06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵਿਸਰ ਗਿਆ ਪੰਜਾਬ ਦਾ ‘ ਛਾਬਾ ਸੱਭਿਆਚਾਰ ’ ਸਿਰ ’ਤੇ ਰੱਖ ਕੇ ਵਸਤਾਂ ਵੇਚਣ ਵਾਲਿਆਂ ਦੇ ਹੋਕੇ ਹੁਣ ਸਿਰਫ਼ ਯਾਦਾਂ ਦਾ ਹਿੱਸਾ

ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਸਮੇਂ ਦੇ ਤੇਜ਼ ਬਦਲਾਅ ਤੇ ਆਧੁਨਿਕਤਾ ਦੀ ਹਨੇਰੀ ਨੇ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਜੀਵਨ ’ਚੋਂ ਕਈ ਅਜਿਹੇ ਰੰਗ ਖੋਹ ਲਏ ਹਨ, ਜੋ ਕਦੇ ਸਾਡੇ ਲੋਕ-ਜੀਵਨ ਅਤੇ ਰੋਜ਼ਮਰਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਸਨ । ਇਨ੍ਹਾਂ ’ਚੋਂ ਹੀ ਇਕ ਹੈ, ਸਿਰ ’ਤੇ ਛਾਬਾ ਰੱਖ ਕੇ ਗਲੀਆਂ-ਮੁਹੱਲਿਆਂ ’ਚ ਸਬਜ਼ੀਆਂ, ਫਲ, ਖਿਡੌਣੇ, ਮਨਿਆਰੀ ਦਾ ਸਮਾਨ ਚੂੜੀਆਂ, ਬਿੰਦੀਆਂ, ਧਾਗੇ ਜਾਂ ਖਾਣ-ਪੀਣ ਵਾਲੀਆਂ ਚੀਜ਼ਾਂ ਰਿਉੜੀਆਂ, ਗੱਚਕ, ਭੁੱਜੀ ਮੂੰਗਫਲੀ, ਭੁੰਨੇ ਹੋਏ ਦਾਣੇ, ਪਤੀਸਾ ਅਤੇ ਹੋਰ ਨਿਕ-ਸੁਕ ਵੇਚਣ ਦਾ ਰਿਵਾਜ਼ ।

Ad Position 21
No active advertisement
ਸ੍ਰੀ ਦਰਬਾਰ ਸਾਹਿਬ ਦੇ ਬਾਹਰਵਾਰ ਪੁਰਾਣੇ ਘੰਟਾ-ਘਰ ਵਾਲੇ ਥੜ੍ਹੇ ’ਤੇ ਬੈਠ ਕੇ ਸਮਾਨ ਵੇਚਦੇ ਫੇਰੀ ਵਾਲੇ ਦੀ ਸੰਨ 1900 ਦੇ ਆਸ-ਪਾਸ ਲਈ ਗਈ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 06-10-2026
ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਸਮੇਂ ਦੇ ਤੇਜ਼ ਬਦਲਾਅ ਤੇ ਆਧੁਨਿਕਤਾ ਦੀ ਹਨੇਰੀ ਨੇ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਜੀਵਨ ’ਚੋਂ ਕਈ ਅਜਿਹੇ ਰੰਗ ਖੋਹ ਲਏ ਹਨ, ਜੋ ਕਦੇ ਸਾਡੇ ਲੋਕ-ਜੀਵਨ ਅਤੇ ਰੋਜ਼ਮਰਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਸਨ । ਇਨ੍ਹਾਂ ’ਚੋਂ ਹੀ ਇਕ ਹੈ, ਸਿਰ ’ਤੇ ਛਾਬਾ ਰੱਖ ਕੇ ਗਲੀਆਂ-ਮੁਹੱਲਿਆਂ ’ਚ ਸਬਜ਼ੀਆਂ, ਫਲ, ਖਿਡੌਣੇ, ਮਨਿਆਰੀ ਦਾ ਸਮਾਨ ਚੂੜੀਆਂ, ਬਿੰਦੀਆਂ, ਧਾਗੇ ਜਾਂ ਖਾਣ-ਪੀਣ ਵਾਲੀਆਂ ਚੀਜ਼ਾਂ ਰਿਉੜੀਆਂ, ਗੱਚਕ, ਭੁੱਜੀ ਮੂੰਗਫਲੀ, ਭੁੰਨੇ ਹੋਏ ਦਾਣੇ, ਪਤੀਸਾ ਅਤੇ ਹੋਰ ਨਿਕ-ਸੁਕ ਵੇਚਣ ਦਾ ਰਿਵਾਜ਼ । ਸਿਰ ’ਤੇ ਰੱਖ ਕੇ ਸਮਾਨ ਵੇਚਣ ਵਾਲੇ ਛਾਬੇ ਵਾਲੇ ਵਿਅਕਤੀ ਨੂੰ ਆਮ ਤੌਰ ’ਤੇ ‘ਛਾਬੇ ਵਾਲਾ’ ਜਾਂ ‘ਫੇਰੀ ਵਾਲਾ’ ਕਿਹਾ ਜਾਂਦਾ ਸੀ । ਦਰਅਸਲ, ਛਾਬਾ ਇਕ ਪ੍ਰਕਾਰ ਦੀ ਚੌੜੀ ਅਤੇ ਘੱਟ ਡੂੰਘੀ ਗੋਲ ਟੋਕਰੀ ਹੁੰਦੀ ਹੈ, ਜੋ ਕਿ ਬਾਂਸ ਦੀਆਂ ਤੀਲਾਂ ਜਾਂ ਕਾਨਿਆਂ ਤੋਂ ਬਣਾਈ ਜਾਂਦੀ ਹੈ । ਕੁਝ ਦਹਾਕੇ ਪਹਿਲਾਂ ਤੱਕ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ’ਚ ਸਵੇਰ ਹੁੰਦਿਆਂ ਹੀ ਫੇਰੀ ਵਾਲਿਆਂ ਦੇ ਹੋਕੇ ਗੂੰਜਣ ਲੱਗ ਪੈਂਦੇ ਸਨ । ਇਹ ਫੇਰੀ ਵਾਲੇ ਵੀ ਆਪਣੇ ਸਿਰ ’ਤੇ ਕੱਪੜੇ ਦੀ ਗੋਲ ਪੀੜ੍ਹੀ ਟਿਕਾ ਕੇ ਉਸ ਉੱਪਰ 20 ਤੋਂ 25 ਕਿੱਲੋ ਵਜ਼ਨ ਵਾਲਾ ਛਾਬਾ ਸੰਤੁਲਿਤ ਕਰਕੇ ਮੀਲਾਂ ਪੈਦਲ ਤੁਰਦੇ ਸਨ । ਹੱਥ ’ਚ ਡੰਡੀ ਵਾਲੀ ਛੋਟੀ ਤੱਕੜੀ ਫੜੀ ਇਹ ਲੋਕ ਸਿਰਫ਼ ਸੌਦਾ ਨਹੀਂ ਵੇਚਦੇ ਸਨ, ਸਗੋਂ ਹਰ ਘਰ ਨਾਲ ਪਰਿਵਾਰਕ ਸਾਂਝ ਵੀ ਰੱਖਦੇ ਸਨ । ਸਮਾਰਟ-ਫ਼ੋਨ ਅਤੇ ਮਾਲ ਕਲਚਰ ’ਚ ਵੱਡੀ ਹੋਈ ਨਵੀਂ ਪੀੜ੍ਹੀ ਲਈ ਇਹ ਕਲਪਨਾ ਕਰਨਾ ਵੀ ਅਜੀਬ ਲੱਗਦਾ ਹੈ ਕਿ ਕੋਈ ਵਿਅਕਤੀ ਸਿਰ ’ਤੇ ਇੰਨਾ ਭਾਰ ਚੁੱਕ ਕੇ ਪੂਰਾ ਦਿਨ ਗਲੀਆਂ ’ਚ ਫੇਰੀ ਲਗਾਉਂਦਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ਵਿਖੇ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਦੇ ਮਾਮਲੇ ’ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਤਾਲਮੇਲ ਕਮੇਟੀ ਦਾ ਗਠਨ
Ad Position 24