ਹਿੰਦੂ ਭਾਰਤ ਦੀ ਬਜਾਏ ਪਾਕਿ ’ਚ ਰਹਿਣਾ ਕਰਦੇ ਪਸੰਦ-ਜ਼ਰਦਾਰੀ
ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਘੱਟ-ਗਿਣਤੀ ਹਿੰਦੂ ਭਾਈਚਾਰੇ ਦੀਆਂ ਔਰਤਾਂ ਦੇ ਵੱਡੇ ਪੱਧਰ ’ਤੇ ਹੋ ਰਹੇ ਧਰਮ ਪਰਿਵਰਤਨ, ਅਗਵਾ ਅਤੇ ਜਬਰੀ ਵਿਆਹਾਂ ਸਮੇਤ ਉਨ੍ਹਾਂ ਦੇ ਕੀਤੇ ਜਾ ਰਹੇ ਕਤਲੇਆਮ ਦੇ ਮਾਮਲੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਹਨ । ਜਦੋਂਕਿ ਪਾਕਿ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸਦੇ ਪੂਰੀ ਤਰ੍ਹਾਂ ਉਲਟ ਦਾਅਵਾ ਕਰਦਿਆਂ ਕਿਹਾ ਕਿ ਪਾਕਿਸਤਾਨ ’ਚ ਰਹਿਣ ਵਾਲੇ ਹਿੰਦੂ ਕੁੱਲ ਆਬਾਦੀ ਦਾ 4 ਫ਼ੀਸਦੀ ਹਨ ਅਤੇ ਉਹ ਓਨੇ ਹੀ ਆਜ਼ਾਦ ਹਨ ਜਿੰਨੇ ਕਿ ਹੋਰ ਕਿਤੇ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ।
ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਘੱਟ-ਗਿਣਤੀ ਹਿੰਦੂ ਭਾਈਚਾਰੇ ਦੀਆਂ ਔਰਤਾਂ ਦੇ ਵੱਡੇ ਪੱਧਰ ’ਤੇ ਹੋ ਰਹੇ ਧਰਮ ਪਰਿਵਰਤਨ, ਅਗਵਾ ਅਤੇ ਜਬਰੀ ਵਿਆਹਾਂ ਸਮੇਤ ਉਨ੍ਹਾਂ ਦੇ ਕੀਤੇ ਜਾ ਰਹੇ ਕਤਲੇਆਮ ਦੇ ਮਾਮਲੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਹਨ । ਜਦੋਂਕਿ ਪਾਕਿ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸਦੇ ਪੂਰੀ ਤਰ੍ਹਾਂ ਉਲਟ ਦਾਅਵਾ ਕਰਦਿਆਂ ਕਿਹਾ ਕਿ ਪਾਕਿਸਤਾਨ ’ਚ ਰਹਿਣ ਵਾਲੇ ਹਿੰਦੂ ਕੁੱਲ ਆਬਾਦੀ ਦਾ 4 ਫ਼ੀਸਦੀ ਹਨ ਅਤੇ ਉਹ ਓਨੇ ਹੀ ਆਜ਼ਾਦ ਹਨ ਜਿੰਨੇ ਕਿ ਹੋਰ ਕਿਤੇ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨੀ ਹਿੰਦੂ ਭਾਰਤ ਦੀ ਬਜਾਏ ਪਾਕਿ ’ਚ ਰਹਿਣਾ ਪਸੰਦ ਕਰਦੇ ਹਨ । ਹਾਲਾਂਕਿ, ਪਾਕਿ ਦੀ ਸਾਲ 2023 ਦੀ ਜਨਗਣਨਾ ਅਨੁਸਾਰ ਦੇਸ਼ ’ਚ ਲਗਭਗ 52 ਲੱਖ ਹਿੰਦੂ ਹਨ, ਜੋ ਕੁੱਲ ਆਬਾਦੀ ਦਾ 2.17 ਫ਼ੀਸਦੀ ਹਨ । ਕੌਮਾਂਤਰੀ ਸੰਸਥਾਵਾਂ ਵਲੋਂ ਕੀਤੇ ਸਰਵੇਖਣ ਮੁਤਾਬਿਕ ਪਾਕਿ ਦੀ ਅੱਧ ਤੋਂ ਵੀ ਵੱਧ ਹਿੰਦੂ ਆਬਾਦੀ ਪੱਕੇ ਤੌਰ ’ਤੇ ਭਾਰਤ ਕੇ ਆਬਾਦ ਹੋਣ ਦੀ ਇੱਛੁਕ ਹੈ । ਪਾਕਿ ਰਾਸ਼ਟਰਪਤੀ ਨੇ ਇਹ ਟਿੱਪਣੀਆਂ 14 ਅਗਸਤ ਨੂੰ ਇਸਲਾਮਾਬਾਦ ’ਚ ਅਖੌਤੀ ਯਾਦਗਾਰ-ਏ-ਫ਼ਤਿਹ ਵਿਖੇ ਪਾਕਿ ਦੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀਆਂ।