22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਫ਼ੈਕਟਰੀ ਮਾਲਕ ਦਾ ਦੋਸਤ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ

ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ)-ਹੈਬੋਵਾਲ ਇਲਾਕੇ ਦੇ ਹਰਗੋਬਿੰਦ ਨਗਰ ਵਿਚ ਫ਼ੈਕਟਰੀ ਮਾਲਕ ਦਾ ਉਸ ਦੇ ਦੋਸਤ ਵਲੋਂ ਹੀ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਨਾਖ਼ਤ ਜਤਿੰਦਰ ਰਾਜਪੂਤ (40) ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ)-ਹੈਬੋਵਾਲ ਇਲਾਕੇ ਦੇ ਹਰਗੋਬਿੰਦ ਨਗਰ ਵਿਚ ਫ਼ੈਕਟਰੀ ਮਾਲਕ ਦਾ ਉਸ ਦੇ ਦੋਸਤ ਵਲੋਂ ਹੀ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਨਾਖ਼ਤ ਜਤਿੰਦਰ ਰਾਜਪੂਤ (40) ਵਜੋਂ ਹੋਈ ਹੈ।ਜਤਿੰਦਰ ਰਾਜਪੂਤ ਆਪਣੇ ਘਰ ਵਿਚ ਹੀ ਫ਼ੈਕਟਰੀ ਲਗਾ ਕੇ ਕੱਪੜੇ ਦੀ ਪ੍ਰਿੰਟਿੰਗ ਦਾ ਕੰਮ ਕਰ ਰਿਹਾ ਸੀ। ਬੀਤੀ ਰਾਤ ਜਤਿੰਦਰ ਰਾਜਪੂਤ ਨੇ ਆਪਣੇ ਦੋਸਤ ਲਾਲ ਜੀ ਨਾਲ ਸ਼ਰਾਬ ਪੀਤੀ ਅਤੇ ਸ਼ਰਾਬ ਪੀਣ ਦੌਰਾਨ ਉਸ ਦਾ ਝਗੜਾ ਲਾਲ ਜੀ ਨਾਲ ਹੋ ਗਿਆ, ਜਿਸ ’ਤੇ ਉਸ ਦੇ ਦੋਸਤ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਿਆ, ਜਦੋਂ ਮ੍ਰਿਤਕ ਦਾ ਭਰਾ ਸੋਨੂੰ ਫ਼ੈਕਟਰੀ ਵਿਚ ਆਇਆ ਤਾਂ ਉਸ ਦੇਖਿਆ ਕਿ ਜਤਿੰਦਰ ਦੀ ਲਾਸ਼ ਖ਼ੂਨ ਨਾਲ ਲੱਥਪੱਥ ਉਥੇ ਪਈ ਸੀ, ਜਿਸ ’ਤੇ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮ੍ਰਿਤਕ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਕਥਿਤ ਦੋਸ਼ੀ ਵੀ ਜਤਿੰਦਰ ਦੇ ਨੇੜਲੇ ਪਿੰਡ ਦਾਸੀ ਦਾ ਰਹਿਣ ਵਾਲਾ ਹੈ। ਫ਼ੈਕਟਰੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਲਾਲ ਜੀ ਬੇਰੁਜ਼ਗਾਰ ਸੀ ਅਤੇ ਅਕਸਰ ਜਤਿੰਦਰ ਹੀ ਉਸ ਦੀ ਮਦਦ ਕਰਦਾ ਸੀ।
Ad Position 22
No active advertisement
ਪਿਛਲੀ ਖ਼ਬਰ ਤਿੰਨ ਸਾਲਾਂ ਤੋਂ ਲੰਬਿਤ 565 ਐੱਫ.ਆਈ.ਆਰਜ਼ ’ਤੇ ਹਾਈ ਕੋਰਟ ਸਖ਼ਤ * ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਮੰਗਿਆ ਹਿਸਾਬ * ਅੰਮ... ਅਗਲੀ ਖ਼ਬਰ ਡੀ . ਏ . ਵੀ . ਕਾਲਜ ਨਕੋਦਰ ਵਿਖੇ ਧੂਮ - ਧਾਮ ਨਾਲ ਮਨਾਇਆ ‘ ਮੇਲਾ ਤੀਆਂ ਦਾ ’
Ad Position 24