17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜੌੜੀਆਂ ਨਹਿਰਾਂ ’ਤੇ ਬੈਠੇ ਤਿੰਨ ਨੌਜਵਾਨਾਂ ਨੇ ਨਹਿਰ ’ਚ ਮਾਰੀ ਛਾਲ

ਜੌੜੀਆਂ ਨਹਿਰਾਂ ’ਤੇ ਬੈਠੇ ਤਿੰਨ ਨੌਜਵਾਨਾਂ ਨੇ ਨਹਿਰ ’ਚ ਮਾਰੀ ਛਾਲ

Ad Position 21
No active advertisement
ਅਜੀਤ ਡੈਸਕ 17-08-2026

1 ਸੁਰੱਖਿਅਤ ਬਾਹਰ ਨਿਕਲਿਆਂ, ਦੋਵਾਂ ਦਾ ਕੋਈ ਥਹੁ ਪਤਾ ਨਹੀਂ
ਖੋਸਾ ਦਲ ਸਿੰਘ (ਫਿਰੋਜ਼ਪੁਰ), 16 ਅਗਸਤ (ਮਨਪ੍ਰੀਤ ਸਿੰਘ ਸੰਧੂ)-ਖੋਸਾ ਦਲ ਸਿੰਘ ਦੇ ਨੇੜਲੇ ਪਿੰਡ ਬੋੜਾਂਵਾਲੀ ਦੇ ਨੇੜੇ ਲੰਘਦੀਆਂ ਜੌੜੀਆਂ ਨਹਿਰਾਂ ਤੋਂ ਭੇਦਭਰੇ ਹਾਲਾਤ ਵਿਚ ਤਿੰਨ ਨੌਜਵਾਨਾਂ ਦੇ ਨਹਿਰ ਵਿਚ ਛਾਲਾਂ ਮਾਰਨ ਦਾ ਸਮਾਚਾਰ ਹੈ, ਇਨ੍ਹਾਂ ਵਿਚੋਂ ਇਕ ਨੌਜਵਾਨ ਬਾਹਰ ਆ ਗਿਆ, ਜਦੋਂ ਕਿ ਬਾਕੀ ਦੋਵਾਂ ਨੌਜਵਾਨਾਂ ਦੇ ਵਹਿ ਜਾਣ ਦਾ ਖਦਸ਼ਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ (20), ਸੁਖਚੈਨ ਸਿੰਘ ਪੁੱਤਰ ਸੱਜਣ ਸਿੰਘ (20) ਦੋਵੇਂ ਵਾਸੀ ਬੋੜਾਂਵਾਲੀ ਅਤੇ ਲਵਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਬੰਬ ਨਹਿਰ ਦੇ ਕਿਨਾਰੇ ਬੈਠੇ ਸਨ, ਜਦੋਂ ਉਨ੍ਹਾਂ ਨੇ ਸਾਹਮਣੇ ਤੋਂ ਆ ਰਹੀ ਇਕ ਗੱਡੀ ਨੂੰ ਦੇਖ ਕੇ ਘਬਰਾਹਟ ਵਿਚ ਨਹਿਰ ਵਿਚ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਸੁਖਚੈਨ ਸਿੰਘ ਆਪ ਹੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ। ਜਦੋਂ ਕਿ ਕਿ ਲਵਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਤੇਜ ਵਹਾਅ ’ਚ ਰੁੜ੍ਹ ਗਏ। ਸੁਖਚੈਨ ਨੂੰ ਪੁਲਿਸ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ। ਚੌਕੀ ਇੰਚਾਰਜ ਦਰਸ਼ਨ ਲਾਲ ਅਤੇ ਐੱਸ.ਐੱਚ.ਓ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਰੁੜ ਗਏ ਨੌਜਵਾਨਾਂ ਦੀ ਭਾਲ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਕਾਰ ਮੈਕਨਿਕ ਨੌਜਵਾਨ ਦਾ ਕਤਲ ਅਗਲੀ ਖ਼ਬਰ 1947 ਦੀ ਵੰਡ ਦੌਰਾਨ ਮਾਰੇ ਗਏ ਸਮੂਹ ਪੰਜਾਬੀਆਂ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਜਥੇਦਾਰ ਗਿਆਨੀ...
Ad Position 24