ਅਲ-ਨੀਨੋ ਹੋ ਰਿਹੈ ਤਾਕਤਵਰ, ਪੰਜਾਬ ਸਮੇਤ ਭਾਰਤ ਲਈ ਵਧੀ ਚਿੰਤਾ
ਮੂਨਕ (ਸੰਗਰੂਰ), 16 ਅਗਸਤ (ਕੇਵਲ ਸਿੰਗਲਾ) - ਪ੍ਰਸ਼ਾਂਤ ਮਹਾਸਾਗਰ ਵਿਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਅਲ-ਨੀਨੋ ਆਉਣ ਵਾਲੇ ਮਹੀਨਿਆਂ ਵਿਚ ਦੁਨੀਆ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੌਸਮ ਮਾਹਿਰਾਂ ਮੁਤਾਬਕ 2026 ਦੇ ਅੰਤ ਤੱਕ ਇਸ ਦੇ ਬੇਹੱਦ ਤਾਕਤਵਰ ਹੋਣ ਦੀ ਸੰਭਾਵਨਾ 90 ਫ਼ੀਸਦੀ ਤੋਂ ਵੱਧ ਹੈ।
ਮੂਨਕ (ਸੰਗਰੂਰ), 16 ਅਗਸਤ (ਕੇਵਲ ਸਿੰਗਲਾ) - ਪ੍ਰਸ਼ਾਂਤ ਮਹਾਸਾਗਰ ਵਿਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਅਲ-ਨੀਨੋ ਆਉਣ ਵਾਲੇ ਮਹੀਨਿਆਂ ਵਿਚ ਦੁਨੀਆ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੌਸਮ ਮਾਹਿਰਾਂ ਮੁਤਾਬਕ 2026 ਦੇ ਅੰਤ ਤੱਕ ਇਸ ਦੇ ਬੇਹੱਦ ਤਾਕਤਵਰ ਹੋਣ ਦੀ ਸੰਭਾਵਨਾ 90 ਫ਼ੀਸਦੀ ਤੋਂ ਵੱਧ ਹੈ। ਅਲ ਨੀਨੋ ਦਾ ਅਸਰ ਇਸ ਲਈ ਵਧ ਰਿਹਾ ਹੈ ਕਿਉਂਕਿ ਪ੍ਰਸ਼ਾਂਤ ਮਹਾਸਾਗਰ ਦੇ ਭੂ-ਮੱਧ ਰੇਖਾ ਨੇੜਲੇ ਪਾਣੀ ਦਾ ਤਾਪਮਾਨ ਆਮ ਨਾਲੋਂ ਕਾਫ਼ੀ ਵੱਧ ਹੋ ਗਿਆ ਹੈ। ਸਮੁੰਦਰ ਦੀ ਸਤ੍ਹਾ ਦੇ ਨਾਲ ਹੇਠਲੇ ਪਾਣੀ ਵਿਚ ਵੀ ਵੱਡੀ ਮਾਤਰਾ ਵਿਚ ਗਰਮੀ ਇਕੱਠੀ ਹੋ ਰਹੀ ਹੈ, ਜਿਸ ਕਾਰਨ ਇਹ ਗਰਮੀ ਹੌਲੀ-ਹੌਲੀ ਉੱਪਰ ਆ ਕੇ ਹਵਾਵਾਂ ਅਤੇ ਮੀਂਹ ਦੇ ਆਮ ਪੈਮਾਨੇ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸੇ ਕਾਰਨ ਅਲ ਨੀਨੋ ਦੇ ਹੋਰ ਮਜ਼ਬੂਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕਿਸਾਨਾਂ ਲਈ ਪਾਣੀ ਸਭ ਤੋਂ ਵੱਡੀ ਚਿੰਤਾ ਪੰਜਾਬ ਵਿਚ ਅਲ ਨੀਨੋ ਦਾ ਸਭ ਤੋਂ ਵੱਡਾ ਪ੍ਰਭਾਵ ਮੌਨਸੂਨੀ ਮੀਂਹ ਅਤੇ ਸਿੰਚਾਈ ਦੇ ਪਾਣੀ ਉੱਤੇ ਪੈ ਸਕਦਾ ਹੈ। ਜੇ ਮੀਂਹ ਆਮ ਨਾਲੋਂ ਘੱਟ ਰਹਿੰਦਾ ਹੈ ਤਾਂ ਝੋਨੇ ਦੀ ਫ਼ਸਲ ਲਈ ਟਿਊਬਵੈੱਲਾਂ ’ਤੇ ਨਿਰਭਰਤਾ ਹੋਰ ਵਧੇਗੀ। ਇਸ ਨਾਲ ਕਿਸਾਨਾਂ ਦਾ ਬਿਜਲੀ, ਡੀਜ਼ਲ ਅਤੇ ਸਿੰਚਾਈ ਦਾ ਖ਼ਰਚ ਵਧਣ ਦੇ ਨਾਲ ਧਰਤੀ ਹੇਠਲੇ ਪਾਣੀ ’ਤੇ ਵੀ ਦਬਾਅ ਵਧੇਗਾ। ਮੌਜੂਦਾ ਮੌਸਮੀ ਹਾਲਾਤ ਵਿਚ ਪੰਜਾਬ ਵਿਚ ਮੀਂਹ ਦੀ ਕਮੀ ਜਾਂ ਅਨਿਯਮਿਤਤਾ ਨੂੰ ਸਿਰਫ਼ ਅਲ ਨੀਨੋ ਨਾਲ ਜੋੜਨਾ ਠੀਕ ਨਹੀਂ ਹੋਵੇਗਾ, ਕਿਉਂਕਿ ਮੌਨਸੂਨ ’ਤੇ ਕਈ ਹੋਰ ਕਾਰਕ ਵੀ ਅਸਰ ਪਾਉਂਦੇ ਹਨ।