01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਹੀਂ ਰਹੇ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਵਿਅੰਗਕਾਰ ਕੇ.ਐਲ. ਗਰਗ

ਮੋਗਾ, 30 ਸਤੰਬਰ (ਗੁਰਤੇਜ ਸਿੰਘ ਬੱਬੀ)-ਸਮੁੱਚੇ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ ਤੇ ਪਾਠਕਾਂ ਲਈ ਇਹ ਖਬਰ ਬੜੀ ਦੁਖਦਾਈ ਹੈ ਕਿ ਪੰਜਾਬੀ ਸਾਹਿਤ ਜਗਤ ਦੇ ਮਾਣ, ਪ੍ਰਸਿੱਧ ਵਿਅੰਗਕਾਰ ਕੇ. ਐਲ.

Ad Position 21
No active advertisement
ਅਜੀਤ ਡੈਸਕ 01-10-2026
ਮੋਗਾ, 30 ਸਤੰਬਰ (ਗੁਰਤੇਜ ਸਿੰਘ ਬੱਬੀ)-ਸਮੁੱਚੇ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ ਤੇ ਪਾਠਕਾਂ ਲਈ ਇਹ ਖਬਰ ਬੜੀ ਦੁਖਦਾਈ ਹੈ ਕਿ ਪੰਜਾਬੀ ਸਾਹਿਤ ਜਗਤ ਦੇ ਮਾਣ, ਪ੍ਰਸਿੱਧ ਵਿਅੰਗਕਾਰ ਕੇ. ਐਲ. ਗਰਗ (83) ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਚਲੇ ਜਾਣ ਨਾਲ ਜਿੱਥੇ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਮੋਗਾ ਸ਼ਹਿਰ ਇਕ ਮਹਾਨ ਸ਼ਖਸੀਅਤ ਤੋਂ ਵਾਂਝਾ ਹੋ ਗਿਆ ਕਿਉਂਕਿ ਉਹ ਇਕ ਸਾਬਕਾ ਪ੍ਰਿੰਸੀਪਲ ਹੋਣ ਦੇ ਨਾਲ ਨਾਲ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਨਾਲ ਹਮੇਸ਼ਾਂ ਜੁੜੇ ਰਹੇ। ਲੇਖਕ ਕੇ. ਐਲ. ਗਰਗ ਆਪਣੇ ਵਿਅੰਗਮਈ ਲੇਖਾਂ ਨਾਲ ਸਮਾਜਿਕ ਬੁਰਾਈਆਂ, ਦੱਬੇ ਕੁਚਲੇ ਲੋਕਾਂ, ਡੁੱਬ ਰਹੀ ਕਿਸਾਨੀ, ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ, ਬੁਰਾਈਆਂ ਦੇ ਖਿਲਾਫ਼ ਆਪਣੀ ਆਵਾਜ਼ ਉਠਾਈ।
Ad Position 22
No active advertisement
ਪਿਛਲੀ ਖ਼ਬਰ ਚਿੱਟੇ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ
Ad Position 24