12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਾਕਿ ਨੇ ਜਾਰੀ ਕੀਤਾ ਨੋਟਮ : ਰਹੀਮ ਯਾਰ ਖ਼ਾਨ ਤੋਂ ਕਰਾਚੀ ਤੱਕ ਹਵਾਈ ਖੇਤਰ ਰਹੇਗਾ ਬੰਦ

ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ 13 ਤੇ 14 ਅਕਤੂਬਰ ਲਈ ਕਈ ਅਹਿਮ ਏਅਰ ਟ੍ਰੈਫਿਕ ਰੂਟਾਂ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦਾ ਨੋਟਮ (ਨੋਟਿਸ ਟੂ ਏਅਰ ਮਿਸ਼ਨਸ) ਜਾਰੀ ਕੀਤਾ ਹੈ। ਇਹ ਪਾਬੰਦੀ ਪਾਕਿ ਦੇ ਅੰਦਰੂਨੀ ਇਲਾਕਿਆਂ ਤੋਂ ਲੈ ਕੇ ਸਿੰਧ, ਕਰਾਚੀ ਤੇ ਅਰਬ ਸਾਗਰ ਵੱਲ ਜਾਣ ਵਾਲੇ ਰੂਟਾਂ ’ਤੇ ਲਗਾਈ ਗਈ ਹੈ।

Ad Position 21
No active advertisement
ਅਜੀਤ ਡੈਸਕ 12-10-2026
ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ 13 ਤੇ 14 ਅਕਤੂਬਰ ਲਈ ਕਈ ਅਹਿਮ ਏਅਰ ਟ੍ਰੈਫਿਕ ਰੂਟਾਂ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦਾ ਨੋਟਮ (ਨੋਟਿਸ ਟੂ ਏਅਰ ਮਿਸ਼ਨਸ) ਜਾਰੀ ਕੀਤਾ ਹੈ। ਇਹ ਪਾਬੰਦੀ ਪਾਕਿ ਦੇ ਅੰਦਰੂਨੀ ਇਲਾਕਿਆਂ ਤੋਂ ਲੈ ਕੇ ਸਿੰਧ, ਕਰਾਚੀ ਤੇ ਅਰਬ ਸਾਗਰ ਵੱਲ ਜਾਣ ਵਾਲੇ ਰੂਟਾਂ ’ਤੇ ਲਗਾਈ ਗਈ ਹੈ। ਇੰਨੇ ਵੱਡੇ ਪੱਧਰ ’ਤੇ ਹਵਾਈ ਰੂਟ ਬੰਦ ਹੋਣ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿ ਇਕ ਹੋਰ ਮਿਜ਼ਾਈਲ ਪ੍ਰੀਖਣ ਦੀ ਤਿਆਰੀ ਕਰ ਰਿਹਾ ਹੈ, ਹਾਲਾਂਕਿ, ਨੋਟਮ ਜਾਰੀ ਹੋਣ ਦਾ ਮਤਲਬ ਹਮੇਸ਼ਾ ਮਿਜ਼ਾਈਲ ਟੈਸਟ ਨਹੀਂ ਹੁੰਦਾ, ਬਲਕਿ ਇਹ ਫ਼ੌਜੀ ਅਭਿਆਸ, ਫਾਇਰਿੰਗ ਜਾਂ ਹੋਰ ਸੁਰੱਖਿਆ ਕਾਰਨਾਂ ਕਰਕੇ ਵੀ ਹੋ ਸਕਦਾ ਹੈ, ਪਰ ਹਾਲ ਹੀ ਦੇ ਘਟਨਾਕ੍ਰਮ ਕਾਰਨ ਚਰਚਾ ਤੇਜ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਵਾਈ ਪਾਬੰਦੀ ਪਾਕਿਸਤਾਨੀ ਸਮੇਂ ਮੁਤਾਬਿਕ 13 ਅਕਤੂਬਰ ਨੂੰ ਸਵੇਰੇ 9:45 ਵਜੇ ਸ਼ੁਰੂ ਹੋਵੇਗੀ ਤੇ 14 ਅਕਤੂਬਰ ਨੂੰ ਦੁਪਹਿਰ 1:15 ਵਜੇ ਤੱਕ ਜਾਰੀ ਰਹੇਗੀ । ਯਾਨੀ ਲਗਭਗ 27 ਘੰਟੇ 30 ਮਿੰਟ ਤੱਕ ਇਹ ਖੇਤਰ ਉਡਾਣਾਂ ਲਈ ਬੰਦ ਰਹੇਗਾ। ਨੋਟੀਫ਼ਿਕੇਸ਼ਨ ਮੁਤਾਬਿਕ ਪ੍ਰਭਾਵਿਤ ਖੇਤਰਾਂ ’ਚ ਡੇਰਾ ਗ਼ਾਜ਼ੀ ਖ਼ਾਨ ਤੇ ਰਹੀਮ ਯਾਰ ਖ਼ਾਨ ਤੋਂ ਲੈ ਕੇ ਸਿੰਧ, ਕਰਾਚੀ ਤੇ ਅੱਗੇ ਅਰਬ ਸਾਗਰ ਵੱਲ ਗਵਾਦਰ ਤੱਕ ਦਾ ਇਲਾਕਾ ਸ਼ਾਮਿਲ ਹੈ। ਰਹੀਮ ਯਾਰ ਖ਼ਾਨ ਉਹੀ ਖੇਤਰ ਹੈ, ਜਿੱਥੇ ਭਾਰਤ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਬ੍ਰਹਮੋਸ ਮਿਜ਼ਾਈਲ ਨਾਲ ਹਮਲਾ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਯੂਕਰੇਨ ’ਚ ਨਵੇਂ ਰਾਸ਼ਟਰਪਤੀ ਦੀ ਵਕਾਲਤ-ਯੂਕਰੇਨੀ ਡਰੋਨਾਂ ਨੇ ਰੂਸ ਦੇ ਡਾਟਾ ਸੈਂਟਰ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਪੰਜਾਬ ਭਾਜਪਾ 16 ਅਕਤੂਬਰ ਨੂੰ ਖੋਲ੍ਹ ਸਕਦੀ ਹੈ ਵੱਡੇ ਸਿਆਸੀ ਪੱਤੇ
Ad Position 24