11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰੂਪ ਕੌਰ ਸੰਧੂ ਨੇ ਵੀਡੀਓ ਜਾਰੀ ਕਰਕੇ ਅਕਾਲੀ ਆਗੂ ਤੇ ਸ਼ੋਮਣੀ ਕਮੇਟੀ ਮੈਂਬਰ ’ਤੇ ਦੁਹਰਾਏ ਦੋਸ਼

ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)- ਬੀਬੀ ਰੂਪ ਕੌਰ ਸੰਧੂ ਨੇ ਅੱਜ ਮੁੜ ਸੋਸ਼ਲ ਮੀਡੀਆ ’ਤੇ ਵੀਡੀਓ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਬਹਿਰੀਨ ਵਾਲੀ ਬੀਬੀ ਨਾਲ ਫੋਨ ’ਤੇ ਹੋਈ ਕਥਿਤ ਗੱਲਬਾਤ ਦੀਆਂ ਦੋ ਕਾਲ ਰਿਕਾਰਡਿੰਗ ਮੁੜ ਜਨਤਕ ਕਰਦਿਆਂ ਅਮਰਜੀਤ ਸਿੰਘ ਚਾਵਲਾ ਨਾਲ ਉਕਤ ਬੀਬੀ ਦੀ ਮੁਲਾਕਾਤ ਦੀ ਇਕ ਤਸਵੀਰ ਵੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਇਹ ਤਸਵੀਰ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਦੇ 3 ਨੰਬਰ ਕਮਰੇ ਦੀ ਹੈ। ਰੂਪ ਕੌਰ ਸੰਧੂ ਨੇ ਅਕਾਲ ਤਖਤ ਸਾਹਿਬ ਸਕੱਤਰੇਤ ਦੀ ਮੀਡੀਆ ਟੀਮ ‘ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਜੋ ਕਥਿਤ ਤੌਰ ’ਤੇ ਕਿਹਾ ਗਿਆ ਹੈ ਕਿ ਮੈਂ ਬੀਤੇ ਦਿਨ ਕੋਈ ਸਬੂਤ ਪੇਸ਼ ਨਹੀ ਕੀਤੇ, ਇਹ ਗਲਤ ਹੈ।

Ad Position 21
No active advertisement
ਬੀਬੀ ਰੂਪ ਕੌਰ ਸੰਧੂ ਦੀ ਵੀਡੀਓ ਵਿਚੋਂ ਲਈ ਗਈ ਤਸਵੀਰ। ਅਜੀਤ ਤਸਵੀਰ 11-10-2026
ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)- ਬੀਬੀ ਰੂਪ ਕੌਰ ਸੰਧੂ ਨੇ ਅੱਜ ਮੁੜ ਸੋਸ਼ਲ ਮੀਡੀਆ ’ਤੇ ਵੀਡੀਓ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਬਹਿਰੀਨ ਵਾਲੀ ਬੀਬੀ ਨਾਲ ਫੋਨ ’ਤੇ ਹੋਈ ਕਥਿਤ ਗੱਲਬਾਤ ਦੀਆਂ ਦੋ ਕਾਲ ਰਿਕਾਰਡਿੰਗ ਮੁੜ ਜਨਤਕ ਕਰਦਿਆਂ ਅਮਰਜੀਤ ਸਿੰਘ ਚਾਵਲਾ ਨਾਲ ਉਕਤ ਬੀਬੀ ਦੀ ਮੁਲਾਕਾਤ ਦੀ ਇਕ ਤਸਵੀਰ ਵੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਇਹ ਤਸਵੀਰ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਦੇ 3 ਨੰਬਰ ਕਮਰੇ ਦੀ ਹੈ। ਰੂਪ ਕੌਰ ਸੰਧੂ ਨੇ ਅਕਾਲ ਤਖਤ ਸਾਹਿਬ ਸਕੱਤਰੇਤ ਦੀ ਮੀਡੀਆ ਟੀਮ ‘ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਜੋ ਕਥਿਤ ਤੌਰ ’ਤੇ ਕਿਹਾ ਗਿਆ ਹੈ ਕਿ ਮੈਂ ਬੀਤੇ ਦਿਨ ਕੋਈ ਸਬੂਤ ਪੇਸ਼ ਨਹੀ ਕੀਤੇ, ਇਹ ਗਲਤ ਹੈ। ਉਸ ਨੇ ਦਾਅਵਾ ਕੀਤਾ ਕਿ 3-4 ਸਬੂਤ ਤਾਂ ਇਕੱਲੀ ਬਹਿਰੀਨ ਵਾਲੀ ਬੀਬੀ ਦੇ ਕੇਸ ਦੇ ਸਬੰਧ ਵਿਚ ਹੀ ਪੇਸ਼ ਕੀਤੇ ਸਨ। ਉਸ ਨੇ ਕਿਹਾ ਕਿ ਜੇਕਰ ਮੇਰੀ ਸੁਣਵਾਈ ਨਾ ਹੋਈ ਤਾਂ ਜੋ ਸਬੂਤ ਮੇਰੇ ਕੋਲ ਹਨ, ਮੈਂ ਇੱਕ ਇੱਕ ਕਰਕੇ ਸੋਸ਼ਲ ਮੀਡੀਆ ’ਤੇ ਜਨਤਕ ਕਰਦੀ ਰਹਾਂਗੀ। ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੀ ਮੀਡੀਆ ਟੀਮ ਦੇ ਇਕ ਕਰਮਚਾਰੀ ਨੇ ਸੰਪਰਕ ਕੀਤੇ ਜਾਣ ‘ਤੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਹੀ ਬੀਬੀ ਰੂਪ ਕੌਰ ਨੂੰ ਕਹਿ ਦਿੱਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੇਵਲ ਧਾਰਮਿਕ ਮਾਮਲੇ ਹੀ ਵਿਚਾਰੇ ਜਾਂਦੇ ਹਨ ਤੇ ਜੇਕਰ ਉਨ੍ਹਾਂ ਨੂੰ ਕਿਸੇ ਵਿਅਕਤੀ ਤੋਂ ਖਤਰਾ ਹੈ ਤਾਂ ਉਹ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਾਕਿ ਸਰਕਾਰ ਇਮਰਾਨ ਖ਼ਾਨ ਨੂੰ ਦੇ ਸਕਦੀ ਵੱਡਾ ਝਟਕਾ ਅਗਲੀ ਖ਼ਬਰ ਨਾਬਾਲਗ ਧੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਗ੍ਰਿਫ਼ਤਾਰ
Ad Position 24