4 ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ
ਸ੍ਰੀ ਹਰਿਗੋਬਿੰਦਪੁਰ (ਬਟਾਲਾ),16 ਅਗਸਤ (ਕੰਵਲਜੀਤ ਸਿੰਘ ਚੀਮਾ)- ਹਲਕਾ ਸ੍ਰੀ ਹਰਿਗੋਬਿੰਦਪੁਰ ਨੇੜੇ ਪਿੰਡ ਧਾਰੀਵਾਲ ਦੇ ਵਸਨੀਕ ਇਕ ਕਾਰ ਮਕੈਨਿਕ ਨੂੰ ਘਰੋ ਲਿਜਾ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਸ੍ਰੀ ਹਰਿਗੋਬਿੰਦਪੁਰ ਵਿਖੇ ਹਰਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਧਾਰੀਵਾਲ ਵਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਪੁੱਤਰ ਤੇਜਿੰਦਰ ਸਿੰਘ ਅੱਡਾ ਧਾਲੀਵਾਲ ਸੋਹੀਆਂ ਸੂਏ ਦੇ ਨੇੜੇ ਗੱਡੀਆਂ ਠੀਕ ਕਰਨ ਦਾ ਕੰਮ ਕਰਦਾ ਸੀ। ਬੀਤੇ 14 ਅਗਸਤ ਨੂੰ ਉਹ ਆਪਣੀ
ਦੁਕਾਨ ਬੰਦ ਕਰਕੇ ਘਰ ਆ ਗਿਆ ਅਤੇ ਕੁਝ ਦੇਰ ਬਾਅਦ ਗੁਰਸਾਹਿਬ ਸਿੰਘ ਅਤੇ ਗੁਰਜੀਤ ਸਿੰਘ ਵਾਸੀ ਮਾੜੀ ਪੰਨਵਾਂ ਆਪਣੇ ਦੋ ਹੋਰ ਸਾਥੀਆਂ ਨਾਲ ਦੋ ਮੋਟਰਸਾਇਕਲਾਂ ’ਤੇ ਆਏ ਅਤੇ ਤੇਜਿੰਦਰ ਸਿੰਘ ਨੂੰ ਕਹਿਣ ਲੱਗੇ ਕਿ ਸਾਡੀ ਗੱਡੀ ਖ਼ਰਾਬ ਹੋ ਗਈ ਹੈ ਤੇ ਸਾਡੇ ਨਾਲ ਚੱਲ। ਹਰਜੀਤ ਕੌਰ ਨੇ ਦੱਸਿਆ ਕਿ ਉਕਤ ਦੋ ਵਿਅਕਤੀ ਪਹਿਲਾਂ ਵੀ ਮੇਰੇ ਪੁੱਤਰ ਤੇਜਿੰਦਰ ਸਿੰਘ ਕੋਲੋਂ ਗੱਡੀਆਂ ਠੀਕ ਕਰਵਾਉਦੇਂ ਸੀ। ਲੇਕਿਨ ਤੇਜਿੰਦਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਰਾਤ ਦਾ ਸਮਾਂ ਹੋਣ ਕਾਰਨ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਪਰ ਉਕਤ ਵਿਅਕਤੀ ਜਬਰਦਸਤੀ ਤੇਜਿੰਦਰ ਸਿੰਘ ਨੂੰ ਨਾਲ ਲੈ ਗਏ। ਹਰਜੀਤ ਕੌਰ ਨੇ ਦਸਿਆ ਕਿ ਮੇਰਾ ਵੱਡਾ ਪੁੱਤਰ ਨੇ ਦੇਰ ਰਾਤ 10 ਵਜੇ ਆਪਣੇ ਭਰਾ ਤੇਜਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਆ ਰਿਹਾ ਹਾਂ ਪਰ ਉਸ ਤੋਂ ਬਾਅਦ ਉਸ ਨੇ ਫੋਨ ਨਹੀਂ ਚੁੱਕਿਆ ਅਤੇ 15 ਅਗਸਤ ਨੂੰ ਸਵੇਰੇ ਸਾਢੇ ਕੁ 6 ਵਜੇ ਸਾਨੂੰ ਪਤਾ ਲੱਗਾ ਕਿ ਤੇਜਿੰਦਰ ਸਿੰਘ ਦੀ ਲਾਸ਼ ਚੀਮਾ ਖੁੱਡੀ ਵਿਖੇ ਸੂਏ ਦੀ ਪੱਟੜੀ ’ਤੇ ਪਈ ਹੈ। ਥਾਣਾ ਮੁਖੀ ਹਰਮੀਕ ਸਿੰਘ ਵੱਲੋਂ ਗੁਰਸਾਹਿਬ ਸਿੰਘ ਅਤੇ ਗੁਰਜੀਤ ਸਿੰਘ ਵਾਸੀ ਮਾੜੀ ਪੰਨਵਾਂ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਮ੍ਰਿਤਕ ਤੇਜਿੰਦਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ।
ਕਾਰ ਮੈਕਨਿਕ ਨੌਜਵਾਨ ਦਾ ਕਤਲ
ਕਾਰ ਮੈਕਨਿਕ ਨੌਜਵਾਨ ਦਾ ਕਤਲ
ਅਜੀਤ ਡੈਸਕ
17-08-2026