਰ ਤੇਜਿੰਦਰ ਸਿੰਘ ਨੰਨੜੇ ਇਕ ਵੱਡੀ ਇੰਡਸਟਰੀ ਪਰਮ ਐਗਰੋ ਰਾਹੀਂ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ, ਉਥੇ ਹੀ ਤੇਜਿੰਦਰ ਸਿੰਘ ਨੰਨੜ੍ਹੇ ਗੁਰਦੁਆਰਾ ਰਾਮਗੜ੍ਹੀਆਂ ਪ੍ਰਬੰਧਕ ਕਮੇਟੀ ਅਤੇ ਹੋਰ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਨੁਮਾਇੰਦਗੀ ਵੀ ਕਰ ਚੁੱਕਿਆ ਹੈ। ਮਾਤਾ ਚਰਨਜੀਤ ਕੌਰ ਬੀਤੀ 4 ਅਗਸਤ ਨੂੰ ਸਵੇਰੇ 9:30 ਵਜੇ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 13 ਅਗਸਤ ਨੂੰ 11-00 ਵਜੇ ਤੋਂ 1-00 ਤੱਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਵਿਖੇ ਹੋਵੇਗੀ। – ਲਖਵੀਰ ਸਿੰਘ ਧਾਂਦਰਾ