ਗੁਆਂਢੀਆਂ ਦੇ ਝਗੜੇ ’ਚ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਧੂਰੀ (ਸੰਗਰੂਰ), 17 ਸਤੰਬਰ (ਸੰਜੇ ਲਹਿਰੀ) -ਧੂਰੀ ਨੇੜਲੇ ਪਿੰਡ ਭਸੌੜ ਵਿਚ ਬੀਤੀ ਰਾਤ ਗੁਆਂਢੀਆਂ ਵਿਚਕਾਰ ਹੋ ਰਹੇ ਝਗੜੇ ਨੂੰ ਸ਼ਾਂਤ ਕਰਵਾਉਣ ਗਏ 26 ਸਾਲਾ ਨੌਜਵਾਨ ਨਵਕਿਰਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਭਸੌੜ ਵਿਚ ਇੱਕ ਸਾਬਕਾ ਫੌਜੀ ਹਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਦਾ ਆਪਣੇ ਗੁਆਂਢੀ ਜਗਸੀਰ ਸਿੰਘ ਪੁੱਤਰ ਅਜਮੇਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਨ
ਨਵਕਿਰਤ ਸਿੰਘ ਦੀ ਪੁਰਾਣੀ ਤਸਵੀਰ।
18-09-2026
ਧੂਰੀ (ਸੰਗਰੂਰ), 17 ਸਤੰਬਰ (ਸੰਜੇ ਲਹਿਰੀ) -ਧੂਰੀ ਨੇੜਲੇ ਪਿੰਡ ਭਸੌੜ ਵਿਚ ਬੀਤੀ ਰਾਤ ਗੁਆਂਢੀਆਂ ਵਿਚਕਾਰ ਹੋ ਰਹੇ ਝਗੜੇ ਨੂੰ ਸ਼ਾਂਤ ਕਰਵਾਉਣ ਗਏ 26 ਸਾਲਾ ਨੌਜਵਾਨ ਨਵਕਿਰਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਭਸੌੜ ਵਿਚ ਇੱਕ ਸਾਬਕਾ ਫੌਜੀ ਹਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਦਾ ਆਪਣੇ ਗੁਆਂਢੀ ਜਗਸੀਰ ਸਿੰਘ ਪੁੱਤਰ ਅਜਮੇਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਦੌਰਾਨ ਸਥਿਤੀ ਵਿਗੜਦੀ ਦੇਖ ਕੇ ਨਵਕਿਰਤ ਸਿੰਘ ਦੋਵਾਂ ਧਿਰਾਂ ਵਿਚਕਾਰ ਬਚਾਅ ਕਰਨ ਲਈ ਉੱਥੇ ਪਹੁੰਚਿਆ ਸੀ। ਨਵਕਿਰਤ ਸਿੰਘ ਦੇ ਪਿਤਾ ਹਰਿੰਦਰ ਸਿੰਘ ਨੇ ਥਾਣਾ ਸਦਰ ਧੂਰੀ ਦੀ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ ਨਵਕਿਰਤ ਕਿਸੇ ਇੱਕ ਵਿਅਕਤੀ ਦਾ ਫੋਨ ਆਉਣ ਕਾਰਨ ਝਗੜੇ ਵਾਲੀ ਥਾਂ ’ਤੇ ਪਹੁੰਚਿਆ ਸੀ ਤੇ ਉੱਥੇ ਸਾਬਕਾ ਫੌਜੀ ਹਰਦੀਪ ਨੇ ਮੇਰੇ ਬੇਟੇ ਉਪਰ ਬੰਦੂਕ ਨਾਲ ਗੋਲੀ ਚਲਾ ਦਿੱਤੀ, ਜੋ ਸਿੱਧੀ ਨਵਕਿਰਤ ਸਿੰਘ ਨੂੰ ਜਾ ਲੱਗੀ, ਉਪਰੰਤ ਨਵਕਿਰਤ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਧੂਰੀ ਦੇ ਐਸ.ਐਚ.ਓ. ਕਰਨਵੀਰ ਸਿੰਘ ਸੰਧੂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਹਰਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਵਿਚ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।