11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭੋਗ ’ਤੇ -ਵਿਸ਼ੇਸ਼ਸੰਘਰਸ਼ਾਂ ਦੀ ਤਪਸ਼ ਵਿਚ ਤਪ ਕੇ ਪਰਿਵਾਰ ਲਈ ਛਾਂ ਬਣੀ ਮਾਤਾ ਵਿੱਦਿਆ ਕੌਰ

ਮੋਗਾ-ਮਾਤਾ ਵਿੱਦਿਆ ਕੌਰ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦਾ ਜੀਵਨ ਸਾਦਗੀ, ਸਬਰ, ਮਿਹਨਤ, ਤਿਆਗ ਤੇ ਪਰਿਵਾਰਕ ਮੋਹ ਦੀ ਜਿਉਂਦੀ-ਜਾਗਦੀ ਤਸਵੀਰ ਸੀ। ਉਨ੍ਹਾਂ ਦੇ ਜੀਵਨ ਦੀ ਅਸਲ ਕਮਾਈ ਉਨ੍ਹਾਂ ਵਲੋਂ ਨਿਭਾਈਆਂ ਜ਼ਿੰਮੇਵਾਰੀਆਂ, ਬੱਚਿਆਂ ਨੂੰ ਦਿੱਤੇ ਸੰਸਕਾਰ ਅਤੇ ਪਰਿਵਾਰ ਦੀ ਤਰੱਕੀ ਲਈ ਕੀਤੀ ਅਣਥੱਕ ਘਾਲਣਾ ਵਿਚ ਸਮਾਈ ਹੋਈ ਹੈ।

Ad Position 21
No active advertisement
ਵਿਸ਼ੇਸ਼ 11-10-2026

ਮੋਗਾ-ਮਾਤਾ ਵਿੱਦਿਆ ਕੌਰ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦਾ ਜੀਵਨ ਸਾਦਗੀ, ਸਬਰ, ਮਿਹਨਤ, ਤਿਆਗ ਤੇ ਪਰਿਵਾਰਕ ਮੋਹ ਦੀ ਜਿਉਂਦੀ-ਜਾਗਦੀ ਤਸਵੀਰ ਸੀ। ਉਨ੍ਹਾਂ ਦੇ ਜੀਵਨ ਦੀ ਅਸਲ ਕਮਾਈ ਉਨ੍ਹਾਂ ਵਲੋਂ ਨਿਭਾਈਆਂ ਜ਼ਿੰਮੇਵਾਰੀਆਂ, ਬੱਚਿਆਂ ਨੂੰ ਦਿੱਤੇ ਸੰਸਕਾਰ ਅਤੇ ਪਰਿਵਾਰ ਦੀ ਤਰੱਕੀ ਲਈ ਕੀਤੀ ਅਣਥੱਕ ਘਾਲਣਾ ਵਿਚ ਸਮਾਈ ਹੋਈ ਹੈ। ਵਿੱਦਿਆ ਕੌਰ ਦਾ ਜਨਮ ਜਗਰਾਉਂ ਨੇੜਲੇ ਪਿੰਡ ਅਖਾੜਾ ਵਿਖੇ ਮਾਤਾ ਦਾਨ ਕੌਰ ਅਤੇ ਪਿਤਾ ਮੁਖਤਿਆਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਰਿਵਾਰ ਦਾ ਜੀਵਨ ਗੁਰੂ ਸੇਵਾ ਤੇ ਪ੍ਰਭੂ ਭਗਤੀ ਦੀ ਭਾਵਨਾ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਸਨ ਜਿਨ੍ਹਾਂ ਨੇ ਫ਼ੌਜ ਅਤੇ ਡਾਕ ਵਿਭਾਗ ਵਿਚ ਸੇਵਾਵਾਂ ਨਿਭਾਈਆਂ। ਧਾਰਮਿਕ ਰਹਿਣੀ-ਬਹਿਣੀ, ਮਿਹਨਤ ਅਤੇ ਅਨੁਸ਼ਾਸਨ ਵਾਲੇ ਮਾਹੌਲ ’ਚ ਪਲਦਿਆਂ ਵਿੱਦਿਆ ਕੌਰ ਨੇ ਜ਼ਿੰਦਗੀ ਦੇ ਉਹ ਮੁੱਲ ਗ੍ਰਹਿਣ ਕੀਤੇ ਜਿਹੜੇ ਅੱਗੇ ਚੱਲ ਕੇ ਉਨ੍ਹਾਂ ਦੇ ਪਰਿਵਾਰ ਦੀ ਮਜ਼ਬੂਤ ਨੀਂਹ ਬਣੇ। 