ਅੰਮ੍ਰਿਤਸਰ ’ ਚ ਪਾਕਿ ਤੋਂ ਡਰੋਨ ਰਾਹੀਂ ਹੋ ਰਹੀ ਗੈਰ - ਕਾਨੂੂੰਨੀ ਹਥਿਆਰ ਤਸਕਰੀ ਦੇ ਅੱਧੀ ਦਰਜਨ ਨੈੱਟਵਰਕ ਬੇਪਰਦ
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਪਾਕਿ ਤੋਂ ਡਰੋਨ ਰਾਹੀਂ ਹੋ ਰਹੀ ਗੈਰ ਕਾਨੂੂੰਨੀ ਹਥਿਆਰ ਤਸਕਰੀ ਦੇ ਅੱਧੀ ਦਰਜ਼ਨ ਨੈੱਟਵਰਕ ਬੇਪਰਦ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ 8 ਮੁਲਜ਼ਮਾਂ ਨੂੰ ਅਤਿ ਆਧੁਨਿਕ 13 ਨਾਜਾਇਜ਼ ਪਿਸਤੌਲਾਂ ਤੇ 23 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਛੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ । ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਅੱਜ ਇਥੇ ਕਰਵਾਏ ਗਏ ਪੱਤਰਕਾਰ ਸੰਮੇਲਨ ’ਚ ਕੀਤਾ ।
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਪਾਕਿ ਤੋਂ ਡਰੋਨ ਰਾਹੀਂ ਹੋ ਰਹੀ ਗੈਰ ਕਾਨੂੂੰਨੀ ਹਥਿਆਰ ਤਸਕਰੀ ਦੇ ਅੱਧੀ ਦਰਜ਼ਨ ਨੈੱਟਵਰਕ ਬੇਪਰਦ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ 8 ਮੁਲਜ਼ਮਾਂ ਨੂੰ ਅਤਿ ਆਧੁਨਿਕ 13 ਨਾਜਾਇਜ਼ ਪਿਸਤੌਲਾਂ ਤੇ 23 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਛੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ । ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਅੱਜ ਇਥੇ ਕਰਵਾਏ ਗਏ ਪੱਤਰਕਾਰ ਸੰਮੇਲਨ ’ਚ ਕੀਤਾ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਦੀਪ (24) ਅਤੇ ਧਰਮਿੰਦਰ ਸਿੰਘ ਉਰਫ਼ ਭਿੰਦਾ (34) ਦੋਵੇਂ ਵਾਸੀ ਪਿੰਡ ਰੰਗੜ੍ਹ , ਅਮਿਤ (23) ਵਾਸੀ ਗੁਰੂ ਕੀ ਵਡਾਲੀ, ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਆਣਾ (26) ਵਾਸੀ ਨਰਾਇਣਗੜ੍ਹ ਛੇਹਰਟਾ ਸਾਰੇ ਅੰਮ੍ਰਿਤਸਰ, ਚਮਕੌਰ ਸਿੰਘ (30) ਵਾਸੀ ਪਿੰਡ ਵਾਂ ਤਾਰਾ ਸਿੰਘ, ਕਰਨਪ੍ਰੀਤ ਸਿੰਘ (22) ਵਾਸੀ ਪਿੰਡ ਨੂਰਦੀ ਦੋਵੇਂ ਜ਼ਿਲ੍ਹਾ ਤਰਨ ਤਾਰਨ, ਗੌਰਵ (26) ਵਾਸੀ ਕਟੜਾ ਕਰਮ ਸਿੰਘ ਅੰਮ੍ਰਿਤਸਰ ਸ਼ਹਿਰ ਅਤੇ ਵਰੁਣ ਕੁਮਾਰ ਉਰਫ਼ ਵਿੱਕੀ ਗਿੱਲ (33) ਵਾਸੀ ਭਾਈ ਮੰਜ ਸਿੰਘ ਰੋਡ ਵਜੋਂ ਕੀਤੀ ਗਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਦੋ .30 ਬੋਰ ਜ਼ਿਗਾਨਾ (ਤੁਰਕੀ ਦੇ ਬਣੇ), ਦੋ .30 ਬੋਰ (ਚੀਨ ਦੇ ਬਣੇ), ਇਕ 9-ਐੱਮ.ਐੱਮ. ਅਤੇ ਅੱਠ .30 ਬੋਰ ਦੇ ਪਿਸਤੌਲ ਸ਼ਾਮਿਲ ਹਨ । ਇਸ ਸੰਬੰਧੀ ਅੰਮ੍ਰਿਤਸਰ ਦੇ 6 ਥਾਣਿਆਂ ’ਚ ਮਾਮਲੇ ਦਰਜ ਕਰ ਲਏ ਗਏ ਹਨ । ਇਸ ਮੌਕੇ ਡੀ.ਸੀ.ਪੀ. ਸਿਟੀ ਜਸਕਰਨ ਜੀਤ ਸਿੰਘ ਤੇਜਾ, ਏ.ਡੀ.ਸੀ.ਪੀ. ਜਗਤੇਸ਼ਵਰ ਸਿੰਘ ਗੋਰਾਇਆ, ਏ.ਡੀ.ਸੀ.ਪੀ. ਸਰੀਵਨੇਲਾ, ਏ.ਸੀ.ਪੀ. ਪ੍ਰੀਤਇੰਦਰ ਸਿੰਘ , ਇਸ: ਲਵਪ੍ਰੀਤ ਸਿੰਘ, ਇੰਸ: ਬਲਜਿੰਦਰ ਸਿੰਘ, ਸਬ ਇੰਸ: ਬਲਵਿੰਦਰ ਸਿੰਘ ਆਦਿ ਥਾਣਾ ਮੁਖੀ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।