21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਇਨਫੋਰਸਮੈਂਟ ਵਿੰਗ ਨੇ ਛਾਪੇਮਾਰੀ ਦੌਰਾਨ 4 ਨਾਜਾਇਜ਼ ਟਿਊਬਵੈੱਲ ਮੋਟਰ ਕੁਨੈਕਸ਼ਨ ਫੜੇ , 6.44 ਲੱਖ ਰੁਪਏ ਦਾ ਜੁਰਮਾਨਾ

ਜਲੰਧਰ, 20 ਸਤੰਬਰ (ਸ਼ਿਵ)- ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵਲੋਂ ਬਿਜਲੀ ਚੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ, ਨਕੋਦਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮਾਂ ਨੇ 4 ਨਾਜਾਇਜ਼ ਟਿਊਬਵੈੱਲ ਮੋਟਰ ਕੁਨੈਕਸ਼ਨ ਚੱਲਦੇ ਫੜੇ ਅਤੇ ਸਬੰਧਿਤ ਖਪਤਕਾਰਾਂ ’ਤੇ ਕੁੱਲ 6.

Ad Position 21
No active advertisement
ਅਜੀਤ ਡੈਸਕ 21-09-2026
ਜਲੰਧਰ, 20 ਸਤੰਬਰ (ਸ਼ਿਵ)- ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵਲੋਂ ਬਿਜਲੀ ਚੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ, ਨਕੋਦਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮਾਂ ਨੇ 4 ਨਾਜਾਇਜ਼ ਟਿਊਬਵੈੱਲ ਮੋਟਰ ਕੁਨੈਕਸ਼ਨ ਚੱਲਦੇ ਫੜੇ ਅਤੇ ਸਬੰਧਿਤ ਖਪਤਕਾਰਾਂ ’ਤੇ ਕੁੱਲ 6.44 ਲੱਖ ਰੁਪਏ ਦਾ ਬਿਜਲੀ ਚੋਰੀ ਜੁਰਮਾਨਾ ਲਗਾਇਆ। ਇਨਫੋਰਸਮੈਂਟ ਵਿੰਗ ਦੀ ਟੀਮ ਵਲੋਂ ਸ਼ਾਹਕੋਟ ਨੇੜਲੇ ਪਿੰਡ ਬਾਊਪੁਰ ਵਿਚ ਕੀਤੀ ਜਾਂਚ ਦੌਰਾਨ ਇੱਕ ਖਪਤਕਾਰ ਵਲੋਂ ਮਨਜ਼ੂਰਸ਼ੁਦਾ ਮੋਟਰ ਤੋਂ ਕਰੀਬ 15-20 ਮੀਟਰ ਦੀ ਦੂਰੀ ’ਤੇ ਇਕ ਹੋਰ ਬੋਰ ਕਰਕੇ ਉਸ ਵਿਚ 10 ਬੀ.ਐਚ.ਪੀ. ਦੀ ਨਾਜਾਇਜ਼ ਮੋਟਰ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਮੋਟਰ ਨੂੰ ਮਨਜ਼ੂਰਸ਼ੁਦਾ ਕੁਨੈਕਸ਼ਨ ਤੋਂ ਜ਼ਮੀਨ ਹੇਠਾਂ ਛੁਪਾ ਕੇ ਪਾਈ ਗਈ ਕੇਬਲ ਰਾਹੀਂ ਸਪਲਾਈ ਦਿੱਤੀ ਜਾ ਰਹੀ ਸੀ। ਮੌਕੇ ’ਤੇ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ ਕੇਬਲ ਜ਼ਬਤ ਕਰਕੇ 1.50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸੇ ਤਰ੍ਹਾਂ ਫੀਲਡ ਵਿਚੋਂ ਮਿਲੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਗੜਦੀਵਾਲਾ, ਹੁਸ਼ਿਆਰਪੁਰ ਨੇੜਲੇ ਪਿੰਡ ਰਾਨਾ ਵਿਚ ਛਾਪੇਮਾਰੀ ਕੀਤੀ ਗਈ। ਇੱਥੇ ਇੱਕ ਖਪਤਕਾਰ ਵਲੋਂ ਅਹਾਤੇ ਨੇੜਿਓਂ ਲੰਘਦੀ ਐਲ.