ਪੰਜਾਬ ਦੀ ਜਰਖੇਜ਼ ਜ਼ਮੀਨ ਕੰਕਰੀਟ ਦੇ ਜੰਗਲਾਂ ਨੂੰ ਨਹੀਂ, ਆਧੁਨਿਕ ਬਾਗ਼ਬਾਨੀ ਨੂੰ ਦੇਣੀ ਪਵੇਗੀ-ਡਾ. ਕੂਕਲ
ਅਮਲੋਹ (ਫਤਹਿਗੜ੍ਹ ਸਾਹਿਬ), 30 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਅਸੀਂ ਪੰਜਾਬੀ ਭਾਗਾਂ ਵਾਲੇ ਹਾਂ, ਜਿਨ੍ਹਾਂ ਦੀ ਜਨਮ ਭੂਮੀ ਨੂੰ ਕੁਦਰਤ ਨੇ ਅਨੇਕਾਂ ਨਿਆਮਤਾਂ ਨਾਲ ਨਿਵਾਜਿਆ ਹੈ ਪਰ ਅਜੋਕੇ ਸਮੇਂ ਵਿਚ ਲੋਕਾਂ ਦੀ ਸੋਚ ਏਨੀ ਜ਼ਿਆਦਾ ਪਦਾਰਥਵਾਦੀ ਹੋ ਗਈ ਹੈ ਕਿ ਉਹ ਪੰਜਾਬ ਦੀ ਜਰਖੇਜ਼ ਜ਼ਮੀਨ ਉੱਪਰ ਕੰਕਰੀਟ ਦੇ ਜੰਗਲ ਉਸਾਰ ਰਹੇ ਹਨ। ਇਹ ਵਿਚਾਰ ਭੂਮੀ ਵਿਗਿਆਨ ਦੇ ਵਿਸ਼ਵ ਪੱਧਰੀ ਵਿਗਿਆਨੀ ਡਾ.
ਮ
ਮੈਗਸਿਪਾ ਵਲੋਂ ਲਗਾਈ ਵਰਕਸ਼ਾਪ ’ਚ ਬਾਗ਼ਬਾਨੀ ਦੇ ਰਵਾਇਤੀ ਤੌਰ-ਤਰੀਕਿਆਂ ਦੀ ਥਾਂ ਹਾਈ-ਡੈਂਸਿਟੀ ਪਲਾਂਟਿੰਗ ਦੇ ਗੁਰ ਸਿੱਖਦੇ ਹੋਏ ਪਸਾਰ ਖੇਤੀ ਮਾਹਿਰ। ਤਸਵੀਰ: ਹਰਪ੍ਰੀਤ ਸਿੰਘ ਗਿੱਲ
01-10-2026
ਅਮਲੋਹ (ਫਤਹਿਗੜ੍ਹ ਸਾਹਿਬ), 30 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਅਸੀਂ ਪੰਜਾਬੀ ਭਾਗਾਂ ਵਾਲੇ ਹਾਂ, ਜਿਨ੍ਹਾਂ ਦੀ ਜਨਮ ਭੂਮੀ ਨੂੰ ਕੁਦਰਤ ਨੇ ਅਨੇਕਾਂ ਨਿਆਮਤਾਂ ਨਾਲ ਨਿਵਾਜਿਆ ਹੈ ਪਰ ਅਜੋਕੇ ਸਮੇਂ ਵਿਚ ਲੋਕਾਂ ਦੀ ਸੋਚ ਏਨੀ ਜ਼ਿਆਦਾ ਪਦਾਰਥਵਾਦੀ ਹੋ ਗਈ ਹੈ ਕਿ ਉਹ ਪੰਜਾਬ ਦੀ ਜਰਖੇਜ਼ ਜ਼ਮੀਨ ਉੱਪਰ ਕੰਕਰੀਟ ਦੇ ਜੰਗਲ ਉਸਾਰ ਰਹੇ ਹਨ। ਇਹ ਵਿਚਾਰ ਭੂਮੀ ਵਿਗਿਆਨ ਦੇ ਵਿਸ਼ਵ ਪੱਧਰੀ ਵਿਗਿਆਨੀ ਡਾ. ਸੁਰਿੰਦਰ ਸਿੰਘ ਕੂਕਲ ਨੇ ਪਿੰਡ ਬਿਰੜਵਾਲ ਦੇ ਸਫਲ ਬਾਗ਼ਬਾਨ ਭਰਾਵਾਂ ਕਮਲਜੀਤ ਸਿੰਘ ਤੇ ਮਨਦੀਪ ਸਿੰਘ ਦੇ ਫਾਰਮ ’ਤੇ ਸੂਬੇ ਭਰ ਤੋਂ ਬਾਗ਼ਬਾਨੀ ਵਿਭਾਗ, ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇ.