01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੰਜਾਬ ਦੇ ਕਲਰਕਾਂ ਨੂੰ ਵੱਡੀ ਰਾਹਤ ਟਾਈਪ ਟੈੱਸਟ ’ਚ ਅਸਫਲ ਹੋਣ ’ਤੇ ਹੁਣ ਨਹੀਂ ਜਾਣਾ ਪਵੇਗਾ ਦਰਜਾ ਚਾਰ ਦੀ ਅਸਾਮੀ ’ਤੇ

ਲੁਧਿਆਣਾ, 30 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਤਰਸ ਦੇ ਆਧਾਰ ’ਤੇ ਭਰਤੀ ਕੀਤੇ ਗਰੁੱਪ-ਸੀ (ਕਲਰਕ) ਕਰਮਚਾਰੀਆਂ ਅਤੇ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਸਬੰਧੀ ਜਾਰੀ ਨਵੀਆਂ ਹਦਾਇਤਾਂ ਦਾ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਯੂਨੀਅਨ ਪੰਜਾਬ ਨੇ ਸਵਾਗਤ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਕਿਹਾ ਕਿ 30 ਜਨਵਰੀ, 2024 ਤੋਂ ਪਹਿਲਾਂ ਤਰਸ ਦੇ ਆਧਾਰ ’ਤੇ ਭਰਤੀ ਹੋਈਆਂ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈੱਸਟ ਤੋਂ ਛੋਟ ਦੇਣਾ ਰਾਹਤ ਵਾਲਾ ਫ਼ੈਸਲਾ ਹੈ।

Ad Position 21
No active advertisement
ਅਜੀਤ ਡੈਸਕ 01-10-2026
ਲੁਧਿਆਣਾ, 30 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਤਰਸ ਦੇ ਆਧਾਰ ’ਤੇ ਭਰਤੀ ਕੀਤੇ ਗਰੁੱਪ-ਸੀ (ਕਲਰਕ) ਕਰਮਚਾਰੀਆਂ ਅਤੇ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਸਬੰਧੀ ਜਾਰੀ ਨਵੀਆਂ ਹਦਾਇਤਾਂ ਦਾ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਯੂਨੀਅਨ ਪੰਜਾਬ ਨੇ ਸਵਾਗਤ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਕਿਹਾ ਕਿ 30 ਜਨਵਰੀ, 2024 ਤੋਂ ਪਹਿਲਾਂ ਤਰਸ ਦੇ ਆਧਾਰ ’ਤੇ ਭਰਤੀ ਹੋਈਆਂ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈੱਸਟ ਤੋਂ ਛੋਟ ਦੇਣਾ ਰਾਹਤ ਵਾਲਾ ਫ਼ੈਸਲਾ ਹੈ। ਇਸਦੇ ਨਾਲ ਹੀ ਇਕ ਸਾਲ ਅੰਦਰ ਟਾਈਪ ਟੈੱਸਟ ਪਾਸ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਦਰਜਾ ਚਾਰ ਦੀ ਅਸਾਮੀ ’ਤੇ ਭੇਜਣ ਦੀ ਸ਼ਰਤ ਹਟਾਉਣਾ ਵੀ ਕਰਮਚਾਰੀਆਂ ਦੇ ਹਿਤ ਵਿਚ ਦੱਸਿਆ ਗਿਆ। ਉਨ੍ਹਾਂ ਇਸ ਮੰਗ ਲਈ ਯਤਨ ਕਰਨ ਵਾਲੇ ਮਨਿਸਟਰੀਅਲ ਸਟਾਫ਼ ਪੰਜਾਬ ਦੇ ਸੂਬਾ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ, ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ, ਤਜਿੰਦਰ ਸਿੰਘ ਨੰਗਲ ਸਮੇਤ ਹੋਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਗੁਜਰਾਤ ਤੋਂ ‘ਨਸ਼ਾ ਮੁਕਤ ਯਾਤਰਾ’ ਸ਼ੁਰੂ ਕਰਨੀ ਚਾਹੀਦੀ ਹੈ- ‘ਆਪ’ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਥੇ ਨੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਅਰਦਾਸ
Ad Position 24