1969 ’ਚ ਉਨ੍ਹਾਂ ਦਾ ਵਿਆਹ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਆਰਮੀ ਸੈਨਿਕ ਭਾਨ ਦੇ ਸਪੁੱਤਰ ਮੇਜਰ ਸੂਬੇਦਾਰ ਤੇਜਾ ਸਿੰਘ ਨਾਲ ਹੋਇਆ। ਵਿਆਹ ਤੋਂ ਬਾਅਦ ਉਨ੍ਹਾਂ ਦੇ ਜੀਵਨ ਦਾ ਇਕ ਨਵਾਂ ਅਧਿਆਇ ਸ਼ੁਰੂ ਹੋਇਆ। ਪਤੀ ਤੇਜਾ ਸਿੰਘ ਫ਼ੌਜ ਵਿਚ ਮੇਜਰ ਸੂਬੇਦਾਰ ਸਨ। ਤੇਜਾ ਸਿੰਘ ਦੀ ਸੇਵਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਨਾਲ ਵਿੱਦਿਆ ਕੌਰ ਦੀ ਘਰੇਲੂ ਮਿਹਨਤ, ਸਬਰ ਅਤੇ ਸਮਰਪਣ ਨੇ ਪਰਿਵਾਰਕ ਜੀਵਨ ਨੂੰ ਮਜ਼ਬੂਤੀ ਦਿੱਤੀ। ਜੀਵਨ ਦੀਆਂ ਅਨੇਕਾਂ ਪਰਤਾਂ ਵਿਚੋਂ ਲੰਘਦਿਆਂ ਉਨ੍ਹਾਂ ਦੀ ਸਾਂਝ ਪੰਜਾਹਾਂ ਸਾਲਾਂ ਤੋਂ ਵੱਧ ਦੇ ਸਫਰ ਦੀ ਗਵਾਹ ਬਣੀ। ਮਾਤਾ ਵਿੱਦਿਆ ਕੌਰ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿਰਫ ਪਾਲਿਆ-ਪੋਸਿਆ ਹੀ ਨਹੀਂ ਸਗੋਂ ਉਨ੍ਹਾਂ ਦੇ ਅੰਦਰ ਮਿਹਨਤ, ਅਨੁਸ਼ਾਸਨ, ਸੇਵਾ, ਸਤਿਕਾਰ ਅਤੇ ਲੋਕਾਂ ਨਾਲ ਜੁੜ ਕੇ ਰਹਿਣ ਦੇ ਸੰਸਕਾਰ ਵੀ ਪੈਦਾ ਕੀਤੇ। ਉਨ੍ਹਾਂ ਦੇ ਵੱਡੇ ਸਪੁੱਤਰ ਹਰਪ੍ਰੀਤ ਸਿੰਘ ਨੇ ਫੌਜ ਵਿਚ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਸਭ ਤੋਂ ਛੋਟੇ ਸਪੁੱਤਰ ਮਨਜੀਤ ਸਿੰਘ ਬਿਲਾਸਪੁਰ ਨੇ ਜਨਤਕ ਜੀਵਨ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ। ਦੋ ਵਾਰ ਵਿਧਾਇਕ ਚੁਣੇ ਜਾਣ ਦਾ ਮਾਣ ਹਾਸਲ ਕਰਨ ਵਾਲੇ ਮਨਜੀਤ ਸਿੰਘ ਬਿਲਾਸਪੁਰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸੰਗਠਨਾਂ ਵਿਚ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਜਿਸ ਮਾਂ ਨੇ ਆਪਣੇ ਹੱਥਾਂ ਦੀ ਮਿਹਨਤ ਨਾਲ ਪਰਿਵਾਰ ਦੀ ਨੀਂਹ ਮਜ਼ਬੂਤ ਕੀਤੀ ਹੋਵੇ ਉਸ ਲਈ ਪੁੱਤਰ ਦੀ ਜਨਤਕ ਜੀਵਨ ਵਿਚ ਸਫਲਤਾ ਸਿਰਫ ਨਿੱਜੀ ਮਾਣ ਦੀ ਗੱਲ ਨਹੀਂ ਹੁੰਦੀ, ਇਹ ਉਸ ਦੀ ਉਮਰ ਭਰ ਦੀ ਘਾਲਣਾ ਨੂੰ ਮਿਲੀ ਇਕ ਮੌਨ ਪ੍ਰਵਾਨਗੀ ਵੀ ਹੁੰਦੀ ਹੈ। ਮਨਜੀਤ ਸਿੰਘ ਬਿਲਾਸਪੁਰ ਦੀਆਂ ਪ੍ਰਾਪਤੀਆਂ ਦਾ ਮਾਣ ਮਾਤਾ ਵਿੱਦਿਆ ਕੌਰ ਦੇ ਜੀਵਨ-ਸਫਰ ਨਾਲ ਵੀ ਜੁੜਿਆ ਹੋਇਆ ਹੈ। ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸਿਰਫ ਵਿਛੋੜੇ ਦਾ ਦਰਦ ਹੀ ਮਹਿਸੂਸ ਨਹੀਂ ਹੁੰਦਾ ਸਗੋਂ ਉਸ ਜੀਵਨ ਅੱਗੇ ਸਿਰ ਵੀ ਝੁਕਦਾ ਹੈ, ਜਿਸ ਨੇ ਬਿਨਾਂ ਕਿਸੇ ਦਿਖਾਵੇ ਦੇ ਆਪਣੇ ਫਰਜ਼ ਨਿਭਾਏ, ਔਕੜਾਂ ਨੂੰ ਹੌਸਲੇ ਨਾਲ ਪਾਰ ਕੀਤਾ ਅਤੇ ਪਰਿਵਾਰ ਦੀ ਬਿਹਤਰੀ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਹ ਸਰੀਰਕ ਤੌਰ ’ਤੇ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਸੰਘਰਸ਼ਾਂ ਵਿਚ ਤਪ ਕੇ ਪਰਿਵਾਰ ਲਈ ਛਾਂ ਬਣਨ ਵਾਲੀ, ਤਿਆਗ ਵਿਚੋਂ ਪਿਆਰ ਅਤੇ ਮਿਹਨਤ ਵਿਚੋਂ ਸੰਸਕਾਰਾਂ ਦੀ ਵਿਰਾਸਤ ਸਿਰਜਣ ਵਾਲੀ ਮਾਤਾ ਵਿੱਦਿਆ ਕੌਰ ਦੀ ਜੀਵਨ-ਘਾਲਣਾ ਨੂੰ ਕੋਟਿ-ਕੋਟਿ ਪ੍ਰਣਾਮ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 11 ਅਕਤੂਬਰ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਦਾਣਾ ਮੰਡੀ ਬਿਲਾਸਪੁਰ ਵਿਖੇ ਹੋਵੇਗੀ| –ਸੁਰਿੰਦਰਪਾਲ ਸਿੰਘ

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਧਿਰਾਂ ਨਾਲ ਸਿਧਾਂਤਕ ਤੌਰ ’ਤੇ ਗੱਠਜੋੜ ਕਰਨ ਲਈ ਗੰਭੀਰ-ਢੀਂਡਸਾ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਪੰਜੋਲੀ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਗੁਰੇਜ਼ ਕਰਨ ਦੀ ਤਾਕੀਦ
Ad Position 24