11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਡੀ.ਏ. ਦੇ ਬਕਾਏ ਤੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸੰਗਰੂਰ ’ਚ ਮਹਾਂ ਰੈਲੀ

ਸੰਗਰੂਰ, 10 ਅਕਤੂਬਰ (ਦਮਨਜੀਤ ਸਿੰਘ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਡੀ. ਏ.

Ad Position 21
No active advertisement
ਅਜੀਤ ਡੈਸਕ 11-10-2026

ਇਕ ਘੰਟਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਕੀਤਾ ਜਾਮ

ਸੰਗਰੂਰ, 10 ਅਕਤੂਬਰ (ਦਮਨਜੀਤ ਸਿੰਘ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਡੀ.ਏ. ਦੀ ਕਿਸ਼ਤ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਰੱਖੀ ਗਈ ਮਹਾਂ ਰੈਲੀ ਦੌਰਾਨ ਇਕ ਲੱਖ ਦੇ ਕਰੀਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹਿੱਸਾ ਲੈਂਦਿਆਂ ਪੰਜਾਬ ਸਰਕਾਰ ਨੂੰ ਜੰਮ ਕੇ ਕੋਸਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਤੋਂ ਕੁਝ ਕੁ ਦੂਰੀ ’ਤੇ ਲਗਾਏ ਮਹਾਂ ਰੈਲੀ ਦੇ ਮੰਚ ਉੱਤੋਂ ਆਗੂਆਂ ਨੇ ਕਿਹਾ ਕਿ ਮੰਗਾਂ ਨੂੰ ਮਨਵਾਉਣ ਤੱਕ ਉਹ ਟਿੱਕ ਕੇ ਨਹੀਂ ਬੈਠਣਗੇ। ਮਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਦਿਗਵਿਜੇਪਾਲ ਸ਼ਰਮਾ, ਜਗਦੀਸ਼ ਠਾਕੁਰ, ਜਗਦੀਸ਼ ਚਾਹਲ, ਖੁਸ਼ਵਿੰਦਰ ਕਪਿਲਾ , ਰਾਜ ਕੁਮਾਰ ਅਰੋੜਾ, ਦੇਵੀ ਦਿਆਲ, ਬਲਦੇਵ ਵਾਲੀਆ, ਸੁਖਵਿੰਦਰ ਸੈਣੀ, ਬਲਵੀਰ ਗਰਚਾ, ਜਸਵੀਰ ਤਲਵਾੜਾ, ਦੀਦਾਰ ਸ਼ੋਕਰ, ਪਿਪਲ ਸਿੰਘ ਸਿੱਧੂ, ਰਾਧੇ ਸ਼ਿਆਮ, ਜੋਗਿੰਦਰ ਸਿੰਘ, ਸੁਰਜੀਤ ਗਗੜਾ, ਮਨਪ੍ਰੀਤ ਸਿੰਘ, ਸੁਰਿੰਦਰ ਪੁਆਰੀ, ਨਿਰਮਲਜੀਤ ਵਾਲੀਆ, ਕੁਲਦੀਪ ਖੰਨਾ, ਬਲਰਾਜ ਦਾਉਂ ਆਦਿ ਆਗੂਆਂ ਨੇ ਕਿਹਾ ਕਿ 18 ਸਤੰਬਰ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤਾਲਮੇਲ ਕਮੇਟੀ ਨਾਲ ਮੁੜ ਮੀਟਿੰਗ ਕੀਤੀ ਜਾਵੇਗੀ ਪਰ ਹੁਣ ਸਰਕਾਰ ਮੀਟਿੰਗ ਕਰਨ ਤੋਂ ਮੁਨਕਰ ਹੋ ਚੁੱਕੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਪਹਿਲਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤੇ ਜਾਣ ਦਾ ਪ੍ਰੋਗਰਾਮ ਚਰਚਾ ਵਿਚ ਸੀ ਪਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਆਗੂਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦੇ ਚਲਦਿਆਂ ਮੁੱਖ ਮੰਤਰੀ ਦੀ ਕੋਠੀ ਵੱਲ ਕੀਤਾ ਜਾਣ ਵਾਲਾ ਮਾਰਚ ਰੱਦ ਹੋ ਗਿਆ ਪਰ ਰੈਲੀ ਵਾਲੀ ਥਾਂ ਦੇ ਬਿਲਕੁਲ ਨੇੜਿਓਂ ਲੰਘਦੇ ਬੰਠਿਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਗੂਆਂ ਨੂੰ ਪੰਜਾਬ ਦੇ ਮੁੱਖ ਸਕੱਤਰ ਨਾਲ ਮੀਟਿੰਗ ਕਰਵਾਏ ਜਾਣ ਦੇ ਭਰੋਸੇ ਦਿੱਤੇ ਜਾ ਰਹੇ ਸਨ ਪਰ ਆਗੂਆਂ ਵੱਲੋਂ ਮੁੱਖ ਮੰਤਰੀ ਤੋਂ ਬਿਨ੍ਹਾਂ ਕਿਸੇ ਵੀ ਉੱਚ ਅਧਿਕਾਰੀ ਜਾਂ ਮੰਤਰੀ ਨਾਲ ਮੀਟਿੰਗ ਕੀਤੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਕਰੀਬ ਇੱਕ ਘੰਟੇ ਤੱਕ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਨੂੰ ਜਾਮ ਰੱਖਣ ਉਪਰੰਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ 21 ਅਤੇ 22 ਅਕਤੂਬਰ ਨੂੰ ਪੰਜਾਬ ਭਰ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੁੜ ਮਹਾ ਹੜਤਾਲ ਕਰਨਗੇ। ਇਸ ਐਲਾਨ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇਅ ਨੂੰ ਖ਼ਾਲੀ ਕਰਦਿਆਂ ਜਾਮ ਖ਼ੋਲ ਦਿੱਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਵਾਲੀਆ, ਵਰਿੰਦਰਜੀਤ ਸਿੰਘ ਬਜਾਜ, ਅਮਰੀਕ ਸਿੰਘ ਹਥਨ, ਰਣਜੀਤ ਸਿੰਘ ਜਨਾਲ, ਜਸਵਿੰਦਰਪਾਲ ਸਿੰਘ ਸਮਰਾ, ਸੰਦੀਪ ਗਿੱਲ, ਬਲਜਿੰਦਰ ਸਿੰਘ ਧਾਲੀਵਾਲ, ਬੋਬਿੰਦਰ ਸਿੰਘ, ਸੰਤੋਸ਼ ਕੁਮਾਰ, ਗੁਰਜੰਟ ਵਾਲੀਆ, ਗੁਰਮੀਤ ਵਾਲੀਆ, ਕਰਮਜੀਤ ਬੀਹਲਾ, ਹਰਨੇਕ ਸਿੰਘ, ਕਸ਼ਮੀਰ ਸਿੰਘ ਥਿੰਦ, ਹਰਵਿੰਦਰ ਬਿਲਗਾ, ਸਰਬਜੀਤ ਕੌਰ ਮਚਾਕੀ, ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ, ਹਰੀ ਸਿੰਘ ਟੋਹੜਾ, ਗੁਰਪ੍ਰੀਤ ਕੌਰ, ਹਰਵੰਤ ਸਿੰਘ ਮਾਂਗਟ, ਸਿਕੰਦਰ ਸਿੰਘ, ਅਮਰਜੀਤ ਕੌਰ ਰਣਸਿੰਘਵਾਲਾ, ਰਾਣੋ ਖੇੜੀ ਗਿੱਲਾ, ਜਸਵੀਰ ਸਿੰਘ, ਮੁਕੇਸ਼ ਕੁਮਾਰ, ਗੁਰਵਿੰਦਰ ਸਿੰਘ ਤਰਨਤਾਰਨ , ਰਣਜੋਧ ਸਿੰਘ, ਅਮਰ ਬਹਾਦਰ ਬਾਠ, ਦਰਸ਼ਨ ਸਿੰਘ ਲੁਬਾਣਾ, ਦਲਜੀਤ ਸਿੰਘ ਕਹੋਲੀ, ਕੁਲਦੀਪ ਸਿੰਘ ਬੋਪਾਰਾਏ, ਸ਼ਮਸੇਰ ਸਿੰਘ ਜੋਸ਼ਨ, ਜਤਿੰਦਰ ਲਖਨਪਾਲ, ਸੁਰਿੰਦਰ ਸਿੰਘ ਤੁੜ, ਹਰਜੀਤ ਸਿੰਘ, ਅਸ਼ਵਨੀ ਭਾਟੀਆ, ਬਲਵਿੰਦਰਜੀਤ ਸਿੰਘ, ਸਤਪਾਲ ਨਰੂਲਾ, ਪਵਨ ਕੁਮਾਰ, ਨਰੇਸ਼ ਸ਼ਰਮਾ, ਤਰੀਥ ਸਿੰਘ, ਮਸਤਾਨ ਸਿੰਘ, ਜਸਵਿੰਦਰ ਪੰਜਾਬੀ ਪਟਿਆਲਾ ਅਤੇ ਸੁਭਾਸ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ‘ਆਪ’ ਆਗੂਆਂ ਵਲੋਂ ਸੀ.ਜੇ.ਪੀ. ਦੇ ਸਮਰਥਨ ’ਚ ਪੰਜਾਬ ਚੋਣ ਕਮਿਸ਼ਨ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਅਗਲੀ ਖ਼ਬਰ ਕੇਂਦਰੀ ਸਿੱਖ ਅਜਾਇਬ ਘਰ ’ਚ ਜਸਟਿਸ ਕੁਲਦੀਪ ਸਿੰਘ, ਭਾਈ ਗਜਿੰਦਰ ਸਿੰਘ ਤੇ ਭਾਈ ਗੁਰਦੇਵ ਸਿੰਘ ਦੀਆਂ ਤਸਵੀਰਾਂ ਸੁਸ਼ੋਭਿਤ
Ad Position 24