ਅਮਿਤ ਸ਼ਾਹ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਗੁਜਰਾਤ ਤੋਂ ‘ਨਸ਼ਾ ਮੁਕਤ ਯਾਤਰਾ’ ਸ਼ੁਰੂ ਕਰਨੀ ਚਾਹੀਦੀ ਹੈ- ‘ਆਪ’
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਅੱਜ ਜਲੰਧਰ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰੈਲੀ ਤੋਂ ਬਾਅਦ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਪੰਜਾਬ ਨੂੰ ਸਿਆਸੀ ਨਿਸ਼ਾਨਾ ਬਣਾਉਣਾ ਬੰਦ ਕਰਨ ਅਤੇ ਦੇਸ਼ ‘ਚ ਹੋਰ ਥਾਵਾਂ ‘ਤੇ ਚੱਲ ਰਹੇ ਨਸ਼ਾ ਨੈੱਟਵਰਕਾਂ ਤੇ ਜਾਂਚਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ। ‘ਆਪ’ ਨੇ ਕਿਹਾ ਕਿ ਉਸੇ ਦਿਨ ਗੁਜਰਾਤ ਏ.
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਅੱਜ ਜਲੰਧਰ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰੈਲੀ ਤੋਂ ਬਾਅਦ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਪੰਜਾਬ ਨੂੰ ਸਿਆਸੀ ਨਿਸ਼ਾਨਾ ਬਣਾਉਣਾ ਬੰਦ ਕਰਨ ਅਤੇ ਦੇਸ਼ ‘ਚ ਹੋਰ ਥਾਵਾਂ ‘ਤੇ ਚੱਲ ਰਹੇ ਨਸ਼ਾ ਨੈੱਟਵਰਕਾਂ ਤੇ ਜਾਂਚਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ। ‘ਆਪ’ ਨੇ ਕਿਹਾ ਕਿ ਉਸੇ ਦਿਨ ਗੁਜਰਾਤ ਏ.ਟੀ.ਐੱਸ. ਅਤੇ ਭਾਰਤੀ ਕੋਸਟ ਗਾਰਡ ਦੇ ਸਾਂਝੇ ਆਪ੍ਰੇਸ਼ਨ ਦੌਰਾਨ 3,000 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 526 ਕਿਲੋ ਮੈਥਾਮਫੇਟਾਮਾਈਨ ਅਤੇ ਹੈਰੋਇਨ ਜ਼ਬਤ ਹੋਣ ਨਾਲ ਇਕ ਵਾਰ ਫਿਰ ਗੁਜਰਾਤ ਰਾਹੀਂ ਚੱਲ ਰਹੇ ਨਸ਼ਿਆਂ ਦੇ ਰੂਟਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅਮਿਤ ਸ਼ਾਹ ਅੱਜ ਪੰਜਾਬ ਵਿਚ ਨਸ਼ਿਆਂ ‘ਤੇ ਭਾਸ਼ਣ ਦੇਣ ਆਏ ਸਨ। ਉਸੇ ਸਮੇਂ ਇੱਕ ਆਪ੍ਰੇਸ਼ਨ ਵਿਚ 3,000 ਕਰੋੜ ਰੁਪਏ ਤੋਂ ਵੱਧ ਦੀ 526 ਕਿਲੋ ਹੈਰੋਇਨ ਅਤੇ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ ਹੈ, ਜਿਸ ਵਿਚ ਗੁਜਰਾਤ ਏਟੀਐੱਸ ਨੇ ਖੁਫੀਆ ਜਾਣਕਾਰੀ ਦਿੱਤੀ ਸੀ। ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਗੁਜਰਾਤ ਦੇਸ਼ ਵਿਚ ਨਸ਼ਿਆਂ ਦਾ ਇਕ ਵੱਡਾ ਗੇਟਵੇ ਬਣ ਕੇ ਉੱਭਰਿਆ ਹੈ। ਜੇਕਰ ਅਮਿਤ ਸ਼ਾਹ ‘ਨਸ਼ਾ ਮੁਕਤ ਭਾਰਤ’ ਲਈ ਗੰਭੀਰ ਹਨ, ਤਾਂ ਉਨ੍ਹਾਂ ਨੂੰ ਆਪਣੀ ‘ਨਸ਼ਾ ਮੁਕਤ ਯਾਤਰਾ’ ਪੰਜਾਬ ਦੀ ਬਜਾਏ ਗੁਜਰਾਤ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਪਾਰਟੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਾ ਤਸਕਰਾਂ ਦੇ ਸਪਲਾਈ ਚੇਨ ਨੈੱਟਵਰਕ ਨੂੰ ਪਹਿਲਾਂ ਹੀ ਤੋੜ ਦਿੱਤਾ ਹੈ ਅਤੇ ਉਹ ਗੁਆਂਢੀ ਭਾਜਪਾ ਸ਼ਾਸਤ ਰਾਜਾਂ ਵੱਲ ਭੱਜ ਰਹੇ ਹਨ। ਅੰਦਾਜ਼ਾ ਹੈ ਕਿ ਪੰਜਾਬ ਵਿਚ ਮਿਲਣ ਵਾਲੀਆਂ ਫਾਰਮਾਸਿਊਟੀਕਲ ਗੋਲੀਆਂ ਅਤੇ ਕੈਪਸੂਲਾਂ ਵਿਚੋਂ ਲਗਭਗ 80% ਰਾਜ ਤੋਂ ਬਾਹਰੋਂ ਆਉਂਦੇ ਹਨ, ਜਿਨ੍ਹਾਂ ਦੇ ਤਾਰ ਗੁਜਰਾਤ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਅਤੇ ਹੋਰ ਰਾਜਾਂ ਨਾਲ ਜੁੜੇ ਹੋਏ ਹਨ। ‘ਆਪ’ ਨੇ ਕਿਹਾ ਕਿ ਜੇਕਰ ਦੂਜੇ ਰਾਜਾਂ ਤੋਂ ਪੰਜਾਬ ਵਿਚ ਨਸ਼ੇ ਆ ਰਹੇ ਹਨ, ਤਾਂ ਅਮਿਤ ਸ਼ਾਹ ਨੂੰ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੀਆਂ ਹਨ। ਇਸ ਦੇ ਬਜਾਏ, ਉਹ ਪੰਜਾਬ ਆ ਕੇ ਨਸ਼ਿਆਂ ਦੇ ਮੁੱਦੇ ਨੂੰ ਸਿਆਸੀ ਮੁਹਿੰਮ ਵਿਚ ਬਦਲ ਦਿੰਦੇ ਹਨ।