ਵੀ.ਕੇ. ਸੈਂਟਰਾਂ ਦੇ ਵਿਗਿਆਨੀਆਂ ਦੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸਿਪਾ) ਵਲੋਂ ਕਰਵਾਈ ‘ਟਿਕਾਊ ਵਾਤਾਵਰਨ ਲਈ ਬਾਗ਼ਾਂ ਦੀ ਸੰਘਣੀ ਲੁਆਈ’ ਵਰਕਸ਼ਾਪ, ਜਿਸ ਵਿਚ ਡਾ. ਹਰਮੇਲ ਸਿੰਘ-ਜੁਆਇੰਟ ਡਾਇਰੈਕਟਰ ਬਾਗ਼ਬਾਨੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਦਾ ਮੁੱਖ ਮਕਸਦ ਪੰਜਾਬ ਵਿਚ ਖੇਤੀ ਵਿਭਿੰਨਤਾ ਲਿਆਉਣ ਲਈ ਬਾਗ਼ਬਾਨੀ ਦੇ ਰਵਾਇਤੀ ਤੌਰ-ਤਰੀਕਿਆਂ ਦੀ ਥਾਂ ਹਾਈ-ਡੈਂਸਿਟੀ ਪਲਾਂਟਿੰਗ, ਡ੍ਰਿਪ ਸਿੰਚਾਈ ਅਤੇ ਹੋਰ ਆਧੁਨਿਕ ਤਕਨੀਕਾਂ ਅਪਣਾ ਕੇ ਬਾਗ਼ਬਾਨੀ ਨੂੰ ਲਾਭਕਾਰੀ ਬਣਾਉਣਾ ਸੀ, ਤਾਂ ਜੋ ਪਸਾਰ ਵਿਗਿਆਨੀ ਪ੍ਰੈਕਟੀਕਲ ਗਿਆਨ ਲੈ ਕੇ ਕਿਸਾਨਾਂ ਨੂੰ ਨਵੇਂ ਬਾਗ਼ ਲਗਾਉਣ ਲਈ ਪ੍ਰੇਰਿਤ ਕਰ ਸਕਣ। ਇਸ ਵਰਕਸ਼ਾਪ ਵਿਚ ਬਾਗ਼ਬਾਨ ਕਮਲਜੀਤ ਸਿੰਘ ਨੇ ਆਪਣੇ ਕਰੀਬ ਸੱਤ ਸਾਲਾਂ ਦੇ ਤਜਰਬੇ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਬਾਗ਼ 2019 ਵਿਚ ਲੱਗਾ ਅਤੇ ਬੀ.ਐੱਨ.ਆਰ.ਬੀਹੀ ਦਾ ਪਲਾਂਟਿੰਗ ਮਟੀਰੀਅਲ ਲੈਣ ਲਈ ਗੁਜਰਾਤ ਤੱਕ ਜਾ ਕੇ ਜਾਣਕਾਰੀ ਹਾਸਲ ਕੀਤੀ। ਅਮਰੂਦ ਵਿਚ ਕ੍ਰੈਕਿੰਗ, ਫਲ ਮੱਖੀ, ਕਿਸਮਾਂ ਦੀ ਚੋਣ ਅਤੇ ਫਲ ਦੀ ਗੁਣਵੱਤਾ ਸਬੰਧੀ ਵੀ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਵਰਕਸ਼ਾਪ ਵਿਚ ਡਾ. ਹਰਮੇਲ ਸਿੰਘ ਨੇ ਸੂਬੇ ਵਿਚ ਬਾਗ਼ਬਾਨੀ ਦੇ ਭਵਿੱਖ ਉੱਪਰ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਕਈ ਵੱਡੇ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਿਭਾਗ ਦੀਆਂ ਕਈ ਹੋਰ ਸਬਸਿਡੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।