30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੰਜਾਬ ਆਪਣੀ ਸ਼੍ਰੋਮਣੀ ਕਮੇਟੀ ਬਣਾ ਕੇ ਤੁਰੰਤ ਚੋਣਾਂ ਕਰਵਾਏ-ਸੰਸਾਰ ਸਿੱਖ ਸੰਗਠਨ

ਚੰਡੀਗੜ੍ਹ, 29 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਸੰਸਾਰ ਸਿੱਖ ਸੰਗਠਨ ਵਲੋਂ ਨਾਮਵਰ ਸਿੱਖ ਵਿਦਵਾਨਾਂ ਤੇ ਚਿੰਤਕਾਂ ਦੀ ਕਰਵਾਈ ਵਿਚਾਰ ਗੋਸ਼ਟੀ ਵਿਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਅਸੈਂਬਲੀ ਹਰਿਆਣਾ ਰਾਜ ਦੀ ਤਰਜ਼ ’ਤੇ ਸ਼੍ਰੋਮਣੀ ਕਮੇਟੀ (ਐਸ. ਜੀ.

Ad Position 21
No active advertisement
ਅਜੀਤ ਡੈਸਕ 30-09-2026
ਚੰਡੀਗੜ੍ਹ, 29 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਸੰਸਾਰ ਸਿੱਖ ਸੰਗਠਨ ਵਲੋਂ ਨਾਮਵਰ ਸਿੱਖ ਵਿਦਵਾਨਾਂ ਤੇ ਚਿੰਤਕਾਂ ਦੀ ਕਰਵਾਈ ਵਿਚਾਰ ਗੋਸ਼ਟੀ ਵਿਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਅਸੈਂਬਲੀ ਹਰਿਆਣਾ ਰਾਜ ਦੀ ਤਰਜ਼ ’ਤੇ ਸ਼੍ਰੋਮਣੀ ਕਮੇਟੀ (ਐਸ.ਜੀ.ਪੀ.ਸੀ.) ਬਣਾਵੇ ਤੇ ਇਸਦੇ ਗਠਨ ਲਈ ਤੁਰੰਤ ਚੋਣਾਂ ਕਰਵਾਏ, ਨਾਲ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ, ਕਿ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਵੀਂ ਕਮੇਟੀ ਖੜ੍ਹੀ ਕਰਨ ਦਾ ਵਿਸ਼ਾ ਆਪਣੇ ਮੈਨੀਫੈਸਟੋ ਵਿਚ ਦਰਜ ਕਰਨ । ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਚ ਹੋਈ ਵਿਚਾਰ ਗੋਸ਼ਟੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ 1966 ਵਿਚ ਪੰਜਾਬੀ ਸੂਬਾ ਬਣਨ ਪਿੱਛੋਂ 60 ਸਾਲਾਂ ਵਿਚ ਸ਼੍ਰੋਮਣੀ ਕਮੇਟੀ ਦੀਆਂ ਸਿਰਫ ਚਾਰ ਵਾਰ ਅਤੇ ਲੋਕਲ ਗੁਰਦੁਆਰਾ ਕਮੇਟੀਆਂ ਦੀਆਂ ਸਿਰਫ ਦੋ ਵਾਰ ਚੋਣਾਂ ਹੋਈਆਂ ਹਨ । ਮੁੱਖ ਮਹਿਮਾਨ ਸਾਬਕਾ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਜਿਸ ਹੇਠ ਸ਼੍ਰੋਮਣੀ ਕਮੇਟੀ ਬਣਦੀ ਹੈ ਤੇ ਇਸ ਅੰਦਰ ਕਈ ਅਸਪਸ਼ਟ ਧਾਰਾਵਾਂ ਪਾ ਕੇ ਕਮੇਟੀ ਨੂੰ ਕੇਂਦਰੀ ਸਰਕਾਰ ਨੇ ਆਪਣੇ ਕੰਟਰੋਲ ਵਿਚ ਰੱਖਿਆ ਹੋਇਆ ਹੈ। ਹਾਈਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਅੱਜ ਤੱਕ ਨਵੀਂ ਚੋਣ ਕਰਵਾਉਣ ਦੇ ਕੋਈ ਅਸਾਰ ਨਹੀਂ ਲਗ ਰਹੇ। ਆਪਣੇ ਕੁੰਜੀਵਤ ਭਾਸ਼ਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨੀ ਵਿਭਾਗ ਦੇ ਸਾਬਕਾ ਮੁੱਖੀ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਦੇ 150 ਮੈਂਬਰ ਹਾਊਸ ਵਿਚ 38 ਸੀਟਾਂ ਖਾਲੀ ਪਈਆਂ ਹਨ। ਪੱਤਰਕਾਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪੁਰਾਣੇ ਮਹੰਤਾਂ ਦੀ ਥਾਂ ਹੁਣ ਨਵੇਂ ਮਹੰਤ ਚਲਾ ਰਹੇ ਹਨ। ਸੰਸਾਰ ਸਿੱਖ ਸੰਗਠਨ ਦੀ ਮੁੱਖੀ ਡਾ. ਬਰਿੰਦਰਾ ਕੌਰ ਨੇ ਕਿਹਾ ਕਮੇਟੀ ਵਿਚ ਵਾਪਰ ਰਹੀਆਂ ਨਿਰਾਸ਼ਾਜਨਕ ਘਟਨਾਵਾਂ ਤੋਂ ਸਿੱਖ ਸੰਸਾਰ ਬਹੁਤ ਦੁੱਖੀ ਹੈ। ਪ੍ਰੋ. ਸ਼ਾਮ ਸਿੰਘ, ਸੀਨੀਅਰ ਵਕੀਲ ਮਨਜੀਤ ਸਿੰਘ ਖਹਿਰਾ, ਰਾਜਵਿੰਦਰ ਸਿੰਘ ਰਾਹੀ, ਪੱਤਰਕਾਰ ਚੰਚਲ ਮਨੋਹਰ ਸਿੰਘ ਨੇ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਦਾ ਸਮਰਥਨ ਕੀਤਾ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ ਟੀ. ਡੀ. ਆਈ. ਹਾਊਸ ’ਚ ਈ.ਡੀ. ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਰਾਜਸ੍ਰੀ ਦੀਵਾਲੀ ਗੋਲਡ ਤੇ ਰਾਜਸ੍ਰੀ ਦੀਵਾਲੀ ਧਮਾਕਾ ਲਾਟਰੀਆਂ ਦੀ ਧਮਾਕੇਦਾਰ ਸ਼ੁਰੂਆਤ
Ad Position 24