12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਟਰੰਪ ਵਲੋਂ ਯੂਕਰੇਨ ’ਚ ਨਵੇਂ ਰਾਸ਼ਟਰਪਤੀ ਦੀ ਵਕਾਲਤ-ਯੂਕਰੇਨੀ ਡਰੋਨਾਂ ਨੇ ਰੂਸ ਦੇ ਡਾਟਾ ਸੈਂਟਰ ਨੂੰ ਬਣਾਇਆ ਨਿਸ਼ਾਨਾ

ਕੀਵ, 11 ਅਕਤੂਬਰ (ਏਜੰਸੀ) -ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ’ਚ ਜੰਗ ਲਈ ਸਿਰਫ਼ ਰੂਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਸਕੋ ਯੂਕਰੇਨ ਦੇ ਊਰਜਾ ਢਾਂਚੇ ’ਤੇ ਹਮਲੇ ਬੰਦ ਕਰ ਦਿੰਦਾ ਹੈ ਤਾਂ ਯੂਕਰੇਨ ਵੀ ਰੂਸ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲੇ ਰੋਕਣ ਲਈ ਤਿਆਰ ਹੈ।

Ad Position 21
No active advertisement
ਅਜੀਤ ਡੈਸਕ 12-10-2026
ਕੀਵ, 11 ਅਕਤੂਬਰ (ਏਜੰਸੀ) -ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ’ਚ ਜੰਗ ਲਈ ਸਿਰਫ਼ ਰੂਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਸਕੋ ਯੂਕਰੇਨ ਦੇ ਊਰਜਾ ਢਾਂਚੇ ’ਤੇ ਹਮਲੇ ਬੰਦ ਕਰ ਦਿੰਦਾ ਹੈ ਤਾਂ ਯੂਕਰੇਨ ਵੀ ਰੂਸ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲੇ ਰੋਕਣ ਲਈ ਤਿਆਰ ਹੈ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜ਼ੇਲੈਂਸਕੀ ਨੂੰ ਅਮਰੀਕਾ ’ਚ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਲਈ ਜ਼ਿੰਮੇਵਾਰ ਠਹਿਰਾਉਣ ਤੇ ਯੂਕਰੇਨ ’ਚ ਨਵਾਂ ਆਗੂ ਚੁਣਨ ਦਾ ਸਮਾਂ ਆਉਣ ਦੀ ਗੱਲ ਕਹਿਣ ਤੋਂ ਬਾਅਦ ਆਇਆ ਹੈ। ਇਸ ਦੌਰਾਨ ਕੀਵ ਨੇ ਰੂਸ ਅੰਦਰ ਤੱਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ ਯੂਕਰੇਨੀ ਡਰੋਨ ਹਮਲੇ ਕਾਰਨ ਰੂਸ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਯਾਂਡੈਕਸ ਦਾ ਡਾਟਾ ਸੈਂਟਰ ਬੰਦ ਹੋ ਗਿਆ। ਪਿਛਲੇ ਚਾਰ ਦਿਨਾਂ ’ਚ ਕੰਪਨੀ ਦੇ ਕੇਂਦਰਾਂ ’ਤੇ ਇਹ ਤੀਜਾ ਹਮਲਾ ਹੈ। ਮਾਸਕੋ ਵਲੋਂ ਯੂਕਰੇਨ ’ਤੇ ਪੂਰੀ ਤਾਕਤ ਨਾਲ ਹਮਲਾ ਸ਼ੁਰੂ ਕੀਤੇ ਜਾਣ ਦੇ ਸਾਢੇ ਚਾਰ ਸਾਲ ਤੋਂ ਵੱਧ ਸਮੇਂ ਬਾਅਦ ਵੀ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਮੋਰਚੇ ’ਤੇ ਵੱਡੇ ਪੱਧਰ ’ਤੇ ਖੜੋਤ ਦਾ ਸਾਹਮਣਾ ਕਰ ਰਹੀਆਂ ਹਨ ਜਦਕਿ ਹਵਾਈ ਹਮਲਿਆਂ ਦੀ ਜੰਗ ਲਗਾਤਾਰ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਸਰੀ ਪਹਿਰਾਵੇ ਵਾਲੇ ਸਮੂਹਾਂ ਵੱਲੋਂ ਖੁੱਲ੍ਹੇਆਮ ਹਿੰਸਾ ਦਾ ਪ੍ਰਦਰਸ਼ਨ ਅਗਲੀ ਖ਼ਬਰ ਪਾਕਿ ਨੇ ਜਾਰੀ ਕੀਤਾ ਨੋਟਮ : ਰਹੀਮ ਯਾਰ ਖ਼ਾਨ ਤੋਂ ਕਰਾਚੀ ਤੱਕ ਹਵਾਈ ਖੇਤਰ ਰਹੇਗਾ ਬੰਦ
Ad Position 24