ਟੀ. ਲਾਈਨ ਤੋਂ ਡੰਡਿਆਂ ਦੀ ਮਦਦ ਨਾਲ ਕੇਬਲ ਰਾਹੀਂ ਸਿੱਧੀ ਕੁੰਡੀ ਪਾ ਕੇ 12.5 ਬੀ.ਐਚ.ਪੀ. ਦੀ ਨਾਜਾਇਜ਼ ਮੋਟਰ ਚਲਾਈ ਜਾ ਰਹੀ ਸੀ। ਮੌਕੇ ’ਤੇ ਕੁਨੈਕਸ਼ਨ ਕੱਟ ਕੇ 1.98 ਲੱਖ ਰੁਪਏ ਦਾ ਬਿਜਲੀ ਚੋਰੀ ਜੁਰਮਾਨਾ ਕੀਤਾ ਗਿਆ। ਸੁਲਤਾਨਪੁਰ, ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਪਿੰਡ ਸਤਾਬਗੜ੍ਹ ਵਿਚ ਵੀ ਛਾਪੇਮਾਰੀ ਦੌਰਾਨ 10 ਬੀ.ਐਚ.ਪੀ. ਦੀ ਨਾਜਾਇਜ਼ ਮੋਟਰ ਚੱਲਦੀ ਫੜੀ ਗਈ। ਮੋਟਰ ਨੂੰ ਮਨਜ਼ੂਰਸ਼ੁਦਾ ਟਿਊਬਵੈੱਲ ਕੁਨੈਕਸ਼ਨ ਤੋਂ ਜ਼ਮੀਨ ਹੇਠਾਂ ਦਬਾ ਕੇ ਪਾਈ ਗਈ ਸਿੱਧੀ ਕੇਬਲ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਮਾਮਲੇ ਵਿੱਚ ਖਪਤਕਾਰ ’ਤੇ 1.60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ ਭੋਗਪੁਰ, ਜਲੰਧਰ ਅਧੀਨ ਪਿੰਡ ਸੱਤੋਵਾਲੀ ਵਿਚ ਵੀ ਇਨਫੋਰਸਮੈਂਟ ਟੀਮ ਨੇ 20 ਬੀ.ਐਚ.ਪੀ. ਦੀ ਮੋਟਰ ਸਿੱਧੀ ਕੁੰਡੀ ਰਾਹੀਂ ਨਾਜਾਇਜ਼ ਤੌਰ ’ਤੇ ਚੱਲਦੀ ਫੜੀ। ਇਸ ਮਾਮਲੇ ਵਿਚ 1.36 ਲੱਖ ਰੁਪਏ ਦਾ ਬਿਜਲੀ ਚੋਰੀ ਜੁਰਮਾਨਾ ਕੀਤਾ ਗਿਆ। ਉਕਤ ਖਪਤਕਾਰਾਂ ਵਿਰੁੱਧ ਥਾਣਾ ਐਂਟੀ ਪਾਵਰ ਥੈਫਟ ਵਲੋਂ ਪੁਲਿਸ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿੰਡ ਸਤਾਬਗੜ੍ਹ, ਸੁਲਤਾਨਪੁਰ ਅਤੇ ਪਿੰਡ ਸੱਤੋਵਾਲੀ, ਭੋਗਪੁਰ ਦੇ ਖਪਤਕਾਰਾਂ ਤੋਂ ਬਿਜਲੀ ਚੋਰੀ ਦੇ ਜੁਰਮਾਨੇ ਦੀ ਰਕਮ ਵਸੂਲ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਾਊਦੀ ਅਰਬ ’ਚ ਪਾਕਿਸਤਾਨ ਦੇ 8,000 ਸੈਨਿਕ ਤਾਇਨਾਤ ਹੂਤੀ ਹਮਲਿਆਂ ਖ਼ਿਲਾਫ਼ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਅਗਲੀ ਖ਼ਬਰ ਸਿਆਸੀ ਨਹੀਂ ਸਮਾਜ ਭਲਾਈ ਮੁਹਿੰਮ ਹੈ ਨਸ਼ਾ ਮੁਕਤ ਪੰਜਾਬ ਯਾਤਰਾ-ਮੇਘਵਾਲ
Ad Position 24